ਲੁਧਿਆਣਾ : ਸਰਕਾਰ ਸ਼ਬਦ ਸੁਣਦਿਆਂ ਹੀ ਸਾਡੇ ਦਿਮਾਗ ਵਿਚ ਸੁਸਤ ਰਵੱਈਏ ਦੀ ਤਸਵੀਰ ਬਣ ਜਾਂਦੀ ਹੈ। ਪਰ ਹੁਣ ਕੁਝ ਦਿਨਾਂ ਤੋਂ ਇਹ ਤਸਵੀਰ ਬਦਲ ਰਹੀ ਹੈ। ਢੋਲੇਵਾਲ ਵਿੱਚ ਰਾਤੋ ਰਾਤ ਸੁਪਰ ਸਕਸ਼ਨ ਮਸ਼ੀਨ ਲਗਾ ਕੇ ਵਾਰਡ ਨੰਬਰ 50 ਦੇ ਲੋਕਾਂ ਨੂੰ ਸੀਵਰੇਜ ਦੇ ਓਵਰਫਲੋਅ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣਾ ਹੋਵੇ ਜਾਂ ਵਾਰਡ ਨੰਬਰ 22 ਦੇ ਸਭ ਤੋਂ ਵੱਡੇ ਪਾਰਕ ਵਿੱਚ ਤੁਰੰਤ ਬਾਥਰੂਮ ਬਣਾਉਣ ਦੀ ਗੱਲ ਹੋਵੇ ਜਾਂ ਅੱਜ ਸਿਹਤ ਮੰਤਰੀ ਸ. ਚੇਤਨ ਸਿੰਘ ਜੋੜੇਮਾਜਰਾ ਨੂੰ ਆਪਣੇ ਹਲਕੇ ਵਿਚ ਸਦ ਕੇ 4 ਮੁਹੱਲਾ ਕਲੀਨਿਕ ਅਤੇ 1 ਜੱਚਾ-ਬੱਚਾ ਕੇਂਦਰ ਪਾਸ ਕਰਵਾਉਣਾ ਹੋਵੇ। ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਲਗਾਤਾਰ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਕਰਵਾਉਣ ਲਈ ਲੱਗੇ ਹੋਏ ਹਨ। ਜਿਸ ਕਾਰਨ ਉਹ ਆਪਣੇ ਹਲਕੇ 'ਚ ਕਾਫੀ ਪ੍ਰਸਿੱਧੀ ਹਾਸਲ ਕਰ ਰਹੀ ਹੈ। ਉਨ੍ਹਾਂ ਆਪਣੇ ਹਲਕੇ ਵਿੱਚ ਪੈਂਦੇ ਵਾਰਡ 31 ਦੇ ਵਾਸੀਆਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੋੜਾਮਾਜਰਾ ਨੂੰ ਲੁਧਿਆਣਾ ਸੱਦਿਆ ਅਤੇ ਇਲਾਕੇ ਵਿੱਚ ਡਾਕਟਰੀ ਇਲਾਜ ਸਬੰਧੀ ਆ ਰਹੀ ਸਮੱਸਿਆ ਬਾਰੇ ਦੱਸਿਆ ਅਤੇ ਮੰਤਰੀ ਨੂੰ ਉਪਰੋਕਤ ਸਮੱਸਿਆ ਦੇ ਹੱਲ ਲਈ ਬੇਨਤੀ ਵੀ ਕੀਤੀ| ਸਿਹਤ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਜਲਦੀ ਹੀ ਤਿਆਰ ਕਰਕੇ ਲੋਕਾਂ ਦੀ ਸੇਵਾ ਲਈ ਸ਼ੁਰੂ ਕਰ ਦਿੱਤੇ ਜਾਣਗੇ। ਦੱਸ ਦੇਈਏ ਕਿ ਰਜਿੰਦਰਪਾਲ ਕੌਰ ਛੀਨਾ ਪੰਜਾਬ ਭਰ ਵਿੱਚੋਂ ਪਹਿਲੀ ਅਜਿਹੀ ਵਿਧਾਇਕਾ ਹਨ ਜੋ ਹਲਕਾ ਵਾਸੀਆਂ ਦੀ ਲੋੜ ਨੂੰ ਸਮਝਦੇ ਹੋਏ ਮੌਕੇ 'ਤੇ ਹੀ ਪੂਰੀ ਕਰਨ ਦੇ ਪੁਰਜ਼ੋਰ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ। ਇਸ ਮੌਕੇ ਚੇਤਨ ਥਾਪਰ ਅਤੇ ਅਜੇ ਮਿੱਤਲ ਨੇ ਧੰਨਵਾਦ ਪ੍ਰਗਟ ਕਰਦਿਆਂ ਦੱਸਿਆ ਕਿ ਮੇਰੀ ਇੱਕ ਬੇਨਤੀ 'ਤੇ ਹੀ ਮੈਡਮ ਛੀਨਾ ਅਤੇ ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਮੇਰੇ ਨਾਲ ਵਾਰਡ ਨੰ: 22 ਦੇ ਮੁਹੱਲਾ ਕਲੀਨਿਕ ਵਿੱਚ ਜਾਣ ਦੀ ਹਦਾਇਤ ਦਿੱਤੀ ਅਤੇ ਤੁਰੰਤ ਹੀ ਅਧਿਕਾਰੀਆਂ ਨੂੰ ਮੇਰੇ ਨਾਲ ਉੱਥੇ ਭੇਜਿਆ। ਅਧਿਕਾਰੀਆਂ ਨੇ ਮੋਕੇ ਤੇ ਕਾਗਜਪਤਰੀ ਕਰਵਾਈ ਪੂਰੀ ਕੀਤੀ ਤੇ ਜਲਦ ਹੀ ਕੰਮ ਸ਼ੁਰੂ ਹੋਣ ਦੇ ਸੰਕੇਤ ਦਿੱਤੇ। ਇਸ ਮੌਕੇ ਸਰਦਾਰ ਹਰਪ੍ਰੀਤ ਸਿੰਘ, ਹਰਜੀਤ ਸਿੰਘ, ਪੀ.ਏ ਹਰਪ੍ਰੀਤ, ਅਜੇ ਸ਼ੁਕਲਾ, ਨੂਰ ਅਹਿਮਦ, ਸੁਖਦੇਵ ਗਰਚਾ, ਸੁੱਖੀ ਜੁਗਿਆਣਾ, ਅਜੇ ਮਿੱਤਲ, ਵਿੱਕੀ ਲੁਹਾਰਾ, ਜਗਤਾਰ, ਅਮਨ ਸੈਣੀ, ਸੰਦੀਪ ਸਿੰਗਲਾ, ਪਵਨ ਸਹਾਰਨ, ਬੀਰ ਸੁਖਪਾਲ, ਕੇਸ਼ਵ ਪੰਡਿਤ, ਰਾਮੁ ਸਿੰਘ, ਮਨੀਸ਼ ਟਿੰਕੂ, ਬੱਬੂ ਚੌਧਰੀ, ਜਗਦੇਵ ਧੁੰਨਾ ਤੇ ਹੋਰਾਂ ਨੇ ਸਿਹਤ ਮੰਤਰੀ ਦਾ ਸਵਾਗਤ ਕੀਤਾ।