
ਸ੍ਰੀ ਫਤਿਹਗੜ੍ਹ ਸਾਹਿਬ, 11 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸਿਵਲ ਸਰਜਨ ਸ੍ਰੀ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਵਿੱਚ ਕੰਮ ਕਰਦੇ ਬੱਚਿਆਂ ਦੇ ਮਾਹਰ ਡਾਕਟਰਾਂ ਅਤੇ ਸਟਾਫ ਨਰਸਾਂ ਨੂੰ "ਨੈਸ਼ਨਲ ਟੀਬੀ ਇਰੈਡੀਕੇਸ਼ਨ ਪ੍ਰੋਗਰਾਮ" ਅਧੀਨ 100 ਦਿਨਾਂ ਟੀਬੀ ਮੁਹਿੰਮ ਦੌਰਾਨ 'ਐਕਟਿਵ ਕੇਸ ਫਾਈਡਿੰਗ ਪ੍ਰੋਜੈਕਟ' ਤਹਿਤ ਸਿਖਲਾਈ ਦਿੱਤੀ ਗਈ। ਇਹ ਸਿਖਲਾਈ ਚੰਡੀਗੜ੍ਹ ਤੋਂ ਟੈਕਨੀਕਲ ਮੈਂਨੇਜ਼ਰ ਡਾ ਸਤੀਮ, ਸਟੇਟ ਨਰਸਿੰਗ ਸੈਂਟਰ ਤੋਂ ਹਰਦੀਪ ਕੌਰ, ਵਿਸ਼ਵ ਸਿਹਤ ਸੰਸਥਾ ਤੋਂ ਕੰਸਲਟੈਂਟ ਡਾ ਸੁਲਿੰਦਰ ਕੁਮਰ, ਮਾਸਟਰ ਟਰੇਨਰ ਡਾ ਸਤਵਿੰਦਰ ਸਿੰਘ ,ਡਾ ਪ੍ਰੇਰਨਾ ਦੁਆਰਾ ਦਿੱਤੀ ਗਈ। ਵੱਖ ਵੱਖ ਟਰੇਨਰਾਂ ਵੱਲੋਂ ਭਾਗੀਦਾਰਾਂ ਨੂੰ ਟੀਬੀ ਦੀ ਬਿਮਾਰੀ ਦੇ ਚਿੰਨ ਤੇ ਨਿਸ਼ਾਨੀਆਂ ਅਤੇ ਉਸਦੇ ਇਲਾਜ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਬੱਚਿਆਂ ਵਿੱਚ ਪਾਈ ਜਾਣ ਵਾਲੀ ਟੀਬੀ ਅਤੇ ਉਸ ਤੋਂ ਬੱਚਿਆਂ ਅਤੇ ਆਮ ਲੋਕਾਂ ਨੂੰ ਬਚਾਉਣ ਸਬੰਧੀ ਜਾਣੂ ਕਰਵਾਇਆ। ਸਿਖਲਾਈ ਲੈਣ ਆਏ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਟੀਬੀ ਦੇ ਸ਼ੱਕੀ ਮਰੀਜ਼ਾਂ ਦੀ ਜਿੰਨੀ ਜਲਦੀ ਹੋ ਸਕੇ ਸਕਰੀਨਿੰਗ ਕੀਤੀ ਜਾਵੇ ਪਾਜੇਟਿਵ ਆਉਣ ਤੇ ਤੁਰੰਤ ਉਸਦਾ ਇਲਾਜ ਸ਼ੁਰੂ ਕੀਤਾ ਜਾਵੇ ਅਤੇ ਉਸਦੇ ਸੰਪਰਕ ਵਿੱਚ ਆਉਣ ਵਾਲੇ ਪਰਿਵਾਰਕ ਮੈਂਬਰਾਂ ਤੇ ਹੋਰ ਲੋਕਾਂ ਦੀ ਵੀ ਸਕਰੀਨਿੰਗ ਕੀਤੀ ਜਾਵੇ। ਸਿਖਲਾਈ ਲੈਣ ਉਪਰੰਤ ਭਾਗੀਦਾਰਾਂ ਨੂੰ ਸਿਵਲ ਸਰਜਨ ਵੱਲੋਂ ਸਰਟੀਫਿਕੇਟ ਵੀ ਵੰਡੇ ਗਏ । ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ ਕੰਵਲਦੀਪ ਸਿੰਘ, ਜਿਲਾ ਟੀਬੀ ਨੋਡਲ ਅਫਸਰ ਡਾ ਦਮਨਜੀਤ ਕੌਰ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਦਲਜੀਤ ਕੌਰ, ਅਕਵਿੰਦਰ ਕੌਰ ,ਜਗਵਿੰਦਰ ਸਿੰਘ ਆਦਿ ਹਾਜ਼ਰ ਸਨ।