ਬਰਨਾਲਾ, 28 ਜੂਨ (ਭੁਪਿੰਦਰ ਸਿੰਘ ਧਨੇਰ) : ਨਕੋਦਰ ਤਿੰਨ ਗੈਂਗਸਟਰਾਂ ਨੂੰ ਬਰਨਾਲਾ ਦੀ ਸਿਟੀ ਪੁਲਿਸ ਵੱਲੋਂ ਕਿਸੇ ਕੇਸ ਵਿੱਚ ਬਰਨਾਲਾ ਵਿਖੇ ਪੁੱਛਗਿੱਛ ਲਈ ਲਿਆਂਦਾ ਗਿਆ ਸੀ, ਪਰ ਤਿੰਨੋਂ ਗੈਂਗਸਟਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਣ ਦੀ ਖਬਰ ਹੈ। ਜਿਸ ਕਾਰਨ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਫਰਾਰ ਹੋਏ ਤਿੰਨੋਂ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਜਿਲ੍ਹਾ ਬਰਨਾਲਾ ਦੀ ਪੁਲਿਸ, ਐਸਟੀਐਫ ਦੀ ਟੀਮ, ਕਮਾਂਡੋ ਅਤੇ ਡਰੋਨ ਦੀ ਮੱਦਦ ਨਾਲ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਟੀ ਦੀ ਪੁਲਿਸ ਬਰਨਾਲਾ ਵੱਲੋਂ ਸ਼ਹਿਰ ਵਿੱਚ ਵਾਪਰੀਆਂ ਜਾਂ ਵਾਪਰ ਰਹੀਆਂ ਵਾਰਦਾਤਾਂ ਸਬੰਧੀ ਤਿੰਨ ਗੈਂਗਸਟਰਾਂ ਨੂੰ ਨਕੋਦਰ ਤੋਂ ਬਰਨਾਲਾ ਲਿਆਂਦਾ ਗਿਆ ਸੀ, ਪਰ ਦੁਪਿਹਰ ਸਮੇਂ ਗੈਂਗਸਟਰ ਬਾਥਰੂਮ ਜਾਣ ਦਾ ਬਹਾਨਾ ਬਣਾ ਕੇ ਭੱਜ ਗਏ। ਜਦੋਂ ਇਸ ਘਟਨਾਂ ਬਾਰੇ ਪੁਲਿਸ ਨੂੰ ਪਤਾ ਲੱਗਾ ਤਾਂ ਸਾਰੀ ਪੁਲਿਸ ਦੇ ਸ਼ਾਹ ਸੂਤੇ ਗਏ। ਫਰਾਰ ਹੋਏ ਗੈਂਗਸਟਰਾਂ ਦੀ ਭਾਲ ਡ੍ਰੋਨ, ਡੌਗ ਸਕੁਐਡ ਦੀ ਮੱਦਦ ਨਾਲ ਸਰਚ ਅਭਿਆਨ ਸ਼ੁਰੂ ਕੀਤਾ ਗਿਆ। ਪਰ ਕਈ ਘੰਟੇ ਤੱਕ ਚੱਲੇ ਇਸ ਸਰਚ ਅਭਿਆਨ ਦੇ ਬਾਵਜੂਦ ਪੁਲਿਸ ਦੇ ਹੱਥ ਕੁੱਝ ਨਹੀਂ ਲੱਗਾ।ਇਹ ਵੀ ਪਤਾ ਲੱਗਾ ਹੈ ਕਿ ਵੱਡੀ ਗਿਣਤੀ ‘ਚ ਪੁਲਿਸ ਵੱਲੋਂ ਬੱਬਰਾ ਵਾਲੇ ਕੋਠੇ ਨੇੜੇ ਰਾਏਕੋਟ ਰੋਡ ਤੇ ਖੇਤਾਂ ‘ਚ ਘੇਰਾਬੰਦੀ ਕਰਕੇ ਭੱਜੇ ਗੈਂਗਸਟਰਾਂ ਦੀ ਭਾਲ ਕੀਤੀ ਜਾ ਰਹੀ ਹੈ। ਗੈਂਗਸਟਰਾਂ ਭੱਜ ਜਾਣ ਸਬੰਧੀ ਪੁਲਿਸ ਵੱਲੋਭਂ ਨੇੜਲੇ ਪਿੰਡਾਂ ਦੇ ਗੁਰਦੁਆਰਿਆਂ ‘ਚ ਅਨਾਊਂਸਮੈਂਟ ਵੀ ਕਰਵਾਈ ਗਈ ਹੈ। ਜਦੋਂ ਇਸ ਸਬੰਧੀ ਬਰਨਾਲਾ ਦੇ ਡੀਐਸਪੀ ਸਤਬੀਰ ਸਿੰਘ ਬੈਂਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸੂਚਨਾਂ ਮਿਲੀ ਸੀ ਕਿ ਬਰਨਾਲਾ ‘ਚ ਤਿੰਨ ਮੁਲਜ਼ਮਾਂ ਵੱਲੋਂ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ, ਜਿੰਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।