ਰਾਏਕੋਟ, 24 ਸਤੰਬਰ (ਚਮਕੌਰ ਸਿੰਘ ਦਿਓਲ) : ਸਥਾਨਕ ਸ਼ਹਿਰ ਦੇ ਮੁਹੱਲਾ ਖੋਸਿਆਂ, ਜੋਸ਼ੀਆਂ ਅਤੇ ਨੈਬਾਂ ਦੇ ਸਮੂਹ ਨਿਵਾਸੀਆਂ ਵਲੋਂ ਪ੍ਰਵਾਸੀ ਪੰਜਾਬੀ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਤੀਸਰਾ ਸਲਾਨਾ ਸ੍ਰੀ ਗਣੇਸ਼ ਮਹੋਤਸਵ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧ ’ਚ ਮਹੁੱਲਾ ਨਿਵਾਸੀਆਂ ਵਲੋਂ ਮੁਹੱਲੇ ਵਿੱਚ ਭਗਵਾਨ ਸ੍ਰੀ ਗਣੇਸ਼ ਜੀ ਦੀ ਮੂਰਤੀ ਪੂਰੀ ਧਾਰਮਿਕ ਮਰਿਆਦਾ ਅਨੁਸਾਰ ਸਥਾਪਿਤ ਕੀਤੀ ਗਈ, ਅਤੇ ਲਗਾਤਾਰ ਪੰਜ ਦਿਨ ਤੱਕ ਸ਼੍ਰੀ ਗਣੇਸ਼ ਜੀ ਦੀ ਪੂਰੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕਰਨ ਉਪਰੰਤ ਅੱਜ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਜ਼ਲ ਵਿਸਰਜਨ ਕਰ ਦਿੱਤਾ ਗਿਆ। ਇਸ ਦੌਰਾਨ ਸ੍ਰੀ ਦੁਰਗਾ ਮਾਤਾ ਪਰਿਵਾਰ (ਨੈਬਾਂ ਚੌਂਕ), ਸ੍ਰੀ ਬਾਲਾ ਜੀ ਪਰਿਵਾਰ, ਬੀਰਬਲ ਵਰਮਾਂ ਐਂਡ ਪਾਰਟੀ, ਜੈ ਭਵਾਨੀ ਸੰਕੀਰਤਨ ਮੰਡਲ, ਸ੍ਰੀ ਜਗਦੀਸ਼ ਜਵਾਲਾ ਸੰਕੀਰਤਨ ਮੰਡਲ ਅਤੇ ਸ੍ਰੀ ਰਾਧੇ ਕ੍ਰਿਸ਼ਨਾਂ ਪ੍ਰਭਾਤ ਫੇਰੀ ਮੰਡਲ ਵਲੋਂ ਰੋਜ਼ਾਨਾ ਭਗਵਾਨ ਸ੍ਰੀ ਗਣੇਸ਼ ਜੀ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅੱਜ ਪੰਜਵੇ ਦਿਨ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਨੇੜਲੇ ਕਸਬਾ ਸੁਧਾਰ ਵਿਖੇ ਜ਼ਲ ’ਚ ਵਿਸਰਜਤ ਕੀਤਾ ਗਿਆ, ਇਸ ਮੌਕੇ ਸਮੂਹ ਸੰਗਤਾਂ ਵਲੋਂ ਸ੍ਰੀ ਗਣੇਸ਼ ਜੀ ਦੀ ਆਰਤੀ ਕਰਨ ਉਪਰੰਤ ਸ਼ੋਭਾ ਯਾਤਰਾ ਸਜਾਈ ਗਈ, ਜਿਸ ਵਿੱਚ ਗਣੇਸ਼ ਭਗਤਾਂ ਵਲੋਂ ਗੁਲਾਲ ਖੇਡ ਕੇ ਅਤੇ ਭਜ਼ਨ ਗਾ ਕੇ ਸ੍ਰੀ ਗਣੇਸ਼ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ। ਇਸ ਦੌਰਾਨ ਪ੍ਰਬੰਧਕਾਂ ਵਲੋਂ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਮੌਕੇ ਜਗਦੀਪ ਸ਼ਰਮਾਂ, ਧੀਰਜ ਸ਼ਰਮਾਂ, ਗਗਨਦੀਪ ਸ਼ਰਮਾਂ, ਰਿਸ਼ੂ ਜੈਨ, ਆਸ਼ੂ ਜੋਸ਼ੀ, ਰੋਮੀ ਜੈਨ, ਪਵਨ ਵਰਮਾਂ, ਸਾਬਕਾ ਪ੍ਰਧਾਨ ਸਲਿਲ ਜੈਨ, ਯਸ਼ਪਾਲ ਜੈਨ ਬਿੱਟੂ, ਸਤੀਸ਼ ਜਿੰਦਲ, ਮਹੇਸ਼ ਜਿੰਦਲ ਕਾਰਾ, ਹਿਮਾਂਸ਼ੂੂ ਜੋਸ਼ੀ, ਵਿੱਕੀ ਸ਼ਰਮਾਂ, ਅਮਿਤ ਜੈਨ, ਭੁਵਨ ਸ਼ਰਮਾਂ, ਕਮਲ ਕਨੌਜੀਆ, ਨਰੇਸ਼ ਸ਼ਰਮਾਂ, ਓਮ ਦੱਤ ਸ਼ਰਮਾਂ, ਰਾਘਵ, ਸੁਗਮ ਜੈਨ, ਪ੍ਰਮਿਸ਼ਟੀ ਜੈਨ, ਪੰਕੂ ਜੈਨ, ਬਿੱਟੂ ਪੰਡਤ, ਚਮਕੌਰ ਸਿੰਘ ਕੈਂਥ, ਹੈਪੀ, ਪੇਂਟਰ ਮਿੰਟੂ ਸਿੰਘ, ਸੁਭਾਸ਼ ਜੋਸ਼ੀ ਸਾਬਾਕਾ ਈ.ਓ, ਸ਼ਿਵਦਰਸ਼ਨ ਜੋਸ਼ੀ, ਸ਼ੀਤਲ ਜੈਨ, ਸੰਦੀਪ ਜੈਨ, ਸੁਰਿੰਦਰ ਜੈਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।