ਮੁੱਲਾਂਪੁਰ ਦਾਖਾ, 4 ਜੁਲਾਈ (ਸਤਵਿੰਦਰ ਸਿੰਘ ਗਿੱਲ) : ਹਲਕੇ ਦਾਖੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਕੇ ਐਨ ਐਸ ਕੰਗ ਵਲੋਂ ਬੇਸ਼ਕ ਹਲਕੇ ਦਾਖੇ ਵਿੱਚ ਪੂਰੀ ਤਰਾਂ ਸਰਗਰਮੀ ਜਾਰੀ ਹੈ ਪ੍ਰੰਤੂ ਹਲਕੇ ਦਾਖੇ ਦਾ ਇਕ ਪਿੰਡ ਅਜਿਹਾ ਵੀ ਹੈ ਜਿੱਥੇ ਪਾਰਟੀ ਦਾ ਕੋਈ ਆਗੂ ਹੈ,ਹੀ ਨਹੀਂ। ਇਹ ਪਿੰਡ ਹੈ ਸਵੱਦੀ ਪੱਛਮੀ ਜਿੱਥੇ ਮੌਜੂਦਾ ਸਰਪੰਚ ਦਲਜੀਤ ਸਿੰਘ ਕਾਂਗਰਸ ਪਾਰਟੀ ਨਾਲ ਸੰਬਧਿਤ ਹਨ। ਇਸ ਪਿੰਡ ਦੇ ਲਾਗਲੇ ਪਿੰਡ ਸਵੱਦੀ ਕਲਾਂ ਵਿੱਚ ਜਗਦੀਪ ਸਿੰਘ ਖਾਲਸਾ,ਸਤਵਿੰਦਰ ਸਿੰਘ ਕੋਨੀ,ਮਹਿੰਦਰ ਸਿੰਘ ਤੂਰ ਅਤੇ ਨੰਬੜਦਾਰ ਬਲਬੀਰ ਸਿੰਘ ਬਿੱਟੂ ਆਦਿ ਆਗੂ ਤਾਂ ਪੂਰੇ ਸਰਗਰਮ ਹਨ ਪਰ ਸਵੱਦੀ ਪੱਛਮੀ ਵਿੱਚ ਕੋਈ ਵੀ ਇਸ ਪਾਰਟੀ ਦਾ ਨੇਤਾ ਨਹੀਂ ਹੈ,ਬੇਸ਼ਕ ਇਕ ਦੋ ਨੌਜਵਾਨ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਆਗੂ ਆਖ ਰਹੇ ਹਨ ਪਰ ਇਹਨਾਂ ਨਵੇਂ ਸ਼ਲਾਰੁਆਂ ਨੂੰ ਲੋਕ ਆਗੂ ਮੰਨਣ ਨੂੰ ਤਿਆਰ ਨਹੀਂ ਹਨ। ਹਲਕਾ ਇੰਚਾਰਜ ਕੇ ਐਨ ਐਸ ਕੰਗ ਬੇਸ਼ਕ ਸਵੱਦੀ ਪੱਛਮੀ ਵਿੱਚ ਬਹੁਤ ਵਾਰ ਆਏ ਹਨ ਪਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਇਸ ਪਿੰਡ ਦੀ ਅਗਵਾਈ ਕਰਨ ਵਾਲਾ ਕੋਈ ਵੀ ਨਹੀਂ ਹੈ। ਜਦੋ 2017 ਵਿੱਚ ਵਿਧਾਨ ਸਭਾ ਦੀ ਚੋਣ ਸੀ ਅਤੇ ਉਸ ਸਮੇਂ ਐਚ ਐਸ ਫੂਲਕਾ ਚੋਣ ਜਿੱਤ ਗਏ ਸਨ ਅਤੇ ਉਸ ਸਮੇਂ ਸਾਬਕਾ ਸਰਪੰਚ ਭਗਵੰਤ ਸਿੰਘ ਤੂਰ ਕਾਫੀ ਸਰਗਰਮ ਸਨ ਜਿਨ੍ਹਾਂ ਕਰਕੇ ਉਸ ਸਮੇਂ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਸੀ।ਅੱਜ ਬੇਸ਼ਕ ਇਸ ਨਗਰ ਸਵੱਦੀ ਪੱਛਮੀ ਵਿੱਚ ਆਮ ਆਦਮੀ ਪਾਰਟੀ ਦੇ ਵੋਟਰ ਤਾਂ ਬਹੁਤ ਹਨ, ਪਰ ਆਮ ਆਦਮੀ ਪਾਰਟੀ ਦੇ ਆਗੂਆਂ ਤੋ ਵਿਹੂਣਾ ਪਿੰਡ ਸਵੱਦੀ ਪੱਛਮੀ ਨੂੰ ਕਦੋ ਨਿਧੜਕ ਆਗੂ ਮਿਲੇਗਾ ਜੌ ਜੁਰਤ ਨਾਲ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰੇਗਾ ਅਤੇ ਇਸ ਨਗਰ ਵਿਚੋਂ ਝਾੜੂ ਦੀ ਜਿੱਤ ਹੋਵੇਗੀ।