ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਔਰਤ ਦੀ ਬੱਚੇਦਾਨੀ ਵਿਚੋਂ ਢਾਈ ਕਿੱਲੋ ਦੀ ਰਸੋਲੀ ਕੱਢਣ ਦਾ ਕੀਤਾ ਗਿਆ ਸਫਲ ਅਪਰੇਸ਼ਨ :

  • ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਹਰ ਤਰਾਂ ਦੇ ਅਪਰੇਸ਼ਨ ਜਿਵੇਂ ਕਿ ਪਿੱਤੇ ਦਾ, ਹਰਨੀਆ,ਅਪੈਂਡਿਕਸ ਆਦਿ ਕੀਤੇ ਜਾਂਦੇ ਹਨ : ਡਾ ਬੰਦਨਾ ਬਾਂਸਲ ਸੀਨੀਅਰ ਮੈਡੀਕਲ ਅਫਸਰ

ਸ੍ਰੀ ਮੁਕਤਸਰ ਸਾਹਿਬ 8 ਮਈ 2025 : ਸਿਹਤ ਵਿਭਾਗ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ ।ਇਸ ਸਬੰਧ ਵਿਚ ਅੱਜ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਔਰਤ ਦੀ ਬੱਚੇਦਾਨੀ ਵਿਚੋਂ ਢਾਈ ਕਿਲੋ ਦੀ ਰਸੋਲੀ ਕੱਢਣ ਦਾ ਸਫਲ ਅਪਰੇਸ਼ਨ ਕੀਤਾ ਗਿਆ।ਇਹ ਅਪਰੇਸ਼ਨ ਡਾ ਸੁਨੀਲ ਕੁਮਾਰ ਸਰਜਨ ਅਤੇ ਉਨ੍ਹਾ ਦੀ ਟੀਮ ਡਾ ਸਿਮਰਦੀਪ ਕੋਰ ਔਰਤ ਰੋਗਾਂ ਦੇ ਮਾਹਿਰ, ਡਾ ਅਭਿਸ਼ੇਕ ਸਰਜਨ ਅਤੇ ਡਾ ਸੋਨੀਆ ਬੇਹੋਸ਼ੀ ਦੀ ਮਾਹਿਰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਲੋਂ ਕੀਤਾ ਗਿਆ।ਇੱਥੇ ਜਿਕਰਯੋਗ ਹੈ ਕਿ ਸਿਵਲ ਹਸਪਤਾਲ ਵਿਚ ਅਪਰੇਸ਼ਨਾ ਦੇ ਮਾਹਿਰ ਡਾ ਸੁਨੀਲ ਕੁਮਾਰ ਅਤੇ ਡਾ ਅਭਿਸ਼ੇਕ ਤੋਂ ਇਲਾਵਾ ਔਰਤ ਰੋਗਾਂ ਦੇ ਮਾਹਿਰ ਡਾ ਸਿਮਰਦੀਪ ਕੌਰ ਰੋਜਾਨਾ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡਾ ਬੰਦਨਾਂ ਬਾਂਸਲ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਚ ਨਾਰਮਲ ਅਤੇ ਅਪ੍ਰੇਸ਼ਨਾ ਵਾਲੇ ਜਨੇਪੇ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਅਤੇ ਹਰ ਤਰਾਂ ਦੇ ਅਪਰੇਸ਼ਨ ਜਿਵੇਂ ਕਿ ਪਿੱਤੇ ਦਾ, ਹਰਨੀਆ,ਅਪੈਂਡਿਕਸ ਆਦਿ ਦੇ ਅਪਰੇਸ਼ਨ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਅਧੀਨ ਮੁਫਤ ਕੀਤੇ ਜਾਂਦ ਹਨ।ਸਿਵਲ ਹਸਪਤਾਲ ਦੇ ਗਾਇਨੀ ਵਾਰਡ ਵਿਚ ਮਾਹਿਰ ਸਟਾਫ ਤੈਨਾਤ ਕੀਤਾ ਗਿਆ ਹੈ ਜੋ ਕਿ 24 ਘੰਟੇ ਲੋਕਾਂ ਦੀ ਸੇਵਾ ਲਈ ਉਪਲੱਬਧ ਹਨ।ਉਨ੍ਹਾ ਦੱਸਿਆ ਕਿ ਅੱਜ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਪਿੰਡ ਵਾੜਾ ਦਰਾਕਾ ਜਿਲ੍ਹਾ ਫਰੀਦਕੋਟ ਦੀ ਵਸਨੀਕ ਔਰਤ ਦੇ ਪੇਟ ਵਿਚੋਂ ਢਾਈ ਕਿੱਲੋ ਦੀ ਰਸੋਲੀ ਕੱਢਣ ਦਾ ਸਫਲ ਅਪਰੇਸ਼ਨ ਕੀਤਾ ਗਿਆ ਹੈ।ਇਸ ਸਬੰਧ ਵਿਚ ਡਾ ਸਿਮਰਦੀਪ ਕੌਰ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ ਜਨੇਪੇ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਕਿਸੇ ਤੋਂ ਕੋਈ ਵੀ ਫੀਸ ਨਹੀ ਲਈ ਜਾਂਦੀ।ਉਨ੍ਹਾ ਦੱਸਿਆ ਕਿ ਗਰਭਵਤੀ ਔਰਤ ਦਾ ਗਰਭਧਾਰਣ ਤੋਂ ਲੈਕੇ ਬੱਚਾ ਹੋਣ ਤੱਕ ਸਾਰਾ ਇਲਾਜ ਅਤੇ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ।