ਫਰੀਦਕੋਟ 10 ਸਤੰਬਰ : ਵਿਧਾਇਕ ਸ.ਗੁਰਦਿੱਤ ਸਿੰਘ ਵਲੋਂ ਦਸਮੇਸ਼ ਨਗਰ ਫਰੀਦਕੋਟ ਵਿਖੇ ਗਲੀ ਦਾ ਕੰਮ ਸ਼ੁਰੂ ਕਰਵਾਇਆ ਗਿਆ । ਉਨ੍ਹਾਂ ਕਿਹਾ ਕਿ ਇਹ ਗਲੀ ਲਗਭਗ 55 ਲੱਖ ਰੁਪਏ ਨਾਲ ਤਿਆਰ ਕੀਤੀ ਜਾਵੇਗੀ ਅਤੇ ਇਸ ਗਲੀ ਦੀਆਂ ਜਿੰਨੀਆਂ ਵੀ ਬ੍ਰਾਂਚ ਗਲੀਆਂ ਹਨ ਉਹ ਵੀ ਨਾਲ ਹੀ ਬਣਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਵੀ ਨਿਊ ਕੈਂਟ ਰੋਡ ਵਿਖੇ 70 ਲੱਖ ਰੁਪਏ ਦੀ ਧਨ ਰਾਸ਼ੀ ਨਾਲ ਗਲੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸ਼ਹਿਰ ਦੀ ਦੇਖਣ ਨੂੰ ਸੁੰਦਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਹਨਾਂ ਨੇ ਫਿਰ ਦੁਹਰਾਇਆ ਕੇ ਫੰਡਾਂ ਦੀ ਘਾਟ ਨਾਲ ਕੋਈ ਵੀ ਲੋਕਾਂ ਦੇ ਫਾਇਦੇ ਲਈ ਹੋਣ ਵਾਲੇ ਕੰਮ ਨੂੰ ਰੋਕਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਇਸੇ ਤਰ੍ਹਾਂ ਬਰਕਰਾਰ ਰਹੇਗੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੁਕਤਸਰ- ਸਾਦਿਕ-ਫਿਰੋਜ਼ਪੁਰ ਸੜਕ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ ਸੀ। ਜਿਸ ਦਾ ਉਹ ਆਪ ਲਗਾਤਾਰ ਨਿਰੀਖਣ ਕਰ ਰਹੇ ਹਨ।