ਸ੍ਰੀ ਮੁਕਤਸਰ ਸਾਹਿਬ, 07 ਅਗਸਤ 2024 : ਮਾਨਯੋਗ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਸ੍ਰੀ ਗੋਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿੱਥੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ ਉੱਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆ ਜਿਲ੍ਹਾਂ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਰਾਤ ਦਿਨ ਪੀ.ਸੀ.ਆਰ ਮੋਟਰਸਾਇਕਲ ਪੁਲਿਸ ਪਾਰਟੀਆਂ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ, ਉੱਥੇ ਹੀ ਡਰੋਨ ਕੈਮਰਿਆ ਰਾਹੀ ਸ਼ਹਿਰ ਅੰਦਰ ਨਿਗ੍ਹਾ ਰੱਖੀ ਜਾ ਰਹੀ ਹੈ। ਇਸੇ ਤਹਿਤ ਹੀ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਲੰਬੀ ਦੇ ਏਰੀਏ ਵਿੱਚ ਪੈਂਦੇ ਸਮੂਹ ਬੱਸ ਸਟੈਂਡ ਵਿਖੇ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ਸ.ਕੰਵਲਪ੍ਰੀਤ ਸਿੰਘ ਚਾਹਲ ਐਸ.ਪੀ (ਐੱਚ),ਸ.ਸਤਨਾਮ ਸਿੰਘ ਡੀ.ਐਸ.ਪੀ (ਸ੍ਰੀ ਮੁਕਤਸਰ ਸਾਹਿਬ), ਫਤਿਹ ਸਿੰਘ ਬਰਾੜ ਡੀ.ਐਸ.ਪੀ (ਲੰਬੀ ), ਜਸਬੀਰ ਸਿੰਘ ਡੀ.ਐਸ.ਪੀ (ਗਿੱਦੜਬਾਹਾ),ਸ੍ਰੀ ਪਵਨਜੀਤ ਡੀ.ਐਸ.ਪੀ(ਮਲੋਟ) ਅਤੇ ਸਮੂਹ ਮੁੱਖ ਅਫਸਰਾਨ ਥਾਣਾ ਤੋਂ ਇਲਾਵਾ ਜਿਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਅਲੱਗ ਅਲੱਗ ਟੁਕੜੀਆਂ ਬਣਾ ਕੇ ਬੱਸ ਸਟੈਂਡ ਤੇ ਸਰਚ ਅਪ੍ਰੈਸ਼ਨ ਚਲਾਇਆ ਗਿਆ। ਇਸ ਮੌਕੇ ਪਾਇਸ ਐਪ ਦੀ ਵਰਤੋਂ ਨਾਲ ਸ਼ੱਕੀ ਪੁਰਸ਼ਾਂ ਨੂੰ ਚੈੱਕ ਕੀਤਾ ਗਿਆ। ਬੱਸ ਸਟੈਂਡ ਅਤੇ ਪਾਰਕਿੰਗ ਵਿੱਚ ਵਹੀਕਲਾਂ ਦੀ ਵਾਹਨ ਐਪ ਰਾਹੀਂ ਜਾਂਚ ਕੀਤੀ ਗਈ। ਇਸ ਮੌਕੇ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ. ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁੁਕਤਸਰ ਸਾਹਿਬ ਦੇ ਸਮੂਹ ਬੱਸ ਸਟੈਂਡ ਵਿੱਖੇ ਸਰਚ ਅਪ੍ਰੈਸ਼ਨ ਚਲਾਇਆ ਗਿਆ ਜਿਸ ਤੇ ਪੁਲਿਸ ਵੱਲੋਂ ਬੱਸ ਸਟੈਂਡ ਨੂੰ ਜਾਂਦੇ ਹੋਏ ਰਸਤਿਆਂ ਨੂੰ ਨਾਕਾਬੰਦੀ ਕਰਕੇ ਸੀਲ ਕੀਤਾ ਗਿਆ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਬਾਅਦ ਬੱਸ ਸਟੈਂਡ ਅੰਦਰ ਬੈਗ, ਲਵਾਰਿਸ ਸਮਾਨ, ਪਾਰਕਿੰਗ ਵਿਚ ਲੰਮੇ ਸਮੇਂ ਤੋਂ ਖੜੇ ਵਹੀਕਲਾਂ ਅਤੇ ਬਿਨਾਂ ਨੰਬਰ ਪਲੇਟ ਦੇ ਵਹੀਕਲਾਂ ਨੂੰ ਚੈੱਕ ਕੀਤਾ ਗਿਆ। ਉਨਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆਂ ਨਹੀ ਜਾਵੇਗਾ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਹੈਲਪ ਲਾਇਨ ਨੰਬਰ 80549-42100 ਤੇ ਸਪੰਰਕ ਕਰ ਸਕਦੇ ਹੋ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।