- ਜ਼ਿਲ੍ਹਾ ਪੱਧਰੀ ਟੂਰਨਾਮੈਂਟ ਸ਼ੈਡਿਊਲ ਜਾਰੀ, ਜ਼ਿਲ੍ਹਾ ਖੇਡ ਅਫਸਰ
ਬਰਨਾਲਾ, 30 ਅਗਸਤ 2024 : ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ- 2024 ਅਧੀਨ ਖੇਡਾਂ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ। ਖਿਡਾਰੀਆਂ ਦੀ ਰੇਜਿਸਟ੍ਰੇਸ਼ਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੁਆਰਾ ਆਨਲਾਈਨ ਪੋਰਟਲ http://eservices.punjab.gov.in ਦੀ ਸ਼ੁਰੂਆਤ ਕੀਤੀ ਗਈ। 'ਖੇਡਾਂ ਵਤਨ ਪੰਜਾਬ ਦੀਆਂ' ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਇਸ ਪੋਰਟਲ ਉਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ 1 ਸਤੰਬਰ ਤੋਂ 10 ਸਤੰਬਰ ਤਕ ਕਰਵਾਏ ਜਾਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਖੇਡਾਂ 15 ਸਤੰਬਰ ਤੋਂ 22 ਸਤੰਬਰ ਅਤੇ ਰਾਜ ਪੱਧਰੀ ਖੇਡਾਂ 11 ਅਕਤੂਬਰ ਤੋਂ 9 ਨਵੰਬਰ ਤਕ ਕਰਵਾਏ ਜਾਣਗੇ। ਵਧੇਰੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ 'ਚ ਫੁੱਟਬਾਲ ਅੰਡਰ-14, ਅੰਡਰ-17, ਅੰਡਰ- 21, 21 3 30, 31 ਤੋਂ 40 ਤੱਕ, ਕਬੱਡੀ (ਨੈਸ਼ਨਲ ਸਟਾਇਲ) ਅੰਡਰ-14, ਅੰਡਰ-17, ਅੰਡਰ- 21, 21 ਤੋਂ 30, 31 ਤੋਂ 40 ਤੱਕ, ਕਬੱਡੀ (ਸਰਕਲ ਸਟਾਇਲ) ਅੰਡਰ-14, ਅੰਡਰ-17, ਅੰਡਰ- 21, 21 ਤੋਂ 30, 31 ਤੋਂ 40 ਤੱਕ, ਖੋ ਖੋ ਦੇ ਅੰਡਰ-14, ਅੰਡਰ-17, ਅੰਡਰ- 21, 21 ਤੋਂ 30, 31 ਤੋਂ 40 ਤੱਕ, ਐਥਲੈਟਿਕਸ ਦੇ ਅੰਡਰ-14, ਅੰਡਰ-17 ਅੰਡਰ- 21, ਅੰਡਰ 21 ਤੋਂ 30, ਅੰਡਰ 31 ਤੋਂ 40, ਅੰਡਰ 41 ਤੋਂ 50, ਅੰਡਰ 51 ਤੋਂ 60, ਅੰਡਰ 61 ਤੋਂ 70 ਅਤੇ 70 ਤੋਂ ਉਪਰ, ਵਾਲੀਬਾਲ (ਸਮੈਸ਼ਿੰਗ) ਦੇ ਅੰਡਰ-14, ਅੰਡਰ-17 ਅੰਡਰ- 21, ਅੰਡਰ 21 ਤੋਂ 30, ਅੰਡਰ 31 ਤੋਂ 40, ਅੰਡਰ 41 ਤੋ 50, ਅੰਡਰ 51 ਤੋਂ 60, ਅੰਡਰ 61 ਤੋਂ 70 ਅਤੇ 70 ਤੋਂ ਉਪਰ, ਵਾਲੀਬਾਲ (ਸ਼ੂਟਿੰਗ) ਚ ਅੰਡਰ-14, ਅੰਡਰ-17 ਅੰਡਰ- 21, ਅੰਡਰ 21 ਤੋਂ 30, ਅੰਡਰ 31 ਤੋਂ 40, ਅੰਡਰ 41 ਤੋਂ 50, ਅੰਡਰ 51 ਤੋਂ 60, ਅੰਡਰ 61 ਤੋਂ 70 ਅਤੇ 70 ਤੋਂ ਉਪਰ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਹਿਣਾ ਬਲਾਕ ਦੇ ਮੁਕਾਬਲੇ 1 ਸਤੰਬਰ ਤੋਂ 3 ਸਤੰਬਰ ਤਕ ਐਥਲੈਟਿਕਸ, ਵਾਲੀਬਾਲ ਸ਼ੂਟਿੰਗ ਅਤੇ ਸਮੈਸ਼ਿੰਗ), ਕਬੱਡੀ (ਸਰਕਲ ਸਟਾਈਲ, (ਨੈਸ਼ਨਲ ਸਟਾਈਲ) ਦੇ ਮੁਕਾਬਲੇ ਪਬਲਿਕ ਸਟੇਡੀਅਮ ਭਦੌੜ ਵਿਖੇ ਕਰਵਾਏ ਜਾਣਗੇ। ਸ਼੍ਰੀ ਹਰਨੇਕ ਸਿੰਘ, ਜੂਨੀ, ਅਥਲੈਟਿਕਸ ਕੋਚ ਅਤੇ ਸ੍ਰੀ ਜਸਪ੍ਰੀਤ ਸਿੰਘ ਐਥਲੈਟਿਕ ਕੋਚ ਇਸ ਦੇ ਇਨ ਚਾਰਜ ਹੋਣਗੇ। ਸਰਕਾਰੀ ਸੀਨੀ. ਸੈਕ. ਸਕੂਲ (ਲੜਕੇ) ਭਦੌੜ ਵਿਖੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਦੇ ਇਨ ਚਾਰਜ ਸ਼੍ਰੀ ਜਸਪ੍ਰੀਤ ਸਿੰਘ ਕਿੱਕ ਬਾਕਸਿੰਗ ਕੋਚ ਹੋਣਗੇ। ਮਾਤਾ ਗੁਜਰੀ ਪਬਲਿਕ ਸਕੂਲ, ਭਦੌੜ ਵਿਖੇ ਖੋਹ-ਖੋਹ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਦੇ ਇਨ ਚਾਰਜ ਸ੍ਰੀਮਤੀ ਗੁਰਵਿੰਦਰ ਕੌਰ ਜੂਨੀ ਵੇਟ ਲਿਫਟਿੰਗ ਕੋਚ ਹੋਣਗੇ। ਬਰਨਾਲਾ ਬਲਾਕ ਦੇ ਮੁਕਾਬਲੇ 5 ਸਤੰਬਰ ਤੋਂ 7 ਸਤੰਬਰ ਤਕ ਅਥਲੈਟਿਕਸ ਅਤੇ ਖੋਹ-ਖੋਹ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਕਰਵਾਏ ਜਾਣਗੇ ਅਤੇ ਇਸ ਦੇ ਇਨ ਚਾਰਜ ਸ੍ਰੀਮਤੀ ਗੁਰਵਿੰਦਰ ਕੌਰ ਜੂਨੀ ਵੇਟ ਲਿਫਟਿੰਗ ਕੋਚ ਅੰਤਿਮਾ ਬੈਡਮਿੰਟਨ ਕੋਚ ਹੋਣਗੇ। ਸ਼ਹੀਦ ਕਰਮ ਸਿੰਘ ਸਟੇਡੀਅਮ ਬਡਬਰ ਵਿਖੇ ਵਾਲੀਬਾਲ (ਸਮੈਸਿੰਗ ਅਤੇ ਸੂਟਿੰਗ) ਸ੍ਰੀ ਅਜੈ ਨਾਗਰ ਵਾਲੀਬਾਲ ਕੋਚ ਅਗਵਾਈ ਹੇਠ, ਸ.ਸ.ਸ.ਸ ਸੰਧੂ ਪੱਤੀ, ਬਰਨਾਲਾ ਵਿਖੇ ਕਬੱਡੀ (ਸਰਕਲ ਅਤੇ ਨੈਸ਼ਨਲ) ਦੀ ਅਗਵਾਈ ਰੁਪਿੰਦਰ ਸਿੰਘ ਕਬੱਡੀ ਕੋਚ ਕਰਨਗੇ, ਪੱਕਾ ਬਾਗ ਸਟੇਡੀਅਮ ਧਨੌਲਾ ਵਿਖੇ ਫੁੱਟਬਾਲ ਦੇ ਇਨ ਚਾਰਜ ਸ੍ਰੀਮਤੀ ਬਰਿੰਦਰਜੀਤ ਕੌਰ ਟੇਬਲ-ਟੈਨਿਸ ਕੋਚ ਹੋਣਗੇ।