ਫਰੀਦਕੋਟ 30 ਅਕਤੂਬਰ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਵਿਧਾਨ ਸਭਾ ਚੋਣ ਹਲਕਾ 088 ਕੋਟਕਪੁਰਾ ਅਧੀਨ ਆਉਂਦੇ 167 ਬੂਥਾਂ ਦੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਉਪ ਮੰਡਲ ਮੈਜਿਸਟਰੇਟ ਕੋਟਕਪੂਰਾ ਤੁਸ਼ਿਤਾ ਗੁਲਾਟੀ ਨੇ ਦਿੱਤੀ। ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਸਪੈਸ਼ਲ ਕੈਂਪਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਿਤੀ 04-11-2023 ਸਨਿੱਚਰਵਾਰ ਅਤੇ 05-11-2023 ਐਂਤਵਾਰ ਅਤੇ 02.12.2023 ਸਨਿੱਚਰਵਾਰ ਅਤੇ 03.12.2023 ਐਤਵਾਰ ਨੂੰ ਵਿਧਾਨ ਸਭਾ ਹਲਕਾ 088 ਕੋਟਕਪੂਰਾ ਦੇ ਸਮੂਹ ਬੂਥਾਂ ਤੇ ਲਗਾਏ ਜਾ ਰਹੇ ਹਨ। ਇਹਨਾਂ ਕੈਂਪਾਂ ਵਿੱਚ ਬੀ.ਐੱਲ.ਓਜ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬੂਥਾਂ ਤੇ ਬੈਠਣਗੇ। ਇਨ੍ਹਾਂ ਕੈਂਪਾਂ ਵਿੱਚ ਆਮ ਲੋਕ ਫਾਰਮ ਨੂੰ 6 (ਨਵੀਂ ਵੋਟ) ਬਣਾਉਣ ਲਈ, ਫਾਰਮ ਨੂੰ 6ਏ (ਐੱਨ. ਆਰ. ਆਈ.) ਵੋਟਰਜ਼ ਲਈ ਫਾਰਮ ਨੇ 6ਬੀ( ਵੋਟਰ ਕਾਰਡਾਂ ਨੂੰ ਆਧਾਰ ਨਾਲ ਲਿੰਕ ਕਰਨ ਲਈ), ਫਾਰਮ ਨੂੰ 7 (ਵੋਟ ਕਟਵਾਉਣ ਲਈ) ਅਤੇ ਫਾਰਮ ਨੰਬਰ 8 (ਵੋਟਰ ਕਾਰਡ ਵਿੱਚ ਕਿਸੇ ਵੀ ਤਰਾਂ ਦੀ ਸੋਧ ਕਰਨ ਲਈ, ਵੋਟ ਸਿਫਟ ਕਰਨ ਲਈ) ਬੀ ਐਲ ਓਜ ਕੋਲ ਫਾਰਮ ਭਰ ਸਕਦੇ ਹਨ।