ਮੁੱਲਾਂਪੁਰ ਦਾਖਾ 16 ਅਕਤੂਬਰ (ਸਤਵਿੰਦਰ ਸਿੰਘ ਗਿੱਲ) ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਕਮੇਟੀ (ਰਜਿ:) ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਤੋਂ ਕਲਾਂ ਦੇ ਆਡੀਟੋਰੀਅਮ ਵਿਚ ਵਿਸ਼ਾਲ ਲੇਖਕ-ਪਾਠਕ ਗੋਸ਼ਟੀ ਕੀਤੀ ਗਈ। ਜਿਸ ਵਿੱਚ ਨਾਮਵਰ ਲੇਖਕ, ਬੱਚਿਆਂ ਤੋਂ ਲੈਕੇ ਵੱਡਿਆਂ ਤੱਕ ਹਰ ਵਰਗ ਦੇ ਪਾਠਕ ਉਚੇਚੇ ਤੌਰ ਤੇ ਸ਼ਾਮਿਲ ਹੋਏ। ਗੋਸ਼ਟੀ ਦੀ ਪ੍ਰਧਾਨਗੀ ਸਰਵਸ਼੍ਰੀ-ਸ਼ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ, ਪ੍ਰਿਸੀਪਲ ਪਰਦੀਪ ਕੁਮਾਰ, ਐਡਵੋਕੇਟ ਕੁਲਦੀਪ ਸਿੰਘ, ਪ੍ਰਧਾਨ ਜੋਰਾ ਸਿੰਘ, ਉਜਾਗਰ ਸਿੰਘ ਬੱਦੋਵਾਲ, ਇਨਕਲਾਬੀ ਲੇਖਕ ਉਜਾਗਰ ਲਲਤੋਂ ਤੇ ਬਾਲ-ਲੇਖਕ ਕਰਮਜੀਤ ਗਰੇਵਾਲ ਨੇ ਵਿਸ਼ੇਸ ਤੋਰ ਤੇ ਕੀਤੀ। ਪਹਿਲ ਪ੍ਰਿਥਮੇ ਉਘੇ ਪੰਜਾਬੀ ਲੇਖਕ ਅਮਰੀਕ ਸਿੰਘ ਤਲਵੰਡੀ ਜੀ ਨੇ ਨਵੀਂ ਅੱਠਵੀ ਪੁਸਤਕ “ਗਰਜਦੇ ਬੋਲ” ਬਾਰੇ ਡੰੂਘੀ ਤੇ ਭਰਵੀਂ ਵਿਚਾਰ ਚਰਚਾ ਪੇਸ਼ ਕਰਦਿਆਂ ਵਰਨਣ ਕੀਤਾ ਕਿ ਜਸਦੇਵ ਸਿੰਘ ਲਲਤੋਂ ਨੇ ਕਰੋੋਨਾ ਦੌਰ ‘ਚ ਦੇਸ਼ ਦੇ ਆਮ ਲੋਕਾਂ ਵੱਲੋਂ ਝੱਲੇ ਸੰਕਟਾਂ ਤੇ ਦੁਸ਼ਵਾਰੀਆਂ, ਮੁਲਕ ਦੇ ਅੰਨਦਾਤਾ ਵੱਲੋਂ ਉਸਾਰੇ ਮਹਾਨ ਕਿਸਾਨ ਅੰਦੋਲਨ, ਖੁਦਕਸ਼ੀਆਂ, ਨਸ਼ਿਆਂ ਦੇ ਛੇਵੇਂ ਦਰਿਆ, ਜਵਾਨੀ ਦਾ ਪ੍ਰਵਾਸ, ਬੇਰੁਜ਼ਗਾਰੀ, ਪੌਣਪਾਣੀ ਦਾ ਪ੍ਰਦੁਸ਼ਣ, ਦੇਸ਼ ਭਗਤਾਂ ਦੇ ਅਧੂਰੇ ਕਾਰਜ ਅਤੇ ਨਵੇਂ ਨਰੋਏ ਰਾਜ ਪ੍ਰਬੰਧ ਦੀ ਸਿਰਜਣਾ ਬਾਰੇ ਬੁਹਤ ਹੀ ਉਤਮ ਕਵਿਤਾਵਾਂ, ਕਵੀਸ਼ਰੀਆਂ, ਗੀਤਾਂ ਤੇ ਜਾਗੋ ਰਾਹੀਂ ਭਰਪੂਰ ਚਾਨਣਾ ਪਾਇਆ ਅਤੇ ਹਰ ਸਮੱਸਿਆ ਦਾ ਸ਼ਾਨਦਾਰ ਹੱਲ ਵੀ ਦਰਸਾਇਆ ਹੈ। ਸੋਂ ਸਾਰੇ ਪੰਜਾਬੀ ਪਾਠਕਾਂ ਦਾ ਖਾਸ ਕਰਕੇ ਨਵੀਂ ਪੀੜ੍ਹੀ ਦੇ ਬੱਚਿਆਂ ਤੇ ਨੌਜਵਾਨਾਂ ਦਾ ਪਵਿਤਰ ਫਰਜ਼ ਬਣਦਾ ਹੈ ਕਿ ਉਹ ਇਸ ਪੁਸਤਕ ਨੂੰ ਲਾਜਮੀ ਪੜ੍ਹ ਕੇ ਵੱਡਾ ਲਾਹਾ ਪ੍ਰਾਪਤ ਕਰਨ। ਵੱਖ-ਵੱਖ ਲੇਖਕਾਂ ਤੇ ਪਾਠਕਾਂ - ਉਜਾਗਰ ਲਲਤੋਂ, ਐਡਵੋਕੇਟ ਕੁਲਦੀਪ ਸਿੰਘ, ਕਰਮਜੀਤ ਗਰੇਵਾਲ, ਅਜਮੇਲ ਮੋਹੀ, ਪ੍ਰਿਸੀਪਲ ਪਰਦੀਪ ਕੁਮਾਰ, ਮੈਡਮ ਬਿਦੰ ਸ਼ਰਮਾ, ਮੈਡਮ ਅਮਨਦੀਪ ਬਰਾੜ੍ਹ, ਉਜਾਗਰ ਬੱਦੋਵਾਲ, ਹਰਦੇਵ ਮੁਲਾਂਪੁਰ, ਹਰਦੇਵ ਸੁਨੇਤ ਸਮੇਤ ਕਈ ਹੋਰ ਸਜਨਾ ਨੇ ਵੀ “ਗਰਜਦੇ ਬੋਲ” ਦੇ ਵੱਖ-ਵੱਖ ਪਹਿਲੂਆਂ ‘ਤੇ ਰੋਸ਼ਨੀ ਪਾਉਂਦੇ ਕੀਮਤੀ ਵਿਚਾਰ ਪੇਸ਼ ਕੀਤੇ। ਸਕੂਲ ਦੀ ਲਾਇਬਰੇਰੀ ਲਈ ਨਵੀ ਪੁਸਤਕ ਦੀਆਂ ਕਾਪੀਆਂ ਪਰਿੰਸੀਪਲ ਪ੍ਰਦੀਪ ਕੁਮਾਰ ਜੀ ਨੂੰ ਪ੍ਰਧਾਨਗੀ ਮੰਡਲ ਨੇ ਭੇਟ ਕੀਤੀਆਂ।ਅੰਤ ਵਿੱਚ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜਿਲ੍ਹਾ ਲੁਧਿਆਣਾ ਦੇ ਆਗੂ ਉਜਾਗਰ ਸਿੰਘ ਬੱਦੋਵਾਲ ਨੇ ਸਮੂਹ ਹਾਜ਼ਰੀਨਾਂ ਦਾ ਤਹਿਦਲੋਂ ਧੰਨਵਾਦ ਕਰਦਿਆਂ, ਇਸ ਪੁਸਤਕ ਨੂੰ ਲਾਜਮੀ ਪੜ੍ਹਨ ਅਤੇ ਵੱਧ ਤੋਂ ਵੱਧ ਪਾਠਕਾਂ ਦੇ ਹੱਥਾਂ ਵਿੱਚ ਪਹੰੁਚਾਉਣ ਦਾ ਸੱਦਾ ਦਿੱਤਾ ਅਤੇ ਲੋਕ ਪੱਖੀ ਇਨਕਲਾਬੀ ਪੁਸਤਕ “ਗਰਜਦੇ ਬੋਲ”ਦੀ ਲੇਖਕ ਜਸਦੇਵ ਸਿੰਘ ਲਲਤੋਂ ਨੂੰ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਹਰਦੇਵ ਸਿੰਘ ਮੁੱਲਾਂਪੁਰ, ਗੁਰਦੇਵ ਸਿੰਘ ਮੁੱਲਾਂਪੁਰ, ਮੈਡਮ ਪੂਜਾ ਰਾਣੀ, ਮੈਡਮ ਰਮਨਦੀਪ ਕੌਰ ਉਚੇਚੇ ਤੌਰ ਤੇ ਸ਼ਾਮਿਲ ਹੋਏ।