ਪਟਿਆਲਾ, 17 ਜਨਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਖਾਲਸਾ ਪੰਥ ਦੇ ਬੜੇ ਨਰੋਏ ਅੰਗ ਨਾਮਧਾਰੀ ਸਿੰਘਾਂ ਨੇ ਦੇਸ਼ ਤੇ ਕੌਮ ਲਈ 66 ਨਾਮਧਾਰੀ ਸਿੰਘਾਂ (ਕੂਕੇ) ਨੇ ਮਹਾਨ ਕੁਰਬਾਨੀ ਤੇ ਸ਼ਹੀਦੀ ਦੇ ਕੇ ਮਲੇਰਕੋਟਲਾ ਦੇ ਨਵਾਬ ਨੂੰ ਝੁਕਾ ਕੇ ਉਸ ਦਾ ਹੰਕਾਰ ਨੂੰ ਤੋੜਿਆ, ਤੇ ਇਨ੍ਹਾਂ ਨਾਮਧਾਰੀ ਸ਼ਹੀਦਾਂ ਦੀ ਪੰਥ ਨੂੰ ਹਮੇਸ਼ਾ ਹਰ ਸਾਲ ਵੱਡੇ ਪੱਧਰ ਤੇ ਯਾਦ ਮਨਾਉਣੀ ਚਾਹੀਦੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਨਵਾਬ ਮਲੇਰਕੋਟਲਾ ਦੇ ਹੁਕਮਾਂ ਨਾਲ 17 ਜਨਵਰੀ 1872 (50) ਤੇ 18 ਜਨਵਰੀ 1872 ਨੂੰ (16) ਨਾਮਧਾਰੀ ਸਿੰਘਾਂ (ਕੁੱਕੇ) ਤੋਪਾਂ ਨਾਲ ਉਡਾ ਕੇ ਸ਼ਹੀਦ ਕਰ ਦਿੱਤੇ ਗਏ ਸਨ, ਜਿਨ੍ਹਾਂ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਲ ਸੀ ਜੋ ਤੋਪਾਂ ਦੇ ਸਾਹਮਣੇ ਨਾ ਆਉਣ ਕਾਰਨ ਇੱਟਾਂ ਦਾ ਥੜਾ ਬਣਾ ਕੇ ਉਸ ਉਪਰ ਖੜ੍ਹਾ ਹੋ ਗਿਆ ਤੇ ਉਹ ਵੀ ਤੋਂ ਤੋਪਾਂ ਦੇ ਅੱਗੇ ਆ ਕੇ ਗੋਲਿਆਂ ਨਾਲ ਸ਼ਹੀਦ ਹੋ ਗਿਆ। ਉਹਨਾਂ ਕਿਹਾ ਕਿ ਦੇਸ਼ ਤੇ ਕੌਮ ਲਈ 66 ਨਾਮਧਾਰੀ ਸਿੰਘਾਂ ਨੇ ਕੁਰਬਾਨੀ ਦਿੱਤੀ ਜੋ ਕਿ ਇੱਕ ਵੱਡੀ ਕੁਰਬਾਨੀ ਹੈ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸਿੱਖ ਪੰਥ ਸ਼ਾਨਾਮੱਤੀ ਇਤਿਹਾਸ ਨਾਲੋਂ ਟੁੱਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਫਰਜ਼ ਪਛਾਣਦਿਆਂ ਹੋਇਆਂ ਹਰ ਸਾਲ ਕੂਕਾ ਲਹਿਰ ਦੇ ਸ਼ਹੀਦਾਂ ਦੀ ਯਾਦ ਮਨਾਉਣੀ ਚਾਹੀਦੀ ਹੈ, ਜਦੋਂ ਕਿ ਉਨ੍ਹਾਂ ਵੱਲੋਂ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਾਰਜਕਾਲ ਦੌਰਾਨ ਸ਼ਹੀਦ ਕੂਕਿਆਂ ਦੀ ਸਹੀਦੀ ਯਾਦ ਮਨਾਈ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਆਗੂ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਭਗਵੰਤ ਸਿੰਘ ਧੰਗੇੜਾ ਮੈਨੇਜਰ,ਜਥੇਦਾਰ ਸਵਰਨ ਸਿੰਘ ਰੁਪਾਲੋਂ ਸਾਬਕਾ ਵਾਈਸ ਚੇਅਰਮੈਨ, ਹਰਿੰਦਰ ਸਿੰਘ ਕੁੱਕੀ ਸਮੇਤ ਹੋਰ ਆਗੂ ਵੀ ਹਾਜਰ ਸਨ।