- ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ, ਕਬੱਡੀ ਸਰਕਲ ਸਟਾਇਲ, ਕਬੱਡੀ ਨੈਸ਼ਨਲ ਸਟਾਇਲ, ਅਥਲੈਟਿਕਸ , ਰੱਸਾ ਕੱਸੀ , ਖੋਹ-ਖੋਹ ਫੁੱਟਬਾਲ ਤੇ ਫੁੱਟਬਾਲ ਗੇਮਾਂ 'ਚ ਹਜ਼ਾਰਾਂ ਖਿਡਾਰੀਆਂ ਨੇ ਹਿਸਾ ਲਿਆ
ਮਾਲੇਰਕੋਟਲਾ 02 ਸਤੰਬਰ : 'ਖੇਡਾਂ ਵਤਨ ਪੰਜਾਬ ਦੀਆਂ-2023' ਸੀਜਨ-2 ਤਹਿਤ ਜ਼ਿਲ੍ਹੇ ਦੇ ਮਾਲੇਰਕੋਟਲਾ ਬਲਾਕ ਦੇ ਖੇਡ ਮੁਕਾਬਲੇ ਡਾ ਜਾਕਿਰ ਹੁਸੈਨ ਸਟੇਡੀਅਮ ਮਾਲੇਰਕੋਟਲਾ ਵਿਖੇ ਕਰਵਾਏ ਜਾ ਰਹੇ ਹਨ । ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ, ਕਬੱਡੀ ਸਰਕਲ ਸਟਾਇਲ, ਕਬੱਡੀ ਨੈਸ਼ਨਲ ਸਟਾਇਲ, ਅਥਲੈਟਿਕਸ , ਰੱਸਾ ਕੱਸੀ , ਖੋਹ-ਖੋਹ ਫੁੱਟਬਾਲ ਗੇਮਾਂ ਵਿੱਚ ਵੱਖ-ਵੱਖ ਉਮਰ ਵਰਗ (ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 40, ਅੰਡਰ-41 ਤੋਂ 50 ਅਤੇ 50 ਸਾਲ ਤੋਂ ਵੱਧ) ਦੇ ਹਜ਼ਾਰਾਂ ਦੀ ਗਿਣਤੀ 'ਚ ਖਿਡਾਰੀਆਂ ਅਤੇ ਖਿਡਾਰਨਾਂ ਨੇ ਹਿੱਸਾ ਲਿਆ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਮੁਕਾਬਲਿਆਂ ਵਿੱਚ ਖੋਹ ਖੋਹ ਅੰਡਰ 14 ਲੜਕਿਆਂ ਵਿੱਚ ਸਰਕਾਰੀ ਹਾਈ ਸਕੂਲ ਝੁਨੇਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਖੁਰਦ ਨੇ ਦੂਸਰਾ ਅਤੇ ਦ.ਕੈਬਰਿਜ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 14 ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ ਝੁਨੇਰ ਨੇ ਪਹਿਲਾ, ਦ.ਕੈਬਰਿਜ ਨੇ ਦੂਸਰਾ ਅਤੇ ਸਾਹਿਬਜਾਦਾ ਫਤਹਿ ਸਿੰਘ ਸ.ਸ ਸਕੂਲ ਮਾਲੇਰਕੋਟਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਕਬੱਡੀ ਨੈਸਨਲ ਸਟਾਇਲ ਵਿੱਚ ਅੰਡਰ 14 ਲੜਕਿਆਂ ਵਿੱਚ ਮਾਡਰਨ ਸੈਕੂਲਰ ਪਬਲਿਕ ਸਕੂਲ ਸੇਰਗੜ੍ਹ ਚੀਮਾ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21 ਲੜਕਿਆਂ ਵਿੱਚ ਮਾਡਰਨ ਸੈਕੂਲਰ ਪਬਲਿਕ ਸਕੂਲ ਸੇਰਗੜ੍ਹ ਚੀਮਾ ਨੇ ਪਹਿਲਾ ਅਤੇ ਸ.ਸ.ਸ ਸਕੂਲ ਹਥਨ ਨੇ ਦੂਜਾ ਸਥਾਨ ਹਾਸਲ ਕੀਤਾ। ਅਬਦੁੱਲਾਪੁਰ ਚੁਹਾਨੇ ਨੇ ਪਹਿਲਾ ਅਤੇ ਗੋਰਮਿੰਟ ਕਾਲਜ ਮਾਲੇਰਕੋਟਲਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 14 ਲੜਕੀਆਂ ਵਿੱਚ ਮਾਡਰਨ ਸੈਕੂਲਰ ਪਬਲਿਕ ਸਕੂਲ ਸੇਰਗੜ੍ਹ ਚੀਮਾ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21 ਲੜਕੀਆਂ ਵਿੱਚ ਮਾਡਰਨ ਸੈਕੂਲਰ ਪਬਲਿਕ ਸਕੂਲ ਸੇਰਗੜ੍ਹ ਚੀਮਾ ਨੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਹੋਰ ਦੱਸਿਆ ਕਿ ਕਬੱਡੀ ਸਰਕਲ ਸਟਾਇਲ ਵਿੱਚ ਸ਼ਾਹਿਬਜਾਦਾ ਅਜੀਤ ਸਿੰਘ ਪਬਲਿਕ ਸਕੂਲ, ਮਾਲੇਰਕੋਟਲਾ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਭੂਦਨ ਨੇ ਦੂਸਰਾ ਸਥਾਨ ਹਾਸਲ ਕੀਤਾ। ਅਥਲੈਟਿਕਸ ਵਿੱਚ 1500 ਮੀ. ਈਵੈਂਟ ਅੰਡਰ 17 ਲੜਕਿਆਂ ਵਿੱਚ ਯਾਸਿਰ ਨੇ ਪਹਿਲਾ, ਸੁਖਵੀਰ ਸਿੰਘ ਨੇ ਦੂਜਾ ਅਤੇ ਮਨਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 1500 ਮੀ: ਲੜਕੀਆਂ ਵਿੱਚ ਹਰਸਿਮਰਨਜੀਤ ਕੌਰ ਨੇ ਪਹਿਲਾ, ਕੈਫਿਆ ਨੇ ਦੂਜਾ ਅਤੇ ਰਾਜਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। 1500 ਮੀ:। ਲੰਬੀ ਛਾਲ ਈਵੈਂਟ ਵਿੱਚ ਅੰਡਰ 17 ਲੜਕਿਆ ਵਿੱਚ ਅਬਦੁਲ ਰਜਾਕ ਨੇ ਪਹਿਲਾ, ਬਲਰਾਜ ਸਿੰਘ ਨੇ ਦੂਜਾ ਅਤੇ ਮੁ: ਫੈਸਲ ਨੇ ਤੀਸਰਾ ਸਥਾਨ ਹਾਸਲ ਕੀਤਾ। 200 ਮੀ: ਲੜਕਿਆਂ ਅੰਡਰ 17 ਵਿੱਚ ਸੁਰਪ੍ਰੀਤ ਸਿੰਘ ਨੇ ਪਹਿਲਾ, ਨਮਨ ਵਰਮਾ ਨੇ ਦੂਸਰਾ, ਜਸਕਰਨ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। 1500 ਮੀ: ਅੰਡਰ 21 ਲੜਕਿਆਂ ਵਿੱਚ ਰਮਜਾਨ ਮੁਹੰਮਦ ਨੇ ਪਹਿਲਾ, ਅਮਨਦੀਪ ਸਿੰਘ ਨੇ ਦੂਸਰਾ ਅਤੇ ਗੁਰਕਰਨ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਲੰਬੀ ਛਾਲ ਅੰਡਰ 17 ਲੜਕੀਆਂ ਵਿੱਚ ਕੈਫੀਆ ਨੇ ਪਹਿਲਾ, ਮਾਜੀਆ ਨੇ ਦੂਸਰਾ ਅਤੇ ਪ੍ਰਨੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। 60 ਮੀ: ਅੰਡਰ 14 ਵਿੱਚ ਚਰਨਪ੍ਰੀਤ ਕੌਰ ਨੇ ਪਹਿਲਾ, ਨਵਦੀਪ ਕੌਰ ਨੇ ਦੂਸਰਾ ਅਤੇ ਰੋਈਮ ਨੇ ਤੀਸਰਾ ਸਥਾਨ ਹਾਸਲ ਕੀਤਾ। 400 ਮੀ: ਅੰਡਰ 17 ਲੜਕੀਆਂ ਵਿੱਚ ਅੰਸ਼ੂ ਨੇ ਪਹਿਲਾ, ਨਾਜੀਆ ਨੇ ਦੂਜਾ ਅਤੇ ਪ੍ਰਨੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। 400 ਮੀ. ਅੰਡਰ 21 ਲੜਕਿਆਂ ਵਿੱਚ ਕਮਰਨ ਖਾਨ ਨੇ ਪਹਿਲਾ, ਕੋਮਲਪ੍ਰੀਤ ਸਿੰਘ ਨੇ ਦੂਸਰਾ ਅਤੇ ਮੁਹੰਮਦ ਉਸਮਨ ਨੇ ਤੀਸਰਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਅੱਜ ਕਰਵਾਏ ਗਏ ਫੁੱਟਬਾਲ ਦ ਮੈਚਾਂ ਦੌਰਾਨ ਅੰਡਰ 14 ਲੜਕਿਆਂ ਵਿੱਚ ਅਲਕੌਸਰ ਫੁੱਟਬਾਲ ਅਕੈਡਮੀ ਮਾਲੇਰਕੋਟਲਾ ਨੇ ਪਹਿਲਾ, ਅਲਫਲਾ ਸਕੂਲ ਨੇ ਦੂਸਰਾ ਅਤੇ ਅਲਕੌਸਰ ਫੁੱਟਬਾਲ ਅਕੈਡਮੀ 2 ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 17 ਏਜ ਗਰੁੱਪ ਵਿੱਚ ਜਾਕਿਰ ਹੁਸੈਨ ਸਟੇਡੀਅਮ ਨੇ ਅਲਫਲਾ ਸਕੂਲ ਨੂੰ 2-0 ਨਾਲ ਹਰਾਇਆ। ਅੰਡਰ 21 ਵਿੱਚ ਵੀ ਜਾਕਿਰ ਹੁਸੈਨ ਸਟੇਡੀਅਮ ਦੀ ਟੀਮ ਨੇ ਅਲਫਲਾ ਸਕੂਲ ਨੂੰ ਹਰਾਇਆ। ਫਾਈਨਲ ਮੈਚਾ ਵਿੱਚ ਜਾਕਿਰ ਹੁਸੈਨ ਸਟੇਡੀਅਮ ਨੇ ਪਹਿਲਾ ਸਥਾਨ ਅਤੇ ਮੰਦੋੜ ਪਿਡ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਰੱਸਾ ਕੱਸੀ ਵਿੱਚ ਅੰਡਰ 17 ਲੜਕਿਆਂ ਵਿੱਚ ਸਸਸ ਸਕੂਲ ਪਿੰਡ ਸੰਦੋੜ ਨੇ ਪਹਿਲਾ ਸਥਾਨ, ੳ.ਏ.ਸਿਸ ਪਬਲਿਕ ਸਕੂਲ ਮਾਲੇਰਕੋਟਲਾ ਨੇ ਦੂਸਰਾ ਸਥਾਨ ਅਤੇ ਸਾਹਿਬਜਾਦਾ ਫਤਿਹ ਸਿੰਘ ਸਕੂਲ ਮਾਲੇਰਕੋਟਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 21 ਲੜਕਿਆਂ ਵਿੱਚ ਪਿੰਡ ਹਥਨ ਨੇ ਪਹਿਲਾ ਸਥਾਨ, ੳ.ਏ.ਸਿਸ ਪਬਲਿਕ ਸਕੂਲ ਮਾਲੇਰਕੋਟਲਾ ਨੇ ਦੂਸਰਾ ਸਥਾਨ ਅਤੇ ਸਸਸ ਸਕੁਲ ਪਿੰਡ ਸੰਦੋੜ ਨੇ ਤੀਸਰਾ ਸਥਾਨ ਹਾਸਲ ਕੀਤਾ। ਵਾਲੀਬਾਲ ਸ਼ੂਟਿੰਗ 21 ਤੋਂ 30 ਏਜ ਗਰੁੱਪ ਵਿੱਚ ਸ਼ੇਰਗੜ੍ਹ ਚੀਮਾ ਨੇ ਪਹਿਲਾ ਸਥਾਨ ਹਾਸਲ ਕੀਤਾ।