ਬਰਨਾਲਾ, 22 ਜੁਲਾਈ 2024 : ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਬਰਨਾਲਾ ਸ਼੍ਰੀਮਤੀ ਇੰਦੂ ਸਿਮਕ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਹਾਇਕ ਡਾਇਰੈਕਟਰ "ਸਕੂਲਜ਼ ਆਫ ਐਮੀਨੈਂਸ, ਪੰਜਾਬ" ਸ਼੍ਰੀ ਦੀਪਕ ਕਾਂਸਲ ਦੀ ਯੋਗ ਅਗਵਾਈ ਅਧੀਨ ਐਸ.ਓ.ਈ. ਵਰਕਿੰਗ ਕਮੇਟੀ ਮੈਂਬਰਜ਼ (ਪੰਜਾਬ) ਨੇ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ, ਬਰਨਾਲਾ ਦਾ ਦੌਰਾ ਕੀਤਾ । ਇਹਨਾਂ ਸਤਿਕਾਰਯੋਗ ਮੈਂਬਰਾਂ ਵਿੱਚ ਮੈਡਮ ਬੇਅੰਤ ਕੌਰ ਅਤੇ ਸ੍ਰੀ ਗਿਆਨ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਟੀਮ ਮੈਂਬਰਾਂ ਦਾ ਸਕੂਲ ਵਿੱਚ ਆਉਣ ਦਾ ਮੁੱਖ ਉਦੇਸ਼ ਸਟੂਡੈਂਟ ਕੌਂਸਲ ਜਾਂ ਵਿਦਿਆਰਥੀ ਕਲੱਬਾਂ ਬਾਰੇ ਵਿਸਥਾਰਪੂਰਵਕ ਗੱਲਬਾਤ ਕਰਨਾ ਸੀ ਤਾਂ ਕਿ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕੀਤੇ ਜਾ ਸਕਣ । ਇਸ ਓੁਦੇਸ਼ ਤਹਿਤ ਉਹਨਾਂ ਨੇ ਸਕੂਲ ਆਫ ਐਮੀਨੈਂਸ ਬਰਨਾਲਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵਿਸਤਿ੍ਤ ਗੱਲਬਾਤ ਕੀਤੀ । ਪ੍ਰਿੰਸੀਪਲ ਸ੍ਰੀ ਹਰੀਸ਼ ਬਾਂਸਲ ਨੇ "ਸਕੂਲਜ ਆਫ ਐਮੀਨੈਂਸ, ਪੰਜਾਬ" ਦੀ ਸਟੇਟ ਟੀਮ ਦਾ ਵਿਦਿਆਰਥੀ ਹਿੱਤਾਂ ਲਈ ਸਕੂਲ ਵਿਜਿਟ ਕਰਨ ਦੇ ਉਦਮ ‘ਤੇ ਖੁਸ਼ੀ ਪ੍ਰਗਟ ਕੀਤੀ । ਉਹਨਾਂ ਦੱਸਿਆ ਕਿ ਟੀਮ ਮੈਂਬਰਜ਼ ਨੇ ਸਟੂਡੈਂਟ ਲੀਡਰਸ਼ਿਪ ਸਬੰਧੀ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸੁਝਾਅ ਨੋਟ ਕੀਤੇ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਭਰੋਸਾ ਦਵਾਇਆ। ਇਸ ਮੌਕੇ ਸੀਨੀਅਰ ਲੈਕਚਰਾਰ ਜਗਤਾਰ ਸਿੰਘ( ਨੋਡਲ ਇੰਚਾਰਜ, ਐਸ. ਓ. ਈ. ਲੀਡਰਸ਼ਿਪ ਟੀਮ), ਸ਼੍ਰੀ ਹਰਦੀਪ ਕੁਮਾਰ (ਸਹਾਇਕ ਨੋਡਲ, ਐਸ ਓ ਈ ਲੀਡਰਸ਼ਿਪ ਟੀਮ), ਮੈਡਮ ਰੇਸ਼ੋ ਰਾਣੀ (ਐਸ ਓ ਈ ਕੁਆਰਡੀਨੇਟਰ), ਮੈਡਮ ਪ੍ਮੋਦ ਲਤਾ (ਇੰਗਲਿਸ਼ ਕੋਆਰਡੀਨੇਟਰ), ਮੈਡਮ ਸੀਮਾ ਬਾਂਸਲ (ਨੋਡਲ ਇੰਚਾਰਜ, ਗਰੀਨ ਸਕੂਲ ਪ੍ਰੋਜੈਕਟ), ਮੈਡਮ ਨੀਰੂ ਗੁਪਤਾ, ਮੈਡਮ ਨੀਨਾ ਗੁਪਤਾ (ਇੰਚਾਰਜ, ਮੈਰਿਟ ਸੈਕਸ਼ਨ/ਦਸਵੀਂ), ਮੈਡਮ ਪ੍ਰਭਜੋਤ ਕੌਰ (ਇੰਚਾਰਜ, ਮੈਰਿਟ ਸੈਕਸ਼ਨ/ਬਾਰਵੀਂ) ਅਤੇ ਮੈਡਮ ਮਨਪ੍ਰੀਤ ਕੌਰ (ਕੋਆਰਡੀਨੇਟਰ, ਸੈਕੰਡਰੀ ਸੈਕਸ਼ਨ) ਵੀ ਹਾਜ਼ਰ ਸਨ। ਅੰਤ ਵਿੱਚ ਪਿ੍ੰਸੀਪਲ ਹਰੀਸ਼ ਬਾਂਸਲ ਨੇ ਸਟੇਟ ਟੀਮ ਮੈਂਬਰਜ਼ ਦਾ ਇਸ *"ਲੀਡਰਸ਼ਿਪ ਅਤੇ ਮੋਟੀਵੇਸ਼ਨਲ ਵਰਕਸ਼ਾਪ ਕਮ ਲਾਇਵ ਇੰਟਰਐਕਟਿਵ ਸੈਸ਼ਨ ਵਿਦ ਸਟੂਡੈਂਟਸ"* ਲਈ ਧੰਨਵਾਦ ਕਰਨ ਦੇ ਨਾਲ-ਨਾਲ ਇਸ ਤਰ੍ਹਾਂ ਦੀਆਂ ਤਿਮਾਹੀ ਵਰਕਸ਼ਾਪ ਲਗਾਓਣ ਲਈ ਬੇਨਤੀ ਕੀਤੀ।