ਫਾਜਿ਼ਲਕਾ, 27 ਫਰਵਰੀ : ਦਿਵਿਆਂਗਜਨ ਬਚਿਆਂ ਦੀ ਸ਼ਨਾਖਤ ਅਤੇ ਜਾਂਚ ਲਈ ਅਲੀਮਕੋ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਖੇ 5 ਮਾਰਚ ਤੋਂ 7 ਮਾਰਚ ਤੱਕ ਵਿਸੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਦੌਰਾਨ ਦਿਵਿਆਂਗਜਨਾਂ ਨੂੰ ਬਣਾਉਟੀ ਅੰਗ ਮੁਹਈਆ ਕਰਵਾਉਣ ਲਈ ਬਣਾਊਟੀ ਅੰਗਾਂ ਦਾ ਨਾਪ ਲਿਆ ਜਾਵੇਗਾ। ਇਹ ਜਾਣਕਾਰੀ ਸਿਖਿਆ ਵਿਭਾਗ ਦੇ ਉਪ ਜ਼ਿਲ੍ਹਾ ਸਿਖਿਆ ਅਫਸਰ ਮੈਡਮ ਅੰਜੂ ਸੇਠੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਕੈਂਪ ਵਿਚ ਆਉਣ ਸਮੇਂ ਦਿਵਿਆਂਗਜਨ ਆਪਣੇ ਲੋੜੀਂਦੇ ਦਸਤਾਵੇਜ਼ ਜਿਸ ਵਿਚ ਅਪੰਗਤਾ ਦਾ ਯੁਡੀਆਈਡੀ ਕਾਰਡ, ਖੁਦ ਜਾਂ ਮਾਪਿਆਂ ਦੀ ਆਮਦਨ ਦਾ ਸਰਟੀਫਿਕੇਟ, ਇਕ ਫੋਟੋ, ਅਧਾਰ ਕਾਰਡ ਦੀ ਫੋਟੋ ਕਾਪੀ ਨਾਲ ਲੈ ਕੇ ਆਉਣ। ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗੇਗਾ। ਉਨ੍ਹਾਂ ਕਿਹਾ ਕਿ 5 ਮਾਰਚ ਨੂੰ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਅਬੋਹਰ ਵਿਖੇ ਇਹ ਕੈਂਪ ਲਗੇਗਾ ਜਿਸ ਵਿਚ ਬਲਾਕ ਅਬੋਹਰ-1 ਤੇ 2 ਅਤੇ ਖੂਈਆਂ ਸਰਵਰ ਨਾਲ ਸਬੰਧਤ ਦਿਵਿਆਂਗਜਨ ਸ਼ਮੂਲੀਅਤ ਕਰ ਸਕਣਗੇ। 6 ਮਾਰਚ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਜਲਾਲਾਬਾਦ ਵਿਖੇ ਕੈਂਪ ਲਗਾਇਆ ਜਾਵੇਗਾ ਜਿਸ ਵਿਚ ਬਲਾਕ ਜਲਾਲਾਬਾਦ 1 ਤੇ 2 ਅਤੇ ਗੁਰੂਹਰਸਹਾਏ 3 (ਜਲਾਲਾਬਾਦ) ਦੇ ਦਿਵਿਆਂਗਜਨ ਸ਼ਾਮਲ ਹੋ ਸਕਣਗੇ। ਇਸੇ ਤਰ੍ਹਾਂ 7 ਮਾਰਚ ਨੂੰ ਸਥਾਨਕ ਸਰਕਾਰੀ ਸਕੂਲ ਲੜਕੀਆਂ ਫਾਜ਼ਿਲਕਾ ਜਿਸ ਵਿਚ ਬਲਾਕ ਫਾਜਿਲ਼ਕਾ 1 ਤੇ ਫਾਜ਼ਿਲਕਾ 2 ਨਾਲ ਸਬੰਧਤ ਦਿਵਿਆਂਗਜਨ ਸ਼ਮੂਲੀਅਤ ਕਰਕੇ ਇਸ ਕੈਂਪ ਦਾ ਫਾਇਦਾ ਲੈ ਸਕਦੇ ਹਨ। ਉਨ੍ਹਾਂ ਅਪੀਲ ਕੀਤੀ ਹੈ ਕਿ ਜਿ਼ਲ੍ਹੇ ਦੇ ਵਿਦਿਆਂਗਜਨ ਉਕਤ ਕੈਂਪਾਂ ਦਾ ਲਾਹਾ ਲੈਣ ਅਤੇ ਆਪਣੀ ਅਸੈਸਮੈਂਟ ਉਕਤ ਕੈਂਪ ਵਿਚ ਆ ਕੇ ਕਰਵਾਉਣ ਤਾਂ ਜ਼ੋ ਉਨ੍ਹਾਂ ਦੇ ਨਾਪ ਅਨੁਸਾਰ ਬਣਾਉਟੀ ਅੰਗ ਤਿਆਰ ਕਰਕੇ ਅਲਿਮਕੋ ਵੱਲੋਂ ਉਨ੍ਹਾਂ ਨੂੰ ਮੁਹਈਆ ਕਰਵਾਏ ਜਾ ਸਕਨ। ਇਸ ਲਈ ਦਿਵਿਆਂਗਜਨ ਜ਼ੋ ਬਣਾਉਟੀ ਅੰਗ ਮੁਫ਼ਤ ਲਗਵਾਉਣਾ ਚਾਹੁੰਦੇ ਹਨ ਉਹ ਉਕਤ ਮਿਤੀਆਂ ਨੂੰ ਸਨਾਖ਼ਤ ਲਈ ਲਗਾਏ ਜਾਣ ਵਾਲੇ ਕੈਂਪ ਵਿਚ ਪਹੁੰਚਣ।