ਮੀਟਿੰਗ ਵਿੱਚ ਪੱਤਰਕਾਰਾਂ ਦੀਆਂ ਸਮੱਸਿਆਵਾਂ ਤੇ ਕੀਤਾ ਗੰਭੀਰ ਵਿਚਾਰ ਵਟਾਦਰਾ
ਹਠੂਰ, 4 ਜਨਵਰੀ : ਵਿਧਾਨ ਸਭਾ ਹਲਕਾ ਜਗਰਾਉ, ਨਿਹਾਲ ਸਿੰਘ ਵਾਲਾ ਅਤੇ ਮੋਗਾ ਦੇ ਪੱਤਰਕਾਰ ਭਾਈਚਾਰੇ ਦੀ ਅਹਿਮ ਮੀਟਿੰਗ ਪ੍ਰਧਾਨ ਜਗਸੀਰ ਸ਼ਰਮਾ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਨਿਵਾਸ ਪਿੰਡ ਬਿਲਾਸਪੁਰ ਵਿਖੇ ਹੋਈ। ਜਿਸ ਵਿਚ ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਨਿੱਜ਼ੀ ਜ਼ਿੰਦਗੀ ਦੀ ਉਲਝਣਾਂ ਦਾ ਤਿਆਗ ਕਰਕੇ ਪੱਤਰਕਾਰਾਂ ਨੇ ਮਿੱਤਰ ਮਿਲਣੀ ਕੀਤੀ ਤੇ ਬੀਤੇ ਵੇਲਿਆਂ ਦੀਆਂ ਯਾਦਾ ਨੂੰ ਸਾਝਾ ਕਰਕੇ ਮੋਹ ਦੀ ਗਲਵੱਕੜੀ ਨੂੰ ਹੋਰ ਪੀਡਾ ਕੀਤਾ। ਪਿਛਲੇ ਢਾਈ ਦਹਾਕਿਆਂ ਤੋਂ ਪੱਤਰਕਾਰੀ ਖੇਤਰ ਨਾਲ ਜੁੜੇ ਸਮਕਾਲੀ ਤੇ ਸੰਘਰਸ਼ੀਲ ਕਲਮਕਾਰਾਂ ਨੇ ਰਿਸ਼ਤਿਆਂ ਦੀ ਸਾਂਝ ਦੇ ਢਾਈ ਦਹਾਕਿਆਂ ਦੇ ਅਨੰਦਮਈ ਸਫ਼ਰ ਨੂੰ ਸਾਦੇ , ਪ੍ਰਭਾਵਸ਼ਾਲੀ ਤੇ ਖ਼ੁਸ਼ਗਵਾਰ ਅਨੁਭਵ ਸਾਂਝਾ ਕੀਤਾ , ਸ਼ਾਨਾਮੱਤੇ ਸਫ਼ਰ ਲਈ ਖੁਸ਼ੀ ਮਨਾਈ ਤੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ। ਮੀਟਿੰਗ ਵਿਚ ਨਿਹਾਲ ਸਿੰਘ ਵਾਲਾ ਤੋਂ ਲੰਮਾ ਸਮਾਂ ਬਤੌਰ ਪੱਤਰਕਾਰ ਅਤੇ ਦਿਹਾਤੀ ਪੱਤਰਕਾਰ ਯੂਨੀਅਨ ਜਿਲਾ ਮੋਗਾ ਦੇ ਜਨਰਲ ਸਕੱਤਰ ਰਹੇ ਮੌਜੂਦਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਿਸੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਪੱਤਰਕਾਰੀ ਦੌਰਾਨ ਆਪਣੀਆਂ ਅਹਿਮ ਯਾਦਾ ਸਾਝੀਆਂ ਕਰਦਿਆਂ ਅਤੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਉਹ ਬਹੁਤ ਲੰਮਾ ਸਮਾਂ ਦਿਹਾਤੀ ਖੇਤਰ ਦੀ ਜਥੇਬੰਦੀ ਵਿਚ ਰਹਿ ਕੇ ਦਿਹਾਤੀ ਪੱਤਰਕਾਰਾਂ ਨੇ ਸਮੱਸਿਆਵਾਂ ਆਪਣੇ ਪਿੰਡੇ ਤੇ ਹੰਡਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦਿਹਾਤੀ ਪੱਤਰਕਾਰ ਦੇਸ਼ ਦੀ ਪੱਤਰਕਾਰੀ ਦਾ ਅਹਿਮ ਧੁਰਾ ਹਨ। ਉਹ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆ ਕੇ ਉਨ੍ਹਾਂ ਦਾ ਹੱਲ ਕਰਨ ਲਈ ਯੋਗ ਕਦਮ ਚੁੱਕਣਗੇ ।ਇਸ ਮੌਕੇ ਪ੍ਰਧਾਨ ਜਗਸੀਰ ਸ਼ਰਮਾ ਬਿਲਾਸਪੁਰ ਨੇ ਮੀਟਿੰਗ ਵਿੱਚ ਪਹੁਚੇ ਸਮੁੱਚੇ ਪੱਤਰਕਾਰਾਂ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਧੰਨਵਾਦ ਕੀਤਾ ।ਇਸ ਮੌਕੇ ਉਨ੍ਹਾ ਨਾਲ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਬੇਅੰਤ ਸਿੰਘ ਭੱਟੀ, ਜਿਲਾਂ ਮੋਗਾ ਦੇ ਇੰਚਾਰਜ ਗੋਪੀ ਰਾਊਕੇ,ਜਨਰਲ ਸਕੱਤਰ ਰਣਜੀਤ ਬਾਵਾ, ਜ਼ਿਲ੍ਹਾ ਇੰਚਾਰਜ ਮਨਪ੍ਰੀਤ ਸਿੰਘ ਮੱਲੇਆਣਾ, ਨਿਰਮਲਜੀਤ ਸਿੰਘ ਬੱਧਨੀ ਕਲਾਂ, ਸੁਰਿੰਦਰ ਸਿੰਘ ਸੱਗੂ ਭੰਮੀਪੁਰਾ ਕਲਾਂ, ਪਲਵਿੰਦਰ ਸਿੰਘ ਟਿਵਾਣਾ, ਪੱਤਰਕਾਰ ਕੌਸਲ ਮੱਲ੍ਹਾਂ, ਸੁਖਦੇਵ ਸਿੰਘ ਖਾਲਸਾ , ਰਾਜਵਿੰਦਰ ਰੌਂਤਾ, ਜਗਵੀਰ ਆਜ਼ਾਦ ਨਿਹਾਲ ਸਿੰਘ ਵਾਲਾ,ਜਿਲ੍ਹਾ ਇੰਚਾਰਜ ਜਗਜੀਤ ਸਿੰਘ ਖਾਈ, ਸਤਪਾਲ ਸਿੰਘ ਭਾਗੀਕੇ, ਪ੍ਰਕਾਸ਼ ਗਰਗ, ਸਰਬਜੀਤ ਸਿੰਘ ਭੱਟੀ, ਮਿੰਟੂ ਖੁਰਮੀਂ, ਦਾਰਾ ਸਿੰਘ ਭਾਗੀਕੇ, ਪੱਪੂ ਗਰਗ, ਹਰਦੀਪ ਧੰਮੀ, ਚਮਕੌਰ ਲੋਪੋ ਆਦਿ ਹਾਜ਼ਰ ਸਨ।