ਜਗਰਾਓਂ, 4 ਜੁਲਾਈ : ਪੁਲਿਸ ਚੌਂਕੀ ਕਾਉਂਕੇ ਕਲਾਂ ਵੱਲੋਂ ਕੁਝ ਦਿਨ ਪਹਿਲਾਂ 32 ਬੇਰ ਦੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸਾਂ ਨਾਲ ਵੀਰੂ ਨਾਮ ਦੇ ਸ਼ਾਤਰ ਬਦਮਾਸ਼ ਨੂੰ ਕਾਬੂ ਕੀਤਾ ਗਿਆ ਸੀ ਅਤੇ ਥਾਣਾ ਸਦਰ ਜਗਰਾਉਂ ਅੰਦਰ ਉਸ ਖ਼ਿਲਾਫ਼ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦਾ ਰਿਮਾਂਡ ਲੈ ਤੇ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਨੇ ਵੱਡੇ-ਵੱਡੇ ਖੁਲਾਸੇ ਕੀਤੇ ਹਨ, ਜਾਂਚ ਪੜਤਾਲ ਦੌਰਾਨ ਪਤਾ ਲੱਗਿਆ ਕਿ ਉਹਸਾਧੂ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲੇ ਇਕ ਗਿਰੋਹ ਦਾ ਪਤਾ ਚਲਿਆ। ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐਸ ਐਸ ਪੀ ਨਵਨੀਤ ਸਿੰਘ ਬੈਂਸ, ਆਈ.ਪੀ.ਐਸ,ਵੱਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਹਰਿੰਦਰਪਾਲ ਸਿੰਘ ਪਰਮਾਰ, ਪੀ.ਪੀ.ਐਸ. ਕਪਤਾਨ ਪੁਲਿਸ (ਡੀ), ਲੁਧਿਆਣਾ (ਦਿਹਾਤੀ) ਦੀ ਯੋਗ ਅਗਵਾਈ ਹੇਠ ਡੀ ਐੱਸ ਪੀ ਦਲਬੀਰ ਸਿੰਘ ਪੀ.ਪੀ.ਐਸ, ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸ: ਹੀਰਾ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਨੂੰ ਵਿਸ਼ੇਸ਼ ਸਫਲਤਾ ਮਿਲੀ ਹੈ, ਜਿਸ ਵਿੱਚ ਗੁਰਨਾਮ ਸਿੰਘ ਪੁੱਤਰ ਜੁਗਿੰਦਰ ਸਿੰਘ ਵਾਸੀ ਕੱਚਾ ਕਿਲਾ ਜਗਰਾਉ ਨੇ 18 ਦਸੰਬਰ 2022 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕੀ ਉਸ ਨੂੰ ਸਾਧੂ ਬਣ ਕੇ ਇਕ ਲੁਟੇਰਾ ਗੈਂਗ ਨੇ ਉਸ ਅਤੇ ਉਸ ਦੀ ਘਰ ਵਾਲੀ ਨੂੰ ਸੋਨਾ ਦੁਗਣਾ ਕਰਨ ਦੇ ਲਾਲਚ ਵਿਚ ਫਸਾਕੇ ਲਗਭਗ 28 ਤੋਲੇ ਸੋਨਾ ਲੁੱਟ ਲਿਆ ਸੀ। ਇੰਸਪੈਕਟਰ ਹੀਰਾ ਸਿੰਘ ਵੱਲੋਂ ਕੀਤੀ ਗਈ ਬਰੀਕੀ ਨਾਲ ਜਾਂਚ ਪੜਤਾਲ ਤੋਂ ਮਗਰੋਂ ਦੋਸ਼ੀਆਂ ਵਿੱਚੋਂ 02 ਦੋਸ਼ੀਆਣ ਗ੍ਰਿਫਤਾਰ ਕਰ ਲਏ ਹਨ, ਜਿੰਨਾ ਦੇ ਨਾਮ ਪਰਮਜੀਤ ਕੋਰ ਪਤਨੀ ਮਨਜਿੰਦਰ ਸਿੰਘ ਵਾਸੀ ਮੁੱਹਲਾ ਰਾਮਪੁਰ ਨੇੜੇ ਸੇਰਪੁਰ ਫਾਟਕ ਦਾਣਾ ਮੰਡੀ, ਜਗਰਾਉਂ ਅਤੇ ਅਸੋਕ ਪੁੱਤਰ ਜੰਗ ਸਿੰਘ ਵਾਸੀ ਪਿੰਡ ਸਲੇਮਪੁਰ ਥਾਣਾ ਸਿੱਧਵਾ ਬੇਟ ਜਿਲ੍ਹਾ ਲੁਧਿਆਣਾ ਹਨ, ਜਿੰਨਾ ਪਾਸੋ 02 ਜੋੜੀਆ ਬਾਲੀਆ ਸੋਨਾ ਬ੍ਰਾਮਦ ਕਰਵਾਈਆਂ ਜਾ ਚੁੱਕੀਆਂ ਹਨ । ਇੱਥੇ ਇੱਕ ਹੋਰ ਗੱਲ ਧਿਆਨ ਦੇਣ ਵਾਲੀ ਹੈ ਕਿ ਪੁਲਿਸ ਨੇ ਪਰਮਜੀਤ ਕੌਰ ਨੂੰ ਕੁਝ ਦੇਰ ਪਹਿਲਾਂ ਸ਼ੱਕ ਦੀ ਬਿਨਾਹ ਤੇ ਪੁੱਛ-ਗਿੱਛ ਲਈ ਥਾਣੇ ਬੁਲਾਇਆ ਸੀ ਜਿਸ ਉੱਤੇ ਕੁੱਝ ਕਿਸਾਨਾਂ ਵੱਲੋਂ ਇਸ ਦੋਸ਼ੀ ਪਰਮਜੀਤ ਕੌਰ ਦੇ ਪੱਖ ਵਿਚ ਧਰਨਾ ਵੀ ਲਗਾਇਆ ਗਿਆ ਸੀ ਹੁਣ ਜਦੋਂ ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਸਾਰੀ ਸੱਚਾਈ ਸਾਹਮਣੇ ਆ ਚੁੱਕੀ ਹੈ ਹੁਣ ਜਿਹੜਾ ਬਾਕੀ ਦਾ ਸੋਨਾ ਕਿਸੇ ਸੁਨਿਆਰ ਦੀ ਦੁਕਾਨ ਉਪਰ ਵੇਚ ਦਿੱਤਾ ਹੈ। ਪੁਲਸ ਵੱਲੋਂ ਦੱਸਿਆ ਗਿਆ ਹੈ ਕਿ ਦੋਸ਼ੀਆਂ ਤੋਂ ਬਰੀਕੀ ਨਾਲ ਪੜਤਾਲ ਕਰ ਕੇ ਉਸ ਸੁਨਿਆਰੇ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇਗਾ ਅਤੇ ਵਿਕਿਆ ਹੋਇਆ ਸੋਨਾ ਬਰਾਮਦ ਕੀਤਾ ਜਾਵੇਗਾ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਲੋਕਾਂ ਨੂੰ ਇਹ ਮਸ਼ਵਰਾ ਦਿੱਤਾ ਹੈ ਕਿ ਉਹ ਅਜਿਹੇ ਕਿਸੇ ਵੀ ਲੁਟੇਰਾ ਗਰੋਹ ਦੇ ਚੱਕਰ ਵਿੱਚ ਆ ਕੇ ਆਪਣੇ ਪੈਸੇ ਅਤੇ ਸੋਨਾ ਵਗੈਰਾ ਦੁੱਗਣਾ ਕਰਨ ਦੇ ਲਾਲਚ ਵਿੱਚ ਨਾ ਫਸਣ। ਉਹਨਾਂ ਦੱਸਿਆ ਕਿ ਇੰਨਾਂ ਦੋਸ਼ੀਆਂ ਉਪਰ ਅਜਿਹੀਆ ਠੱਗੀਆਂ ਦੇ ਹੋਰ ਵੀ ਮੁੱਕਦਮੇ ਦਰਜ ਹਨ, ਦੋਸ਼ੀਆ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕਰਕੇ ਉਹਨਾਂ ਪਾਸੋਂ "ਹੋਰ ਪੁੱਛ ਗਿੱਛ ਕੀਤੀ ਜਾਵੇਗੀ।