ਰਾਏਕੋਟ, 27 ਦਸੰਬਰ (ਚਮਕੌਰ ਸਿੰਘ) : ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ’ਚ ਜਾ ਬਿਰਾਜੈ ਮਾਤਾ ਸ੍ਰੀਮਤੀ ਹਰਦੇਵ ਕੌਰ ਪੂਨੀਆਂ ਅਤੇ ਉਨ੍ਹਾਂ ਦੇ ਪਤੀ ਸਵ. ਚੰਦ ਸਿੰਘ ਪੂਨੀਆਂ ਦੀ ਸਲਾਨਾ ਬਰਸੀ ਦੇ ਸਬੰਧ ’ਚ ਪਰਿਵਾਰ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਕਰੀਬੀ ਪਿੰਡ ਜ਼ਲਾਲਦੀਵਾਲ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ। ਇਸ ਮੌਕੇ ਭਾਈ ਸੰਦੀਪ ਸਿੰਘ ਦੇ ਕੀਰਤਨੀ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਅਰਦਾਸ ਉਪਰੰਤ ਕਰਵਾਏ ਗਏ ਸ਼ਰਧਾਂਜ਼ਲੀ ਸਮਾਗਮ ’ਚ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ ਅਤੇ ਮਾਸਟਰ ਹਰਜੀਤ ਸਿੰਘ ਵਲੋਂ ਮਾਤਾ ਸਵ. ਹਰਦੇਵ ਕੌਰ ਅਤੇ ਮਾਸਟਰ ਚੰਦ ਸਿੰਘ ਜੀ ਨੂੰ ਯਾਦ ਕਰਦਿਆਂ ਨਿੱਘੀ ਸ਼ਰਧਾਂਜ਼ਲੀ ਭੇਟ ਕੀਤੀ ਗਈ। ਸ਼ਰਧਾਂਜ਼ਲੀ ਸਮਾਗਮ ਬੀ.ਕੇ.ਯੂ ਡਕੌਂਦਾ ਦੀ ਪਿੰਡ ਇਕਾਈ ਅਤੇ ਗ੍ਰਾਮ ਪੰਚਾਇਤ ਵਲੋਂ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਪੂਨੀਆਂ ਨੂੰ ਦੁਸ਼ਾਲਾ ਭੇਟ ਕੀਤਾ ਗਿਆ। ਸਮਾਗਮ ਦੇ ਅੰਤ ’ਚ ਪਰਮਿੰਦਰ ਸਿੰਘ ਬਿੱਟੂ ਪੂਨੀਆਂ ਵਲੋਂ ਸ਼ਰਧਾਂਜ਼ਲੀ ਸਮਾਗਮ ’ਚ ਪੁੱਜੀਆਂ ਇਲਾਕੇ ਦੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ ਪੂਨੀਆ, ਪ੍ਰਵੀਨ ਕੌਰ ਗਿੱਲ, ਹਰਜੀਤ ਕੌਰ, ਸੁਖਵਿੰਦਰ ਕੌਰ, ਹਰਿੰਦਰ ਸਿੰਘ ਪੂਨੀਆ, ਗੁਰਿੰਦਰ ਸਿੰਘ ਪੂਨੀਆ, ਹਰਪ੍ਰੀਤ ਸਿੰਘ ਗਿੱਲ, ਤੇਜਸ ਗਿੱਲ, ਰਵਨੀਤ ਗਿੱਲ, ਗੁਰਦੀਪ ਸਿੰਘ ਧਾਲੀਵਾਲ, ਨਵਦੀਪ ਸਿੰਘ ਧਾਲੀਵਾਲ, ਨਵਜੋਤ ਧਾਲੀਵਾਲ, ਹਰਜੋਤ ਧਾਲੀਵਾਲ, ਸੰਦੀਪ ਪੰਧੇਰ, ਪ੍ਰਭਨੂਰ ਸਿੰਘ, ਨਵਜਿਗਰ ਪੰਧੇਰ, ਦਰਸ਼ਨ ਸਿੰਘ ਪ੍ਰਧਾਨ, ਸੁਖਵੀਰ ਸਿੰਘ ਪੂਨੀਆ, ਸਰਪੰਚ ਜਗਜੀਤ ਸਿੰਘ, ਹਰਜੀਤ ਸਿੰਘ, ਭੋਲਾ ਸਿੰਘ, ਦਰਬਾਰਾ ਸਿੰਘ ਜੌਹਲ, ਮਨਜੀਤ ਸਿੰਘ, ਸੂਬੇਦਾਰ ਬਲਵੰਤ ਸਿੰਘ, ਰਾਜੂ ਜੌਹਲ, ਚਮਕੌਰ ਸਿੰਘ ਮਾਨ ਤੋਂ ਇਲਾਵਾ ਵੱਡੀ ਗਿਣਤੀ ’ਚ ਪਤਵੰਤੇ ਸ਼ਾਮਲ ਹੋਏ।