
ਰਾਏਕੋਟ, 13 ਮਈ (ਰਘਵੀਰ ਸਿੰਘ ਜੱਗਾ) : ਇਲਾਕੇ ਦੀ ਨਾਮਵਰ ਵਿੱਦਿਆਕ ਸੰਸਥਾ ਜਤਿੰਦਰਾ ਗ੍ਰੀਨ ਫੀਲਡ ਸਕੂਲ ਦੇ ਬੱਚਿਆਂ ਨੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਆਏ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਧਾਨ ਐਚਐਸ ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ. ਮਨਪ੍ਰੀਤ ਕੌਰ ਧਾਲੀਵਾਲ ਅਤੇ ਪ੍ਰਿੰਸੀਪਲ ਚੰਦਰ ਸ਼ੇਖਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਰਵੀਂ ਦੇ ਨਤੀਜਿਆਂ ਵਿੱਚ ਸਾਇੰਸ ਸਟਰੀਮ ਵਿੱਚ ਮਿਸ ਗੁਰਸਿਮਰਨ ਕੌਰ ਨੇ 96 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾਂ, ਮਿਸ ਗੌਰੀ ਗਲਹੋਤਰਾ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਮਿਸ ਹਰਲੀਨ ਕੌਰ ਬਾਠ ਨੇ 93.4 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਕਮਰਸ ਸਟਰੀਮ ਵਿੱਚੋਂ ਮਿਸ ਸੁਖਨੂਰ ਕੌਰ ਨੇ 95.4 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾਂ, ਮਿਸਟਰ ਵਿਸ਼ਨੂੰ ਸ਼ਰਮਾ ਨੇ 93 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਮਿਸ ਅਰਸਪ੍ਰੀਤ ਕੌਰ ਨੇ 92.8 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਆਰਟਸ ਸਟਰੀਮ ਵਿੱਚੋਂ ਮਿਸਟਰ ਮਹਿਤਾਬ ਸਿੰਘ ਸੇਖੋਂ ਨੇ 90.2 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾਂ, ਮਿਸਟਰ ਅਮਰਜੋਤ ਸਿੰਘ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਮਿਸ ਜਸਲੀਨ ਕੌਰ ਨੇ 85.2 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਦਸਵੀਂ ਜਮਾਤ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਮਿਸ ਸ਼ਾਨਪ੍ਰੀਤ ਕੌਰ ਨੇ 96.4 ਫੀਸਦੀ ਅੰਕ ਲੈ ਕੇ ਪਹਿਲਾ, ਮਿਸ ਰਾਜਵੀਰ ਕੌਰ ਨੇ 93.4 ਫੀਸਦੀ ਲੈ ਕੇ ਦੂਸਰਾ ਅਤੇ ਮਿਸ ਮਨਪ੍ਰੀਤ ਕੌਰ, ਮਿਸ ਅੰਮ੍ਰਿਤਜੋਤ ਕੌਰ,ਮਿਸ ਮਨਮੀਤ ਨੂਰ ਕੌਰ ਭੱਠਲ ਨੇ 92.2 ਫੀਸਦੀ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸਬੰਧੀ ਮੌਕੇ ਪ੍ਰਧਾਨ ਐਚਐਸ ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ. ਮਨਪ੍ਰੀਤ ਕੌਰ ਧਾਲੀਵਾਲ ਅਤੇ ਪ੍ਰਿੰਸੀਪਲ ਚੰਦਰ ਸ਼ੇਖਰ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆ ਬੱਚਿਆਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ।