ਫਾਜ਼ਿਲਕਾ, 22 ਜੂਨ : ਨਗਰ ਨਿਗਮ ਕਮਿਸ਼ਨਰ—ਕਮ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਚੋਖੇ ਅਬੋਹਰ ਪ੍ਰੋਜੈਕਟ ਤਹਿਤ ਹਰ ਘਰ ਤੇ ਵਪਾਰਕ ਅਦਾਰੇ ਨੂੰ ਸਾਫ—ਸੁਥਰਾ ਰੱਖਣ ਲਈ ਨਗਰ ਨਿਗਮ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਸਫਾਈ ਸੇਵਕ ਵੇਲਫੇਅਰ ਸੋਸਾਇਟੀ ਦੇ ਸਫਾਈ ਸੇਵਕਾਂ ਵੱਲੋਂ ਸ਼ਹਿਰ ਵਿਚੋਂ ਗਿੱਲਾ ਤੇ ਸੂਕਾ ਕੂੜਾ ਅਲੱਗ—ਅਲੱਗ ਇਕਠਾ ਕੀਤਾ ਜਾਂਦਾ ਹੈ। ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਸਫਾਈ ਸੇਵਕਾਂ ਵੱਲੋਂ ਤਨਦੇਹੀ ਨਾਲ ਡਿਉਟੀ ਨਿਭਾਉਂਦਿਆਂ ਸ਼ਹਿਰ ਨੂੰ ਸਾਫ—ਸੁਥਰਾ ਰੱਖਿਆ ਜਾਂਦਾ ਹੈ ਜਿਸ ਨਾਲ ਸ਼ਹਿਰ ਦੀ ਦਿਖ ਵੀ ਸੁੰਦਰ ਨਜਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਨਗਰ ਨਿਵਾਸੀ ਦਾ ਵੀ ਫਰਜ ਬਣਦਾ ਹੈ ਕਿ ਉਹ ਆਪਣੇ ਸ਼ਹਿਰ ਨੂੰ ਸਾਫ—ਸੁਥਰਾ ਰੱਖੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚੋਂ ਕੂੜਾ ਕੁਲੈਕਸ਼ਨ ਲਈ ਨਗਰ ਨਿਗਮ ਵੱਲੋਂ ਹਰ ਘਰ ਤੇ ਵਪਾਰਕ ਅਦਾਰੇ ਲਈ ਯੁਜਰ ਚਾਰਜਿਜ ਨਿਰਧਾਰਤ ਕੀਤੇ ਹੋਏ ਹਨ ਜਿੰਨ੍ਹਾਂ ਵਿਚ ਸਮੇਂ—ਸਮੇਂ *ਤੇ ਤਬਦੀਲੀ ਆਉਂਦੀ ਰਹਿੰਦੀ ਹੈ ਸੋ ਹਰੇਕ ਵਸਨੀਕ ਨੂੰ ਸਾਫ—ਸਫਾਈ ਦੇ ਬਦਲੇ ਬਣਦੇ ਚਾਰਜਿਜ ਦੇਣ ਵਿਚ ਚਾਹੀਦੇ ਹਨ ਅਤੇ ਆਪਣਾ ਬਣਦਾ ਸਹਿਯੋਗ ਕਰਨਾ ਚਾਹੀਦਾ ਹੈ ਜਿਸ ਨਾਲ ਸ਼ਹਿਰ ਨੂੰ ਗੰਦਗੀ ਮੁਕਤ ਰੱਖਿਆ ਜਾ ਸਕੇ।