
ਮਾਲੇਰਕੋਟਲਾ 07 ਅਪ੍ਰੈਲ 2025 : ਜ਼ਿਲ੍ਹਾ ’ਚ ਪਸ਼ੂ ਭਲਾਈ ਬੋਰਡ ਪੰਜਾਬ ਅਧੀਨ ਪੈਟ ਸ਼ੋਪਸ ਅਤੇ ਡਾਗ ਬ੍ਰੀਡਰਸ ਦੀ ਰਜਿਸ੍ਟਰੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਹੈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਰਾਹੁਲ ਭੰਡਾਰੀ ਜੀ ਦੀਆਂ ਹਦਾਇਤਾਂ ਮੁਤਾਬਿਕ ਡਾਗ ਬਰੀਡਿੰਗ ਐਂਡ ਮਾਰਕੀਟਿੰਗ ਰੂਲਜ਼ 2017 ਅਤੇ ਪੈਟ ਸ਼ੋਪਸ ਰੂਲਜ਼ 2018 ਮੁਤਾਬਿਕ ਡਾਗ ਬ੍ਰੀਡਰਸ ਅਤੇ ਪੈਟ ਸ਼ੋਪਸ ਦੀ ਰਜਿਸ੍ਟਰੇਸ਼ਨ ਹੁਣ ਜਰੂਰੀ ਹੈ ਇਸ ਤੋਂ ਬਿਨਾਂ ਇਹ ਕੰਮ ਗੈਰ ਕਾਨੂੰਨੀ ਹੋਵੇਗਾ ਜ਼ਿਲ੍ਹੇ ਭਰ ਵਿੱਚ ਪਸ਼ੂ ਸੰਸਥਾਵਾਂ ਰਾਹੀਂ ਇਸ ਵਾਸਤੇ ਫਾਰਮ ਉਪਲੱਬਧ ਕਰਵਾਏ ਗਏ ਹਨ ਡਾ ਸੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਉਹਨ੍ਹਾਂ ਦੇ ਦਫਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ