ਫਰੀਦਕੋਟ 26 ਅਕਤੂਬਰ : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੀ ਰਹਿਨੁਮਾਈ ਹੇਠ ਜਿਲ੍ਹਾ ਪ੍ਰਧਾਨ ਸ. ਸੁਖਜੀਤ ਸਿੰਘ ਢਿੱਲਵਾਂ ਵੱਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਵਿਖੇ ਆਮ ਆਦਮੀ ਪਾਰਟੀ ਦੇ ਸੰਗਠਨ ਦਾ ਪੁਨਰ ਵਿਸਥਾਰ ਕੀਤਾ ਗਿਆ ਹੈ। ਪੁਨਰ ਵਿਸਥਾਰ ਤਹਿਤ ਹੁਣ ਸ਼ਹਿਰ ਕੋਟਕਪੂਰਾ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਵਾਰਡ ਨੰਬਰ 1 ਤੋਂ 10 ਨੂੰ ਮੇਹਰ ਸਿੰਘ, ਵਾਰਡ ਨੰਬਰ 11 ਤੋਂ 20 ਨੂੰ ਮਨਜੀਤ ਸ਼ਰਮਾ ਅਤੇ ਵਾਰਡ ਨੰਬਰ 21 ਤੋਂ 29 ਨੂੰ ਸੰਜੀਵ ਕਾਲੜਾ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹਲਕੇ ਦੇ ਪਿੰਡਾਂ ਨੂੰ ਦਸ ਬਲਾਕਾਂ ਚ ਵੰਡਿਆ ਗਿਆ ਹੈ। ਜਿਸ ਵਿੱਚ ਸੰਦੀਪ ਸਿੰਘ ਕੰਮੇਆਣਾ ਨੂੰ ਡੱਗੋ ਰੋਮਾਣਾ, ਮਚਾਕੀ ਮੱਲ ਸਿੰਘ , ਰੱਤੀ ਰੋੜੀ ਅਤੇ ਕੋਠੇ ਰੱਤੀ ਰੋੜੀ ਪਿੰਡ, ਮਾਸਟਰ ਕੁਲਦੀਪ ਸਿੰਘ ਮੌੜ ਨੂੰ ਹਰੀ ਨੌ, ਖਾਰਾ, ਵਾੜਾਦਰਾਕਾ, ਮੌੜ ਅਤੇ ਭੈਰੋਂ ਭੱਟੀ ਪਿੰਡ, ਸ.ਅਮਰੀਕ ਸਿੰਘ ਡੱਗੋ ਰੁਮਾਣਾ ਨੂੰ ਸੰਗੋਰੋਮਾਣਾ, ਦਾਨਾ ਰੋਮਾਣਾ, ਜਲਾਲੇਆਣਾ, ਦੁਆਰੇਆਣਾ ਅਤੇ ਕੋਠੇ ਧਾਲੀਵਾਲ ਪਿੰਡ ਦਿੱਤੇ ਗਏ ਹਨ। ਇਸੇ ਤਰ੍ਹਾਂ ਸ. ਨਾਇਬ ਸਿੰਘ ਖਾਲਸਾ ਨੂੰ ਹਰੀਏ ਵਾਲਾ, ਕੋਠੇ ਮੌੜ, ਕੰਮੇਆਣਾ ਅਤੇ ਕੋਠੇ ਬੇਰ ਪਿੰਡ, ਬਾਬੂ ਸਿੰਘ ਖਾਲਸਾ ਨੂੰ ਵਾਂਦਰ ਜਟਾਣਾ , ਚੱਕ ਕਲਿਆਣ , ਫਿੱਡੇ ਖੁਰਦ, ਫਿੱਡੇ ਕਲਾਂ ਅਤੇ ਢੀਮਾਂਵਾਲੀ ਪਿੰਡ, ਸ. ਜਸਪ੍ਰੀਤ ਸਿੰਘ ਚਾਹਲ ਨੂੰ ਕੋਠੇ ਚਹਿਲ ,ਬੀੜ ਚਹਿਲ ,ਸਿੱਖਾਵਾਲਾ , ਬੀੜ ਸਿੱਖਾਵਾਲਾ , ਸੰਧਵਾ ਅਤੇ ਚੰਮੇਲੀ ਪਿੰਡ ਦਿੱਤੇ ਗਏ ਹਨ। ਭੋਲਾ ਸਿੰਘ ਟਹਿਣਾ ਨੂੰ ਟਹਿਣਾ, ਨਵਾਂ ਟਹਿਣਾ, ਪੱਕਾ ,ਭਾਣਾ ,ਕਲੇਰ ਅਤੇ ਢੁੱਡੀ ਪਿੰਡ, ਸ. ਹਰਵਿੰਦਰ ਸਿੰਘ ਨੱਥੇਵਾਲਾ ਨੂੰ ਕੋਠੇ ਥੇਹ ,ਦੇਵੀਵਾਲਾ , ਨੱਥੇ ਵਾਲਾ ,ਨਵਾ ਨੱਥੇਆਲਾ, ਨੰਗਲ ਅਤੇ ਸਿਰਸੜੀ ਪਿੰਡ, ਸ. ਗੁਰਮੀਤ ਸਿੰਘ ਗਿੱਲ ਨੂੰ ਧੂੜਕੋਟ,ਮੰਡਵਾਲਾ ,ਮੋਰਾਂਵਾਲੀ , ਘੁਮਿਆਰਾ ,ਮਿਸ਼ਰੀਵਾਲਾ ਕੋਟਸੁਖੀਆ ਅਤੇ ਚੰਦਬਾਜਾ ਪਿੰਡ ਸੌਂਪ ਕੇ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।