ਲੁਧਿਆਣਾ 19 ਫਰਵਰੀ : ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਨੂੰ ਪੂਰੇ ਵਿਸ਼ਵ ਵਿੱਚ ਵਸਦੇ ਭਾਰਤੀਆਂ ਨੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ। ਵਿਧਾਨ ਸਭਾ ਹਲਕਾ ਦੱਖਣੀ ਵਿੱਚ ਵੀ ਵੱਡੇ ਪੱਧਰ ਤੇ ਸਮਾਗਮਾਂ ਅਤੇ ਲੰਗਰਾਂ ਦਾ ਆਯੋਜਨ ਕੀਤਾ ਗਿਆ ਜਿਨ੍ਹਾਂ ਵਿੱਚ ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ ਨੇ ਹਾਜਰੀ ਭਰਦਿਆਂ ਭਗਵਾਨ ਭੋਲੇ ਸ਼ੰਕਰ ਅਤੇ ਮਾਤਾ ਪਾਰਬਤੀ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਪਾਰਟੀ ਨੇ ਸੀਨੀਅਰ ਆਗੂ ਅਜੇ ਮਿੱਤਲ ਨਾਲ ਵਾਰਡ ਨੰਬਰ 22 ਦੇ ਸ਼ੇਰਪੁਰ ਇਲਾਕੇ ਵਲੋ ਆਯੋਜਿਤ ਕੀਤੇ ਕਈ ਸਮਾਗਮਾਂ, ਵਾਰਡ ਨੰਬਰ 35 'ਚ ਮੁਨੀਸ਼ ਟਿੰਕੂ ਦੇ ਲੰਗਰ ਵਿੱਚ, ਵਾਰਡ ਨੰਬਰ 31 ਚ ਬੀ ਐਲ ਯਾਦਵ ਵਲੋਂ ਆਯੋਜਿਤ ਸਮਾਗਮ ਤੋਂ ਇਲਾਵਾ, ਮਠਾੜੂ ਚੌਂਕ ਸ਼ਿਮਲਾਪੁਰੀ ਵਿਖੇ ਰੱਖੇ ਸਮਾਗਮਾਂ ਵਿੱਚ ਪਹੁੰਚ ਕੇ ਹਾਜਰੀ ਭਰੀ। ਇਸ ਦੌਰਾਨ ਵਿਧਾਇਕਾ ਬੀਬੀ ਛੀਨਾ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਕਈ ਥਾਵਾਂ ਤੇ ਵਿਧਾਇਕਾ ਨੇ ਸੰਗਤ ਨੂੰ ਖੁਦ ਹੱਥੀਂ ਲੰਗਰ ਵੰਡਿਆ। ਵੱਖ ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸੰਗਤਾਂ ਨੂੰ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀਆਂ ਸੱਭ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਗਵਾਨ ਭੋਲੇ ਸ਼ੰਕਰ ਜੱਗ ਦੇ ਪਾਲਕ ਹਨ ਅਤੇ ਉਨ੍ਹਾਂ ਦੀ ਦਿਆ ਦ੍ਰਿਸ਼ਟੀ ਨਾਲ ਹੀ ਅਸੀਂ ਅੱਗੇ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼ਿਵਰਾਤਰੀ ਵਰਗੇ ਤਿਉਹਾਰ ਸਾਡੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ। ਏਨ੍ਹਾ ਪਵਿੱਤਰ ਧਾਰਮਿਕ ਸਮਾਗਮਾਂ ਦੇ ਕਾਰਨ ਹੀ ਬਹੁ ਭਾਸ਼ਾਈ ਤੇ ਵਭਿੰਨਤਾਂਵਾਂ ਨਾਲ ਭਰੇ ਭਾਰਤ ਵਿੱਚ ਅਸੀ ਇਕਜੁੱਟਤਾ ਨਾਲ ਰਹਿੰਦੇ ਹਾਂ। ਉਨ੍ਹਾਂ ਅਰਦਾਸ ਕੀਤੀ ਕਿ ਸ਼ਿਵ ਸ਼ੰਕਰ ਸੱਭ ਉੱਤੇ ਅਪਣੀ ਕ੍ਰਿਪਾ ਬਣਾਈ ਰੱਖਣ। ਅਜੇ ਮਿੱਤਲ ਸਮੇਤ ਬਾਕੀ ਆਯੋਜਕਾਂ ਨੇ ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਮੰਗਲ ਕਾਮਨਾ ਦੀ ਅਰਦਾਸ ਕਰਦਿਆਂ ਸੱਭ ਨੂੰ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਭਗਵਾਨ ਸ਼ਿਵ ਸ਼ੰਕਰ ਨੂੰ ਮਹਾਕਾਲ ਵੀ ਕਿਹਾ ਜਾਂਦਾ ਹੈ, ਪਰ ਜਦੋਂ ਵੀ ਸ੍ਰਿਸ਼ਟੀ 'ਤੇ ਸੰਕਟ ਆਇਆ, ਚਾਹੇ ਸਮੁੰਦਰ ਮੰਥਨ ਸਮੇਂ ਵਿਸ਼ ਨੂੰ ਪੀਣ ਦੀ ਗੱਲ ਹੋਵੇ ਜਾਂ ਗੰਗਾ ਮਾਈਆ ਨੂੰ ਆਪਣੇ ਜਟਾਵਾਂ 'ਚ ਲੈਣ ਦੀ ਗੱਲ ਹੋਵੇ, ਪ੍ਰਭੂ ਨੇ ਹਮੇਸ਼ਾ ਜਗਤ ਦੀ ਦੇਖਭਾਲ ਦਾ ਵੀ ਕੰਮ ਕੀਤਾ। ਇਸੇ ਲਈ ਉਹਨਾਂ ਨੂੰ ਦੇਵਤਿਆਂ ਦਾ ਦੇਵ ਮਹਾਦੇਵ ਵੀ ਕਿਹਾ ਜਾਂਦਾ ਹੈ। ਇਸ ਮੌਕੇ ਪੀਏ ਹਰਪ੍ਰੀਤ ਸਿੰਘ, ਮਨੀਸ਼ ਟਿੰਕੂ, ਸਾਬਕਾ ਜਿਲ੍ਹਾ ਪ੍ਰਧਾਨ ਅਜੇ ਮਿੱਤਲ, ਸੁਖਦੇਵ ਗਰਚਾ, ਡਾਕਟਰ ਜਸਬੀਰ, ਗਗਨ ਗੋਇਲ, ਰੀਪਣ ਗਰਚਾ, ਪਰਮਿੰਦਰ ਗਿੱਲ, ਬੀਰ ਸੁਖਪਾਲ, ਅਜੈ ਸ਼ੁਕਲਾ, ਰੋਹਿਤ, ਨੂਰ ਅਹਿਮਦ ਹਾਜਰ ਸਨ।