- ਸਰਕਾਰੀ ਸੰਕੈਡਰੀ ਸਕੂਲ ਮਟੋਰ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ
ਮੋਹਾਲੀ, 03 ਅਗਸਤ : ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ‘ਚ ਸਿੱਖਿਆ ਦੇ ਪੱਧਰ ਨੂੰ ਉਤਾਂਹ ਚੁੱਕਣ ਦੇ ਲਈ ਲਗਾਤਾਰ ਯਤਨਸ਼ੀਲ ਹੈ ਤੇ ਇਸ ਦੇ ਲਈ ਸੂਬੇ ਭਰ ਵਿੱਚ ਵਿਦਿਆਰਥੀ ਅਤੇ ਅਧਿਆਪਕ ਵਰਗ ਦੇ ਲਈ ਸਾਜਗਾਰ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਤੇ ਭਗਵੰਤ ਸਿੰਘ ਮਾਨ ਦੇ ਸਿੱਖਿਆ ਦੇ ਪੱਧਰ ਨੂੰ ਸਮੇਂ ਦਾ ਹਾਣੀ ਬਣਾਏ ਜਾਣ ਦੇ ਲਈ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਚੁਫਰਿਓਂ ਹੋ ਰਹੀ ਹੈ। ਇਹ ਗੱਲ ਕੁਲਵੰਤ ਸਿੰਘ ਵਿਧਾਇਕ ਮੋਹਾਲੀ ਨੇ ਮਟੌਰ ਸੈਕਟਰ 70 ਵਿਖੇ ਸਥਿਤ ਸਰਕਾਰੀ ਸੰਕੈਂਡਰੀ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਦੋਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ। ਵਿਧਾਇਕ ਕੁਲਵੰਤ ਸਿੰਘ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਕੀਤੀਆਂ ਗਈਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਕੂਲ ਦੇ ਵਿਦਿਆਰਥੀਆਂ ,ਉਹਨਾਂ ਦੇ ਮਾਪਿਆਂ, ਸਕੂਲ ਦੇ ਸਟਾਫ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਜਲਦੀ ਹੀ ਪੂਰਾ ਕੀਤਾ ਜਾ ਰਿਹਾ ਹੈ। ਅਤੇ ਇਸੇ ਲੜੀ ਦੇ ਤਹਿਤ ਕੱਚੇ ਅਧਿਆਪਕਾਂ ਨੂੰ ਪੱਕੇ ਕਰ ਦਿੱਤਾ ਗਿਆ ਹੈ। ਜੋ ਕਿ ਸਮੇਂ ਦੀਆ ਸਰਕਾਰਾਂ ਵੱਲੋਂ ਹੁਣ ਤੱਕ ਸਿਰਫ ਐਲਾਨਾਂ ਤਕ ਹੀ ਸੀਮਤ ਹੁੰਦਾ ਸੀ ਅਤੇ ਹੁਣ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਿਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵਧਣੀ ਸ਼ੁਰੂ ਹੋ ਚੁੱਕੀ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਅੰਦਰ ਸਿਹਤ ਅਤੇ ਸਿੱਖਿਆ ਸੇਵਾਵਾਂ ਨੂੰ ਸਹੀ ਲੀਹਾਂ ਉੱਤੇ ਲੈ ਕੇ ਆਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਅਤੇ ਮੁੱਖ ਮੰਤਰੀ ਪੰਜਾਬ ਦੇ ਵਲੋਂ ਖੁਦ ਪਿੰਡਾਂ ਅਤੇ ਸ਼ਹਿਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਅਤੇ ਜਿਸ-ਜਿਸ ਇਲਾਕੇ ਵਿੱਚ ਵੀ ਲੋਕਾਂ ਦੀ ਮੰਗ ਅਤੇ ਇਲਾਕੇ ਦੇ ਵਿੱਚ ਲੋੜ ਹੁੰਦੀ ਹੈ, ਉਸ ਪ੍ਰੋਜੈਕਟ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੁਰੰਤ ਪੂਰਾ ਕਰਨ ਦੇ ਵੱਲ ਕਦਮ ਵਧਾਇਆ ਜਾਂਦਾ ਹੈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸਕੂਲ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਸ਼ਿਲਪੀ ਨੇ 98.87 ਪ੍ਰਤੀਸ਼ਤ ਅੰਕ ਹਾਸਲ ਕਰਕੇ ਜ਼ਿਲੇ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ। ਜਦਕਿ ਸਕੂਲ ਵਿਦਿਆਰਥੀ ਅੰਸ਼ੂ ਨੇ ਅੰਗਰੇਜ਼ੀ ਮੀਡੀਅਮ ਹੁੰਦੇ ਹੋਏ 95 ਪ੍ਰਤੀਸ਼ਤ ਅੰਕ ਹਾਸਿਲ ਕੀਤੇ , ਇਸੇ ਤਰ੍ਹਾਂ ਸਕੂਲ ਦੇ ਅੱਠਵੀਂ ਕਲਾਸ ਦੇ 8 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਜਦਕਿ 28 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਸਕੂਲ ਦੇ ਵਿਦਿਆਰਥੀ ਰਨਦੀਪ ਸਿੰਘ ਨੇ ਦਸਵੀਂ ਦੀ ਪ੍ਰੀਖਿਆ ਵਿੱਚੋਂ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਹੀ ਸਕੂਲ ਦੇ 45 ਵਿਦਿਆਰਥੀਆਂ ਨੇ ਮੈਰੀਟੋਰੀਅਸ ਸਕੂਲ ਵਿੱਚ ਦਾਖਲ ਹੋਏ।
ਇਸ ਇਨਾਮ ਵੰਡ ਸਮਾਰੋਹ ਦੌਰਾਨ ਡੀ.ਈ.ਓ ਸਕੈਡੰਰੀ- ਗਿਨੀ ਦੁੱਗਲ, ਰਣਦੀਪ ਸਿੰਘ- ਕੌਸਲਰ, ਸਾਬਕਾ ਕੌਸਲਰ- ਹਰਪਾਲ ਸਿੰਘ ਚੰਨਾ, ਰਨਦੀਪ ਸਿੰਘ, ਜਸਪਾਲ ਸਿੰਘ, ਕਿਰਨਜੀਤ, ਤਰਲੋਚਨ ਸਿੰਘ ਮੋਹਾਲੀ, ਸੁਰਿੰਦਰ ਸਿੰਘ ਸਿੰਗਲਾ,ਡਾ. ਕੁਲਦੀਪ ਸਿੰਘ, ਦੀਪ ਚੰਦ,ਸਿਤਾਰ ਖਾਨ , ਸਤਪਾਲ ਸਿੰਘ,ਅਜੀਤਪਾਲ ਸਿੰਘ, ਇੰਦਰਜੀਤ ਕੌਰ ਤੇ ਕੁਲਦੀਪ ਸਿੰਘ ਸੈਣੀ ਅਤੇ ਪ੍ਰਿੰਸੀਪਲ ਨਰਿੰਦਰ ਕੌਰ ਮੌਜੂਦ ਸਨ।