ਮੌੜ, 12 ਫਰਵਰੀ : ਮੌੜ-ਬਠਿੰਡਾ ਰੋਡ 'ਤੇ ਪੀ.ਆਰ.ਟੀ.ਸੀ. ਦੀ ਬੱਸ ਪਲਟਣ ਨਾਲ ਦੋ ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਬੱਸ ਮਾਨਸਾ ਤੋਂ ਬਠਿੰਡਾ ਜਾ ਰਹੀ ਸੀ ਅਤੇ ਪਿੰਡ ਕੌਟਫਤਾ ਨੇੜੇ ਬੇਕਾਬੂ ਹੋ ਕੇ ਪਲਟ ਗਈ। ਬੱਸ ਚਾਲਕ ਮੁਤਾਬਕ ਬੱਸ ਦੇ ਅੱਗੇ ਜਾ ਰਹੀ ਇੱਕ ਥਾਰ ਗੱਡੀ ਨੇ ਕੱਟ ਮਾਰ ਦਿੱਤਾ ਅਤੇ ਦੂਸਰੇ ਪਾਸੇ ਮੋਟਰਸਾਈਕਲ ਜਾ ਰਿਹਾ ਸੀ ਜਿਸ ਕਾਰਨ ਮੋਟਰਸਾਇਕਲ ਨੂੰ ਬਚਾਉਂਦੇ ਹੋਏ ਬੱਸ ਬੇਕਾਬੂ ਹੋ ਗਈ ਅਤੇ ਪਲਟ ਗਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ ਕਰੀਬ ਦੋ ਦਰਜਨ ਸਵਾਰੀਆਂ ਜ਼ਖਮੀ ਹੋ ਗਈਆਂ ਹਨ। ਜ਼ਖ਼ਮੀਆਂ ਨੂੰ ਬਠਿੰਡਾ ਅਤੇ ਮੌੜ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ।