ਮੁੱਲਾਂਪੁਰ ਦਾਖਾ 05 ਜੂਨ (ਸਤਵਿੰਦਰ ਸਿੰਘ ਗਿੱਲ) ਅੰਗ੍ਰੇਜਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਭਾਵੇਂ ਵੱਖ-ਵੱਖ ਜੱਥੇਬੰਦੀਆਂ, ਪਾਰਟੀਆਂ ਨੇ ਘੋਲ਼ ਲੜ੍ਹਿਆ। ਪਰ ਉਹਨਾਂ ਵਿਚੋਂ ਇੱਕ ਸੀ ਗਦਰ ਪਾਰਟੀ ਅਮਰੀਕਾ ਦੀ ਧਰਤੀ ਤੇ ਜਦੋਂ ਗ਼ਦਰੀ ਬਾਬਿਆਂ ਨੇ ਇਸ ਗ਼ਦਰਪਾਰਟੀ ਦੀ ਸਥਾਪਨਾ ਕੀਤੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਇਕ ਮਤਾ ਪਾਸ ਕੀਤਾ ਕਿ ਜੋ ਵੀ ਪਾਰਟੀ ਦਾ ਮੈਂਬਰ ਹੋਵੇਗਾ। ਉਹ ਆਪਣੇ ਨਾਮ ਦੇ ਮਗਰ ਜਾਤ ਗੋਤ ਨਹੀਂ ਲਗਾਵੇਗਾ। ਕਿਉਂਕਿ ਅੱਜ ਤੋਂ ਬਾਅਦ ਸਾਡਾ ਕੋਈ ਰੂਪ ਨਹੀਂ,ਸਾਡਾ ਕੋਈ ਰੰਗ ਨਹੀਂ ਸਾਡੀ, ਸਾਡੀ ਕੋਈ ਜਾਤ ਨਹੀ, ਸਾਡਾ ਕੋਈ ਗੋਤ ਨਹੀਂ ਅੱਜ ਤੋਂ ਬਾਅਦ ਸਾਡਾ ਕੰਮ ਹੈ ਗ਼ਦਰ। ਜਿਸ ਤਰ੍ਹਾਂ ਸਿੱਖ ਧਰਮ ਦੇ ਗੁਰ ਸਹਿਬਾਨਾਂ ਨੇ ਜਾਤਾਂ-ਪਾਤਾਂ ਨੂੰ ਕੋਈ ਥਾਂ ਨਹੀਂ ਦਿੱਤੀ ਉਸੇ ਤਰਾਂ ਹੀ ਗੁਰੂਆਂ ਦੇ ਦਰਸਾਏ ਰਾਹ ਤੇ ਚਲ ਕੇ ਗ਼ਦਰੀ ਬਾਬਿਆਂ ਨੇ ਵੀ ਜਾਤ-ਪਾਤ ਤੋਂ ਉੱਪਰ ਉੱਠ ਕੇ ਗੋਰੇ ਅੰਗਰੇਜ਼ਾਂ ਨੂੰ ਭਾਰਤ ਚੋਂ ਬਾਹਰ ਕੱਢਣ ਲਈ ਕਾਲੇਪਾਣੀ, ਉਮਰ ਕੈਦਾਂ, ਫਾਂਸੀਆਂ ਦੇ ਤਖਤਿਆਂ ਤੱਕ ਝੂਲ ਗਏ। ਉਹਨਾਂ ਵਿਚੋਂ ਹੀ ਇਕ ਸਨ ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦੀ ਜੀਵਨੀ ਅਤੇ ਗ਼ਦਰ ਪਾਰਟੀ ਦਾ ਇਤਿਹਾਸ ਨੂੰ ਪੜ੍ਹਿਆ ਜਾਵੇ ਤਾਂ ਕਿਤੇ ਵੀ ਉਨ੍ਹਾਂ ਨੇ ਆਪਣੇ ਨਾਮ ਨਾਲ ਜਾਤ ਗੋਤ ਦਾ ਜ਼ਿਕਰ ਨਹੀਂ ਕੀਤਾ। ਊਧਮ,ਭਗਤ, ਸਰਾਭੇ ਗ਼ਦਰੀ ਬਾਬਿਆਂ ਨੇ ਆਪਣੀਆਂ ਲਾਸਾਨੀ ਕੁਰਬਾਨੀਆਂ ਦੇ ਕੇ ਗੋਰਿਆਂ ਨੂੰ ਦੇਸ਼ ਤੋਂ ਬਾਹਰ ਕੱਢਿਆ। ਭਾਵੇਂ ਗੋਰਿਆਂ ਨੂੰ ਅੱਜ ਭਾਰਤ ਨੂੰ ਸਾਡੀਆਂ 75 ਸਾਲ ਬੀਤ ਚੁੱਕੇ ਹਨ । ਪਰ ਅੱਜ ਕੁਝ ਘਟੀਆ ਸੋਚ ਰੱਖਣ ਵਾਲੇ ਲੋਕ ਅਪਣੀਆਂ ਰਾਜਨੀਤੀਆਂ ਚਮਕਾਉਣ ਲਈ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਜਾਤਾਂ-ਗੋਤਾਂ ਵਿਚ ਵੰਡਣ ਲੱਗੇ । ਜਿਸਦੀ ਤਾਜਾ ਮਿਸਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਮਨਸੂਰਾ ਪਿੰਡ ਤੋਂ ਬਾਹਰ ਬਣੇ ਅੱਡੇ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਬੁੱਤ ਲਗਾਇਆ ਗਿਆ ਜਿਥੇ ਉਨ੍ਹਾਂ ਦਾ ਸ਼ਹੀਦ ਕਰਤਾਰ ਸਿੰਘ (ਗਰੇਵਾਲ) ਸਰਾਭਾ ਗੋਤ ਵੀ ਬੋਰਡ ਤੇ ਲਿਖਿਆ। ਜਿਸ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਪਾਰਟੀ ਦੇ ਸ਼ਹੀਦਾਂ ਨੂੰ ਪਿਆਰ ਕਰਨ ਵਾਲੀਆ ਸਮੂਹ ਜਥੇਬੰਦੀਆਂ ਦੇ ਆਗੂਆਂ ਦੇ ਮਨਾਂ ਨੂੰ ਠੇਸ ਪਹੁੰਚੀ। ਜਿਨ੍ਹਾਂ ਵਿੱਚੋਂ ਸਰਾਭਾ ਪੰਥਕ ਮੋਰਚੇ ਦੇ ਆਗੂ ਜਥੇਦਾਰ ਅਮਰ ਸਿੰਘ ਜੁੜਾਹਾ,ਜਸਵਿੰਦਰ ਸਿੰਘ ਨਾਰੰਗਵਾਲ,ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਸ਼ਹੀਦ ਭਗਤ ਸਿੰਘ ਸੱਭਿਆਚਾਰ ਮੰਚ ਲੁਧਿਆਣਾ ਦੇ ਆਗੂ ਸੁਖਵਿੰਦਰ ਸਿੰਘ ਲੀਲ੍ਹ, ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਸਰਪ੍ਰਸਤ ਇੰਦਰਜੀਤ ਸਿੰਘ ਸ਼ਹਿਜ਼ਾਦ,ਪ੍ਰਧਾਨ ਬਲਦੇਵ ਸਿੰਘ ਸਰਾਭਾ, ਨੂਰਾ ਮਾਹੀ ਸਪੋਰਟਸ ਕਲੱਬ ਤਲਵੰਡੀ ਰਾਏ ਦੇ ਪ੍ਰਧਾਨ ਜਗਤਾਰ ਸਿੰਘ ਤਾਰਾ ਤਲਵੰਡੀ ਰਾਏ, ਪੰਥਕ ਲਹਿਰ ਦੇ ਆਗੂ ਜਥੇਦਾਰ ਰਾਜਦੀਪ ਸਿੰਘ ਆਂਡਲੂ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਆਗੂ ਮਾਸਟਰ ਮੁਕੰਦ ਸਿੰਘ ਚੌਂਕੀਮਾਨ, ਬੇਗਮਪੁਰਾ ਟਾਇਗਰ ਫੋਰਸ ਹਲਕਾ ਦਾਖਾ ਦੇ ਆਗੂ ਰਣਜੀਤ ਸਿੰਘ ਢੈਪਈ ਤੋਂ ਇਲਾਵਾ ਉਘੇ ਸਮਾਜ ਸੇਵੀ ਬਲਦੇਵ ਸਿੰਘ ਅੱਬੂਵਾਲ, ਗਿਆਨੀ ਹਰਭਜਨ ਸਿੰਘ ਅੱਬੂਵਾਲ ਆਦਿ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਨਾਲ ਗੋਤ ਲਗਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਨੇ ਇਹ ਵੀ ਆਖਿਆ ਕਿ ਗ਼ਲਤੀ ਨੂੰ ਜਲਦ ਸੁਧਾਰਿਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਜਾਤਾਂ-ਗੋਤਾਂ ਵਿੱਚ ਵੰਡ ਵਾਲਿਆਂ ਦੇ ਖਿਲਾਫ ਰੋਸ ਮੁਜ਼ਾਹਰਾ ਹੋਵੇਗਾ। ਜੱਥੇਬੰਦੀ ਦੀਆਂ ਆਗੂਆਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਲਾਗੇ ਕਾਲੇ ਰੰਗ ਦੇ ਬੁੱਤ ਨੂੰ ਅਤੇ ਨਾਮ ਨਾਲ ਗੋਤ ਤੇ ਜਿਸ ਜਗ੍ਹਾ ਤੇ ਇਹ ਬੁੱਤ ਲੱਗਿਆ ਹੋਇਆ ਹੈ ਉੱਥੇ ਸਫ਼ਾਈ ਦਾ ਕੋਈ ਢੁਕਵਾਂ ਸਾਧਨ ਨਹੀਂ ਏਸ ਤੇ ਜ਼ਰੂਰ ਧਿਆਨ ਦਿੱਤਾ ਜਾਵੇ।