- ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਕਰਵਾਈ ਗਈ ਗਵਰਨਿੰਗ ਕਾਉਂਸਲ ਦੀ ਮੀਟਿੰਗ
ਫਤਿਹਗੜ੍ਹ ਸਾਹਿਬ 23 ਜੁਲਾਈ 2024 : ਸਾਰੇ ਵਿਭਾਗ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਆਉਂਦੀਆਂ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੀਆਂ ਸਕੀਮਾਂ ਦਾ ਪ੍ਰਚਾਰ ਵੱਧ ਤੋਂ ਵੱਧ ਕਰਨ, ਤਾਂ ਜੋ ਲੋੜਵੰਦਾਂ ਨੂੰ ਇਨ੍ਹਾਂ ਦਾ ਲਾਹਾ ਦਿੱਤਾ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ, ਈਸ਼ਾ ਸਿੰਗਲ ਨੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਤਿਹਗੜ੍ਹ ਸਾਹਿਬ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਵਿਖੇ ਸੱਦੀ ਗਵਰਨਿੰਗ ਕਾਊਂਸਲ ਦੀ ਮੀਟਿੰਗ ਦੌਰਾਨ ਕੀਤਾ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੇ ਡੀ.ਬੀ.ਈ.ਈ. ਫਤਿਹਗੜ੍ਹ ਸਾਹਿਬ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦਾ ਜਾਇਜ਼ਾ ਲਿਆ ਗਿਆ।ਓਹਨਾ ਲਾਈਨ ਵਿਭਾਗਾਂ ਨੂੰ ਡੀ.ਬੀ.ਈ.ਈ. ਦੀਆਂ ਸਾਰੀਆਂ ਪਲੇਸਮੈਂਟ/ਸਵੈ-ਰੋਜ਼ਗਾਰ ਸਬੰਧੀ ਗਤੀਵਿਧੀਆਂ ਲਈ ਡੀ.ਬੀ.ਈ.ਈ. ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ । ਇਸ ਦੇ ਨਾਲ ਹੀ ਡੀ.ਬੀ.ਈ.ਈ. ਫਤਿਹਗੜ੍ਹ ਸਾਹਿਬ ਵਿੱਚ ਪੀ.ਡੀ.ਓ.ਟੀ ਸੈਂਟਰ ਬਾਰੇ ਚਰਚਾ ਕੀਤੀ ਗਈ। ਐਨ ਏ ਪੀ ਐਸ ਦੀ ਸਮੀਖਿਆ ਸਬੰਧੀ ਅਤੇ ਜਿਲ੍ਹੇ ਵਿੱਚ ਚੱਲ ਰਹੇ ਸਕਿੱਲ ਸੈਂਟਰਾਂ ਬਾਰੇ ਚਰਚਾ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਵਲੋਂ ਜ਼ੋਰ ਦਿੰਦਿਆਂ ਕਿਹਾ ਗਿਆ, ਕਿ ਨੌਜਵਾਨਾਂ ਦੇ ਰੋਜ਼ਗਾਰ ਪ੍ਰਾਪਤੀ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੰਬਲਾ ਮਾਰਨ ਦੀ ਜ਼ਰੂਰਤ ਹੈ। ਇਸ ਮੀਟਿੰਗ ਵਿੱਚ ਹਰਪ੍ਰੀਤ ਸਿੰਘ ਸਿੱਧੂ, ਜਿਲ੍ਹਾ ਰੋਜ਼ਗਾਰ ਅਫਸਰ, ਜਗਦੀਸ਼ ਸਿੰਘ ਜਨਰਲ ਮੈਨੇਜਰ ਡੀ.ਆਈ.ਸੀ.. ਮੁਕੇਸ਼ ਕੁਮਾਰ ਸੈਣੀ, ਐਲ.ਡੀ.ਐਮ.. ਮੁਕੇਸ਼ ਕੁਮਾਰ ਪੀ.ਐਸ.ਡੀ.ਐਮ., ਜਸਵਿੰਦਰ ਸਿੰਘ ਪਲੇਸਮੈਂਟ ਅਫਸਰ, ਦੀਪਕ ਕੁਮਾਰ ਜਿਲ੍ਹਾ ਗਾਈਡੈਂਸ ਕਾਊਂਸਲਰ ਅਤੇ ਹੋਰ ਵਿਭਾਗ ਹੋਰ ਵੱਖ-ਵੱਖ ਵਿਭਾਗ ਆਰਸੈਟੀ, ਮੱਛੀ ਪਾਲਣ ਵਿਭਾਗ, ਪਸ਼ੂ ਪਾਲਣ ਵਿਭਾਗ, ਡੇਅਰੀ ਵਿਭਾਗ, ਐਸ.ਸੀ.ਐਫ.ਸੀ(ਅ/ਜ) ਵਿਭਾਗ, ਬੀ.ਸੀ. ਕਾਰਪੋਰੇਸ਼ਨ, ਆਈ.ਟੀ.ਆਈ.ਬਸੀ ਪਠਾਣਾ ਸ਼ਾਮਲ ਹੋਏ।