- ਪਿਛਲੇ 3 ਸਾਲਾਂ ਤੋਂ ਆਧੁਨਿਕ ਸੰਦਾਂ ਦੀ ਵਰਤੋਂ ਨਾਲ ਪਰਾਲੀ ਦਾ ਕਰ ਰਿਹੈ ਖੇਤਾਂ ਵਿੱਚ ਨਿਪਟਾਰਾ
- ਹੋਰਨਾਂ ਕਿਸਾਨਾਂ ਲਈ ਬਣ ਰਿਹੈ ਪ੍ਰੇਰਨਾ ਸਰੋਤ
ਫਾਜ਼ਿਲਕਾ 30 ਅਕਤੂਬਰ : ਫਾਜ਼ਿਲਕਾ ਦੇ ਪਿੰਡ ਨਿਹਾਲ ਖੇੜਾ ਦੇ ਅਗਾਂਹਵਧੂ ਕਿਸਾਨ ਰਵੀ ਕਾਂਤ ਨੇ ਦੱਸਿਆ ਕਿ ਉਹ ਆਪਣੀ 20 ਏਕੜ ਜਮੀਨ ਵਿਚ ਕਣਕ, ਨਰਮਾ, ਬਾਸਮਤੀ, ਗੋਭੀ ਸਰੋਂ, ਛੋਲੇ ਅਤੇ ਸਬਜੀਆਂ ਦੀ ਕਾਸਤ ਕਰਦਾ ਹੈ ਤੇ ਉਹ ਆਪਣੀ ਜਮੀਨ ਵਿੱਚ ਬਾਸਮਤੀ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਸਗੋਂ ਆਧੁਨਿਕ ਸੰਦਾਂ ਦੀ ਵਰਤੋਂ ਕਰਕੇ ਜਮੀਨ ਵਿੱਚ ਰਲਾ ਦਿੰਦਾ ਹੈ। ਅਜਿਹਾ ਕਰਨ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਨਹੀਂ ਹੁੰਦਾ ਉੱਥੇ ਹੀ ਜਮੀਨ ਦੀ ਉਪਜਾਊ ਸਕਤੀ ਵੀ ਵਧਦੀ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਫਸਲੀ ਮੁਕਾਬਲਿਆਂ ਵਿਚ ਨਰਮੇ ਦੀ ਵਧੀਆ ਫਸਲ ਲਈ ਉਸਨੇ ਇਸ ਵਾਰ ਇਨਾਮ ਜਿੱਤਿਆ ਹੈ। ਅਗਾਂਹਵਧੂ ਕਿਸਾਨ ਰਵੀ ਨੇ ਦੱਸਿਆ ਕਿ ਬਾਸਮਤੀ ਦੇ ਖੇਤ ਨੂੰ ਕਣਕ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾ ਉਹ ਆਧੁਨਿਕ ਸੰਦ ਪਰਾਲੀ ਖਿਲਾਰਨ ਵਾਲੀ ਸਾਵਟ ਨਾਲ ਝੋਨੇ ਵੱਢਣ ਵਾਲੀ ਮਸੀਨ ਦੀਆਂ ਲਾਈਨਾਂ ਵਾਲੀ ਪਰਾਲੀ ਨੂੰ ਖੇਤ ਵਿੱਚ ਖਿਲਾਰ ਦਿੰਦਾ ਹੈ ਅਤੇ ਉਸ ਤੋਂ ਬਾਅਦ ਆਧੁਨਿਕ ਸੰਦ ਲੈਮਕੇਨ ਅਕਾਟ 70 ਹੱਲ ਦੀ ਮਦਦ ਨਾਲ ਪਰਾਲੀ ਮਿੱਟੀ ਵਿੱਚ ਮਿਕਸ ਕਰ ਦਿੰਦਾ ਹੈ। ਇਸ ਤੋਂ ਬਾਅਦ ਉਹ 2 ਤੋਂ 3 ਦਿਨ ਖੇਤ ਨੂੰ ਖਾਲੀ ਛੱਡ ਕੇ ਸੁਕਾ ਦਿੰਦਾ ਹੈ ਜਿਸ ਨਾਲ ਪਰਾਲੀ ਵੀ ਪੂਰੀ ਤਰ੍ਹਾਂ ਸੁੱਕ ਜਾਂਦੀ ਹੈ ਤੇ ਫਿਰ ਉਹ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰ ਦਿੰਦਾ ਹੈ। ਕਿਸਾਨ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਇਹ ਵਿਧੀ ਵਰਤ ਕੇ ਕਣਕ ਦੀ ਬਿਜਾਈ ਕਰਦਾ ਹੈ ਤੇ ਇਸ ਸਾਲ ਵੀ ਇਸ ਵਿਧੀ ਨਾਲ ਕਣਕ ਦੀ ਬਿਜਾਈ ਕਰੇਗਾ। ਅਜਿਹਾ ਕਰਨ ਨਾਲ ਜਿੱਥੇ ਜਮੀਨ ਦੀ ਹਾਲਤ ਸੁਧਰਦੀ ਹੈ ਉੱਥੇ ਹੀ ਕਣਕ ਦੀ ਫਸਲ ਦਾ ਝਾੜ ਵੀ ਵਧਦਾ ਹੈ। ਉਹ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੇ ਜਮੀਨ ਦੇ ਅਨੇਕਾਂ ਹੀ ਉਪਜਾਊ ਤੱਤ ਨਸਟ ਹੋ ਜਾਂਦੇ ਹਨ ਤੇ ਸਾਨੂੰ ਫਸਲਾਂ ਨੂੰ ਜ਼ਿਆਦਾ ਮਾਤਰਾ ਵਿੱਚ ਖਾਦ ਦੇਣੀ ਪੈਂਦੀ ਹੈ