ਫਾਜਿਲਕ 12 ਸਤੰਬਰ : ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਪਿੰਡ ਸੁਰੇਸ਼ ਵਾਲਾ ਵਿਖੇ ਪੋਸ਼ਣ ਮਾਹ ਤਹਿਤ ਆਂਗਣਵਾੜੀ ਸੈਂਟਰਾਂ ਵਿਖੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨਵਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਪ੍ਰੋਗਰਾਮ ਕਰਵਾਇਆ ਗਿਆ। ਪੋਸ਼ਣ ਮਾਹ ਤਹਿਤ ਮਾਪਿਆਂ ਨੂੰ ਬਚਿਆਂ ਦੀ ਜਨਮ ਤੋਂ ਹੀ ਸੰਭਾਲ ਦੇ ਤਰੀਕਿਆ ਬਾਰੇ ਜਾਗਰੂਕ ਕਰਦਿਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਇਸ ਮੌਕੇ ਆਂਗਣਵਾੜੀ ਵਰਕਰਾਂ ਦੁਆਰਾ ਈ.ਸੀ.ਸੀ.ਈ ਪ੍ਰੋਗਰਾਮ ਤਹਿਤ ਥੀਮ ਸਿੱਖਿਆ ਦੇ ਸਿਪਾਹੀ ਦਿਵਸ ਦੀਆਂ ਮਾਪਿਆਂ ਅਤੇ ਬੱਚਿਆਂ ਦੀਆਂ ਗਤੀਵਿਧੀਆਂ ਕਰਵਾਇਆ ਗਈਆ। ਇਸ ਮੌਕੇ ਸੁਪਰਵਾਈਜ਼ਰ ਰੀਨਾ ਰਾਣੀ ਨੇ ਬੱਚਿਆਂ ਅਤੇ ਮਾਪਿਆਂ ਨੂੰ ਸਿੱਖਿਆ ਲਈ ਮੋਟੀਵੇਟ ਕੀਤਾ । ਇਸ ਮੌਕੇ ਬੱਚਿਆਂ ਦੇ ਭਾਸ਼ਾ ਦੇ ਵਿਕਾਸ ਲਈ ਬੱਚਿਆਂ ਤੋਂ ਕਵਿਤਾਵਾਂ ਸੁਣੀਆ ਗਈਆ। ਇਸਦੇ ਲਾਲ-ਨਾਲ ਪੋਸ਼ਣ ਮਾਹ ਤਹਿਤ ਬਚਿਆਂ ਦੇ ਪਾਲਣ ਪੋਸ਼ਣ ਦੇ ਢੰਗਾਂ ਨੂੰ ਦਰਸ਼ਾਉਂਦੀਆਂ ਗਤੀਵਿਧੀਆਂ ਕਰਵਾਇਆ ਗਈਆ। ਇਸ ਮੌਕੇ ਬਲਾਕ ਕੋਆਰਡੀਨੇਟਰ ਇੰਦਰਜੀਤ ਕੌਰ ਨੇ ਨਰਸਿੰਗ ਮਾਂਵਾ ਨੂੰ ਪ੍ਰੇਰਿਤ ਕੀਤਾ ਅਤੇ ਲੜਕੀਆ ਨੂੰ ਨਿੱਜੀ ਸਾਫ-ਸਫਾਈ ਬਾਰੇ ਦੱਸਿਆ। ਇਸ ਮੌਕੇ ਆਂਗਣਵਾੜੀ ਵਰਕਰ ਸਵੀਨ ਕੁਮਾਰੀ, ਦਰਸ਼ਨਾ ਰਾਣੀ, ਕੁਲਵੰਤ ਅਤੇ ਹੈਲਪਰ ਤੇ ਬੱਚੇ ਸ਼ਾਮਲ ਸਨ।