ਅਨੀਮੀਆ ਮੁਕਤ ਪੰਜਾਬ ਅਤੇੇ ਬਰੈਸਟ ਫੀਡਿੰਗ ਹਫਤਾ ਦੇ ਤਹਿਤ ਆਂਗਣਵਾੜੀ ਸੈਂਟਰ ਵਿੱਚ ਪ੍ਰੋਗਰਾਮ

ਫਾਜਿਲਕਾ 2 ਅਗਸਤ : ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਅਨੀਮੀਆ ਮੁਕਤ ਪੰਜਾਬ ਅਤੇੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਹਫਤਾਵਾਰੀ ਪ੍ਰੋਗਰਾਮ ਤਹਿਤ ਅੱਜ ਢਾਣੀ ਅਮਰਪੁਰਾ ਵਿਚ ਆਂਗਣਵਾੜੀ ਵਰਕਰ ਅਨੀਤਾ ਤੇ ਸੋਨਿਕਾ ਦੁਆਰਾ ਮਨਾਇਆ ਗਿਆ। ਸੀ.ਡੀ.ਪੀ.ਓ ਸ੍ਰੀਮਤੀ ਨਵਦੀਪ ਕੌਰ ਅਤੇ ਸੁਪਰਵਾਈਜਰ ਪਰਵੀਨ ਰਾਣੀ ਦੇ ਦਿਸ਼ਾ ਨਿਰਦੇਸਾ ਅਨੁਸਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਬਲਾਕ ਕੋਆਰਡੀਨੇਟਰ ਇੰਦਰਜੀਤ ਕੌਰ ਨੇ ਨਵਜਾਤ ਬੱਚਿਆਂ ਦੀਆਂ ਮਾਵਾਂ ਨੂੰ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਪਰਮਾਤਮਾ ਦਾ ਦਿੱਤਾ ਹੋਇਆ ਇਕ ਮਹਾਨ ਤੋਹਫਾ ਹੈ। ਇਸ ਦੁੱਧ ਦਾ ਮੁਕਾਬਲਾ ਕੋਈ ਹੋਰ ਆਹਾਰ ਨਹੀਂ ਕਰ ਸਕਦਾ। ਜਨੇਪੇ ਦੇ ਤੁਰੰਤ ਬਾਅਦ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਜਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਮਾਂ ਦਾ ਪਹਿਲਾ ਗਾੜਾ ਦੁੱਧ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਮੌਕੇ ਉਨ੍ਹਾਂ ਨੇ ਅਨੀਮੀਆਂ ਤੋਂ ਬਚਣ ਲਈ ਵੀ ਜਾਣਕਾਰੀ ਦਿੱਤੀ। ਅਨੀਮਿਆਂ ਤੋਂ ਮੁਕਤ ਰਹਿਣ ਲਈ ਆਇਰਨ ਭਰਪੂਰ ਪਦਾਰਥ ਤੇ ਹਰੀਆ ਪੱਤੇਦਾਰ ਸਬਜਿਆਂ ਖਾਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸੁਪਰਵਾਈਜਰ ਪਰਵੀਨ ਰਾਣੀ, ਬਲਾਕ ਕੋਆਰਡੀਨੇਟਰ ਇੰਦਰਜੀਤ ਕੌਰ, ਆਂਗਣਵਾੜੀ ਵਰਕਰ ਅਤੇ ਹੈਲਪਰ ਮੌਜ਼ੂਦ ਸਨ।