- ਲੜਕੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ, ਉਚਾਈਆਂ ਨੂੰ ਛੂ ਰਹੀਆਂ : ਡਿਪਟੀ ਕਮਿਸ਼ਨਰ
ਫਾਜ਼ਿਲਕਾ 6 ਜੁਲਾਈ : ਪਿੰਡ ਮੰਡੀ ਰੋੜਾਂ ਵਾਲੀ ਦੀ ਰਹਿਣ ਵਾਲੀ ਲੜਕੀ ਪ੍ਰਿਅਮਦੀਪ ਕੌਰ ਨੇ ਗ੍ਰੈਜੂਏਟ ਐਪਟੀਚਿਉਟ ਟੈਸਟ ਇਨ ਇੰਜੀਨੀਅਰਿੰਗ ਦੀ ਪ੍ਰੀਖਿਆ ਵਿਚ ਪੂਰੇ ਭਾਰਤ ਵਿਚੋਂ 15ਵਾਂ ਰੈਂਕ ਪ੍ਰਾਪਤ ਕਰਕੇ ਫਾਜ਼ਿਲਕਾ ਜ਼ਿਲੇ੍ਹ ਦੇ ਨਾਮ ਰੋਸ਼ਨ ਕੀਤਾ ਹੈ ਜਿਸ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਪ੍ਰਿਅਮਦੀਪ ਕੌਰ ਦਾ ਮੂੰਹ ਮਿਠਾ ਕਰਵਾਇਆ ਗਿਆ ਤੇ ਉਸਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਵਨੀਤ ਕੌਰ ਤੇ ਸਹਾਇਕ ਕਮਿਸ਼ਨਰ ਸ. ਸਾਰੰਗਪ੍ਰੀਤ ਸਿੰਘ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਪ੍ਰਿਅਮਦੀਪ ਕੌਰ ਨੂੰ ਇਸ ਉਪਲਬਧੀ ਬਾਰੇ ਵਧਾਈਆਂ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਫਾਜ਼ਿਲਕਾ ਜ਼ਿਲੇ੍ਹ ਦਾ ਨਾਮ ਚਮਕਾਇਆ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਨਾਲ—ਨਾਲ ਪੂਰੇ ਫਾਜ਼ਿਲਕਾ ਵਾਸੀਆਂ ਨੂੰ ਉਨ੍ਹਾਂ *ਤੇ ਮਾਣ ਹੈ। ਉਨ੍ਹਾਂ ਪ੍ਰਿਅਮਦੀਪ ਕੌਰ ਨੂੰ ਜਿਥੇ ਇਸ ਪ੍ਰਾਪਤੀ ਦੀ ਵਧਾਈ ਦਿੱਤੀ ਉਥੇ ਜ਼ਿੰਦਗੀ ਦੇ ਨਵੇਂ ਸਫਰ ਭਾਭਾ ਅਟਾਮਿਕ ਰਿਸਰਚ ਸੈਂਟਰ ਮੁੰਬਈ ਵਿਚ ਬਤੌਰ ਵਿਗਿਆਨੀ ਦੀ ਨੋਕਰੀ ਵਿਚ ਹੋਰ ਉਚਾਈਆਂ ਛੂਹਣ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਲੜਕੀਆਂ ਹੁਣ ਕਿਸੇ ਵੀ ਖੇਤਰ ਵਿਚ ਪਿਛੇ ਨਹੀਂ ਹਨ ਤੇ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਨੇ ਵੱਖ—ਵੱਖ ਖੇਤਰਾਂ ਵਿਚ ਉਹ ਕਰ ਦਿਖਾਇਆ ਹੈ ਜ਼ੋ ਕਿਸੇ ਨੇ ਵੀ ਸੋਚਿਆ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਲੜਕੀਆਂ ਜਿੰਦਗੀ ਦੀਆਂ ਮੁਸ਼ਕਲਾਂ ਨੂੰ ਹਰਾਉਣ ਲਈ ਪੂਰੀ ਤਰ੍ਹਾਂ ਸਕਸ਼ਮ ਹਨ ਤੇ ਕਿਸੇ ਪੱਖੋਂ ਵੀ ਘਟ ਨਹੀਂ ਹਨ। ਪ੍ਰਿਅਮਦੀਪ ਕੌਰ ਨੇ ਇਸ ਮੌਕੇ ਆਪਣੀ ਇਸ ਉਪਲਬਧੀ ਬਾਰੇ ਜਾਣਕਾਰੀ fੰਦੰਦਿਆਂ ਦੱਸਿਆ ਕਿ ਉਸਦਾ ਪਰਿਵਾਰ ਖੇਤੀਬਾੜੀ ਕਿਤੇ ਨਾਲ ਸਬੰਧਤ ਰੱਖਣਾ ਹੈ। ਉਸਦੇ ਪਰਿਵਾਰ ਦੇ ਸਹਿਯੋਗ ਸਦਕਾ ਉਸਨੇ ਬਾਰਵੀਂ ਨਾਨ—ਮੈਡੀਕਲ ਵਿਚ ਕੀਤੀ, ਇਸ ਉਪਰੰਤ ਬੀ.ਐਸ.ਸੀ. ਤੇ ਐਮ.ਐਸ.ਸੀ. ਕਮਿਸਟਰੀ ਆਨਰ ਵਿਚ ਕਰਨ ਉਪਰੰਤ ਉਹ ਤਿਆਰ ਵਿਚ ਜੁੱਟ ਗਈ। ਇਸ ਤੋਂ ਬਾਅਦ ਉਸਨੇ ਗ੍ਰੈਜੂਏਟ ਐਪਟੀਚਿਉਟ ਟੈਸਟ ਇਨ ਇੰਜੀਨੀਅਰਿੰਗ (ਗੇਟ) ਦੀ ਪ੍ਰੀਖਿਆ ਲਈ ਦਿਨ ਰਾਤ ਮਿਹਨਤ ਕੀਤੀ ਤੇ ਇਹ ਪ੍ਰਾਪਤੀ ਹਾਸਲ ਕੀਤੀ।ਇਸ ਮੌਕੇ ਪ੍ਰਿਅਮਦੀਪ ਕੌਰ ਦੇ ਪਿਤਾ ਸ. ਅਮਨਦੀਪ ਸਿੰਘ, ਮਾਤਾ ਪਰਮਜੀਤ ਕੌਰ ਤੇ ਦਾਦੀ ਗੁਰਦਿਆਲ ਕੌਰ ਨਾਲ ਮੌਜੂਦ ਸਨ।