- ਧਰਨੇ ਲਈ ਅਗੇਤੀ ਪ੍ਰਵਾਨਗੀ ਮਿਲੇਗੀ ਸਬੰਧਿਤ ਐਸ.ਡੀ.ਐਮ. ਪਾਸੋਂ
ਕਪੂਰਥਲਾ, 2 ਜੁਲਾਈ : ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕੈਪਟਨ ਕਰਨੈਲ ਸਿੰਘ ਵਲੋਂ ਕਪੂਰਥਲਾ ਜਿਲ੍ਹੇ ਵਿਚ ਧਰਨੇ ਤੇ ਪ੍ਰਦਰਸ਼ਨਾਂ ਲਈ ਥਾਵਾਂ ਨਿਰਧਾਰਿਤ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਸਬੰਧਿਤ ਅਦਾਰਾ ਜਾਂ ਸੰਸਥਾ ਧਰਨੇ ਦੀ ਅਗੇਤੀ ਸੂਚਨਾ ਤੇ ਪ੍ਰਵਾਨਗੀ ਸਬੰਧਿਤ ਐਸ.ਡੀ.ਐਮ. ਕੋਲੋਂ ਲੈਣੀ ਲਾਜਮੀ ਹੈ। ਧਰਨੇ ਤੇ ਪ੍ਰਦਰਸ਼ਨ ਲਈ ਥਾਵਾਂ ਚਾਰਾਂ ਸਬ ਡਿਵੀਜ਼ਨਾਂ ਵਿਚ ਨਿਰਧਾਰਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਕਪੂਰਥਲਾ ਸਬ ਡਿਵੀਜ਼ਨ ਲਈ ਸ਼ਾਲਾਮਾਰ ਬਾਗ , ਅੰਮ੍ਰਿਤਸਰ ਰੋਡ ਕਪੂਰਥਲਾ, ਸਬ ਡਿਵੀਜ਼ਨ ਲਈ ਸੁਲਤਾਨਪੁਰ ਲੋਧੀ ਲਈ ਬੱਸ ਅੱਡਾ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਅੰਤਰਯਾਮਤਾ ਵਾਲੇ ਪਾਸੇ, ਸਬ ਡਿਵੀਜ਼ਨ ਫਗਵਾੜਾ ਲਈ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਹਮਣੇ ਹਰਗੋਬਿੰਦ ਨਗਰ ਤੇ ਭੁਲੱਥ ਸਬ ਡਿਵੀਜ਼ਨ ਲਈ ਦਾਣਾ ਮੰਡੀ ਨੰਬਰ -1 ਭੁਲੱਥ ਤੇ ਦਾਣਾ ਮੰਡੀ ਫੋਕਲ ਪੁਆਇੰਟ ਪਿੰਡ ਰਾਮਗੜ੍ਹ ਸ਼ਾਮਿਲ ਹਨ। ਭੁਲੱਥ ਵਿਖੇ ਫਸਲਾਂ ਦੀ ਖਰੀਦ ਦੇ ਸੀਜ਼ਨ ਦੌਰਾਨ ਬੱਸ ਸਟੈਂਡ ਭੁਲੱਥ ਨੂੰ ਧਰਨੇ ਤੇ ਪ੍ਰਦਰਸ਼ਨਾਂ ਲਈ ਨਿਰਧਾਰਿਤ ਕੀਤਾ ਗਿਆ ਹੈ। ਇਹ ਹੁਕਮ 27-08-2023 ਤੱਕ ਲਾਗੂ ਰਹਿਣਗੇ।