- ਕਲੱਬ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਪ੍ਰਸੰਸਾਯੋਗ : ਸਰੀਨ/ਬਰਾੜ
ਕੋਟਕਪੂਰਾ, 3 ਜੁਲਾਈ : ਪੀ.ਬੀ.ਜੀ. ਵੈੱਲਫੇਅਰ ਕਲੱਬ ਵਲੋਂ ਆਪਣੇ 14 ਸਾਲ ਸਫਲਤਾਪੂਰਵਕ ਪੂਰੇ ਹੋਣ ਦੀ ਖੁਸ਼ੀ ਵਿੱਚ ਕੋਟਕਪੂਰਾ ਵਿਖੇ ਵੈੱਬਸਾਈਟ ਲਾਂਚਿੰਗ ਦੇ ਰੱਖੇ ਸਮਾਗਮ ਵਿੱਚ ਉਦਘਾਟਨ ਕਰਨ ਲਈ ਬਤੌਰ ਮੁੱਖ ਮਹਿਮਾਨ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਿੱਥੇ ਕਲੱਬ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ, ਉੱਥੇ ਕਲੱਬ ਵਲੋਂ ਲੋਕ ਭਲਾਈ ਵਾਸਤੇ ਐਂਬੂਲੈਂਸ ਲੈਣ ਦੀ ਦੱਸੀ ਤਜਵੀਜ ਵਿੱਚ ਸਹਿਯੋਗ ਲਈ ਇਕ ਲੱਖ 51 ਹਜਾਰ ਰੁਪਿਆ ਅਖਤਿਆਰੀ ਕੋਟੇ ’ਚੋਂ ਰਾਸ਼ੀ ਦੇਣ ਦਾ ਐਲਾਨ ਕੀਤਾ। ਉਹਨਾ ਮਜਾਕੀਆ ਲਹਿਜੇ ਵਿੱਚ ਆਖਿਆ ਕਿ ਜਿਆਦਾਤਰ ਲੀਡਰ ਉਹ ਹੁੰਦੇ ਹਨ, ਜੋ ਲੋਕਾਂ ਦਾ ਖੂਨ ਚੂਸਣ ਵਾਲਿਆਂ ਨਾਲ ਤਸਵੀਰਾਂ ਖਿਚਵਾਉਂਦੇ ਹਨ ਪਰ ਮੈਂ ਖੂਨਦਾਨੀਆਂ ਨਾਲ ਫੋਟੋਆਂ ਖਿਚਵਾ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਬਤੌਰ ਵਿਸ਼ੇਸ਼ ਮਹਿਮਾਨਾ ਵਜੋਂ ਪੁੱਜੇ ਮੇਜਰ ਅਮਿਤ ਸਰੀਨ ਏਡੀਸੀ ਜਗਰਾਉਂ ਨੇ ਵੀ ਮੰਨਿਆ ਕਿ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਵੀ ਪੀਬੀਜੀ ਵੈੱਲਫੇਅਰ ਕਲੱਬ ਦੇ ਖੂਨਦਾਨ ਕੈਂਪ ਲਾਉਣ ਸਮੇਤ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਨੂੰ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ ਅਤੇ ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ ਨੇ ਵੀ ਕਲੱਬ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਆਖਿਆ ਕਿ ਇਸ ਕਲੱਬ ਨੇ ਕੋਟਕਪੂਰੇ ਦਾ ਨਾਮ ਦੁਨੀਆਂ ਦੇ ਕੋਨੇ ਕੋਨੇ ਤੱਕ ਰੁਸ਼ਨਾ ਦਿੱਤਾ ਹੈ। ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਨੇ ਜਿੱਥੇ ਮਹਿਮਾਨਾ ਸਮੇਤ ਹਾਜਰੀਨ ਨੂੰ ਕਲੱਬ ਦੇ 14 ਸਾਲਾਂ ਦੇ ਸੇਵਾ ਕਾਰਜਾਂ ਦਾ ਸੰਖੇਪ ਵਿੱਚ ਬਿਊਰਾ ਦੱਸਿਆ, ਉੱਥੇ ਸਟੇਜ ਸੰਚਾਲਕ ਕਰਦਿਆਂ ਵਰਿੰਦਰ ਕਟਾਰੀਆ ਨੇ ਦੱਸਿਆ ਕਿ 25 ਜੂਨ ਦੇ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਸਹਿਯੋਗ ਦੇਣ ਵਾਲਿਆਂ ਅਤੇ ਵਰਤਮਾਨ ਸਮਾਗਮ ਵਿੱਚ ਬਣਦੀਆਂ ਸ਼ਰਤਾਂ ਪੂਰੀਆਂ ਕਰਨ ਵਾਲਿਆਂ ਦਾ ਮਾਣਯੋਗ ਸਪੀਕਰ ਤੋਂ ਵਿਸ਼ੇਸ਼ ਸਨਮਾਨ ਵੀ ਕਰਵਾਇਆ ਗਿਆ। ਸਮਾਗਮ ਨੂੰ ਉਪਰੋਕਤ ਤੋਂ ਇਲਾਵਾ ਡਾ. ਮਨਜੀਤ ਸਿੰਘ ਢਿੱਲੋਂ, ਨਰਿੰਦਰ ਬੈੜ, ਰਾਜ ਕੁਮਾਰ ਥਾਪਰ, ਉਦੇ ਰੰਦੇਵ, ਬਲਜੀਤ ਸਿੰਘ ਖੀਵਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਕੁਲਦੀਪ ਸਿੰਘ ਟੋਨੀ, ਵਿੱਕੀ ਬਾਲੀਵੁੱਡ, ਮਨਜੀਤ ਨੰਗਲ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਗੁਰਜੰਟ ਸਿੰਘ ਸਰਾਂ, ਰਵੀ ਅਰੋੜਾ, ਰਿਸ਼ੀ ਪਲਤਾ ਆਦਿ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਸਾਰੇ ਬੁਲਾਰਿਆਂ ਨੇ ‘ਮੇਲਾ ਖੂਨਦਾਨੀਆਂ ਦਾ’ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਮਿਲੇ ਵਿਸ਼ੇਸ਼ ਸਹਿਯੋਗ ਬਦਲੇ ਪੀਬੀਜੀ ਵੈਲਫੇਅਰ ਕਲੱਬ ਦੇ ਇਸਤਰੀ ਵਿੰਗ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਪ੍ਰੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਗੁਰਮੇਲ ਸਿੰਘ ਸੰਧੂ, ਹਨੀ ਬਰਾੜ, ਦੀਪਕ ਮੌਂਗਾ, ਸੁਰਿੰਦਰਪਾਲ ਸਿੰਘ ਬਬਲੂ, ਜਸ਼ਨ ਮੱਕੜ, ਚਿਮਨ ਲਾਲ ਗਰੋਵਰ, ਬਸੰਤ ਅਰੋੜਾ, ਅਮਨਦੀਪ ਸਿੰਘ ਗੁਲਾਟੀ, ਭਰਪੂਰ ਸਿੰਘ, ਕਰਨਦੀਪ ਸਿੰਘ ਮਦਾਨ ਆਦਿ ਨੇ ਕੌਂਸਲਰ ਅਰੁਣ ਚਾਵਲਾ ਅਤੇ ਪ੍ਰੋ. ਪੂਨਮ ਅਰੋੜਾ ਸਮੇਤ ਕਲੱਬ ਦੇ ਨਵੇਂ ਬਣੇ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਉਹਨਾਂ ਦਾ ਸੁਆਗਤ ਵੀ ਕੀਤਾ।