
ਲੁਧਿਆਣਾ 1 ਅਪ੍ਰੈਲ, 2025 : ਪੀਏਯੂ ਦੇ ਬੇਸਿਕ ਸਾਇੰਸ ਕਾਲਜ ਦੇ ਮਾਈਕਰੋ ਬਾਓਲੋਜੀ ਵਿਭਾਗ ਵਿੱਚ ਐਮਐਸਸੀ ਨਰ ਦੀ ਵਿਦਿਆਰਥਣ ਕੁਮਾਰੀ ਰਜਨੀ ਗੋਇਲ ਨੂੰ ਰਾਸ਼ਟਰੀ ਕਾਨਫਰੰਸ 'ਬਾਇਓਵਿਜ਼ਨ 2025' ਵਿੱਚ ਪੇਸ਼ ਕੀਤੇ ਗਏ ਪੋਸਟਰ ਲਈ ਸਰਵੋਤਮ ਪੋਸਟਰ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕਾਨਫਰੰਸ ਹਾਲ ਹੀ ਵਿਚ 360 ਰਿਸਰਚ ਫਾਊਂਡੇਸ਼ਨ ਨੇ ਆਯੋਜਿਤ ਕੀਤੀ ਸੀ। ਕੁਮਾਰੀ ਰਜਨੀ ਗੋਇਲ ਨੇ ਇਸ ਦੌਰਾਨ ਨਵੀਨ ਤਕਨੀਕ ਨਾਲ ਵੱਖ ਵੱਖ ਤਰ੍ਹਾਂ ਦੇ ਆਟੇ ਵਰਤ ਕੇ ਫੰਕਸ਼ਨਲ ਭੋਜਨ ਤਿਆਰ ਕਰਨ ਬਾਰੇ ਪੋਸਟਰ ਪੇਸ਼ ਕੀਤਾ ਸੀ। ਆਪਣੇ ਐਮ.ਐਸ.ਸੀ. ਪ੍ਰੋਗਰਾਮ ਵਿੱਚ ਇਸ ਵਿਦਿਆਰਥਣ ਨੇ ਡਾ. ਰਿਚਾ ਅਰੋੜਾ ਦੀ ਅਗਵਾਈ ਵਿੱਚ ਫਨਕਸ਼ਨਲ ਭੋਜਨ 'ਤੇ ਖੋਜ ਕੀਤੀ। ਪੀਏਯੂ ਦੇ ਵਾਈਸ-ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਕਿਰਨ ਬੈਂਸ ਅਤੇ ਵਿਭਾਗ ਦੇ ਮੁਖੀ ਡਾ. ਉਰਮਿਲਾ ਗੁਪਤਾ ਫੁਟੇਲਾ ਨੇ ਵਿਦਿਆਰਥਣ ਦੀ ਇਸ ਪ੍ਰਾਪਤੀ ਲਈ ਉਸਨੂੰ ਵਧਾਈ ਦਿੱਤੀ।