ਪੀ.ਏ.ਯੂ. ਨੇ ਰਾਸ਼ਟਰੀ ਵੋਟਰ ਦਿਹਾੜਾ ਮਨਾਇਆ 

ਲੁਧਿਆਣਾ 23 ਜਨਵਰੀ, 2025 : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ 15ਵੇਂ ਰਾਸ਼ਟਰੀ ਵੋਟਰ ਦਿਹਾੜੇ ਦੇ ਸੰਦਰਭ ਵਿਚ ਪੋਸਟਰ ਬਨਾਉਣ ਦਾ ਮੁਕਾਬਲਾ ਆਯੋਜਿਤ ਕੀਤਾ| ਇਹ ਪ੍ਰੋਗਰਾਮ ਕਾਲਜ ਦੇ ਡੀਨ ਅਤੇ ਵਿਭਾਗ ਦੇ ਮੁਖੀ ਡਾ. ਕਿਰਨ ਬੈਂਸ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ| ਇਸ ਮੌਕੇ ਕਮਿਊਨਟੀ ਸਾਇੰਸ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ| ਭਰਵੀਂ ਗਿਣਤੀ ਵਿਚ ਵਿਦਿਆਰਥੀਆ ਨੇ ਪੋਸਟਰ ਬਨਾਉਣ ਦੇ ਮੁਕਾਬਲੇ ਵਿਚ ਹਿੱਸਾ ਲਿਆ| ਜੇਤੂ ਵਿਦਿਆਰਥੀਆਂ ਨੂੰ ਹੌਂਸਲ ਅਫ਼ਜ਼ਾਈ ਲਈ ਪ੍ਰਮਾਣ ਪੱਤਰ ਅਤੇ ਇਨਾਮ ਵੰਡੇ ਗਏ| ਡਾ. ਬੈਂਸ ਨੇ ਲੋਕਤੰਤਰ ਦੀ ਉਸਾਰੀ ਵਿਚ ਵੋਟਰ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਇਸ ਦਿਹਾੜੇ ਨੂੰ ਮਨਾਉਣ ਲਈ ਵਿਭਾਗ ਅਤੇ ਵਿਦਿਆਰਥੀਆ ਦੀ ਪ੍ਰਸ਼ੰਸ਼ਾ ਕੀਤੀ| ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਦੇ ਸੀਨੀਅਰ ਮਾਹਿਰ ਡਾ. ਰਿਤੂ ਮਿੱਤਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਵੋਟਰ ਦਿਹਾੜਾ ਮਨਾਉਣ ਦੇ ਮਹੱਤਵ ਬਾਰੇ ਵਿਸਥਾਰ ਨਾਲ ਗੱਲ ਕੀਤੀ| ਅੰਤ ਵਿਚ ਉਹਨਾਂ ਨੇ ਸਭ ਦਾ ਧੰਨਵਾਦ ਵੀ ਕੀਤਾ|