ਪਟਿਆਲਾ 11 ਜੂਨ : ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆਂ ਕਿ ਮੋਬਾਇਲ ਟਾਵਰਾਂ ਤੋ ਸੈਸਟਿਵ ਟੈਕਨੀਕਲ ਉਪਕਰਨਾਂ ਜਿਵੇਂ ਕਿ RRU/ BTS (ਇਲੈਕਟਰੋਨਿਕ ਡਿਵਾਇਸ) ਵਗੈਰਾ ਆਦਿ ਚੋਰੀ ਹੋ ਰਹੇ ਸੀ, ਇਸ ਤਰਾਂ ਦੀਆਂ ਵਾਰਦਾਤਾਂ ਜਿਲ੍ਹਾ ਪਟਿਆਲਾ ਵਿੱਚ ਵੀ ਹੋਰ ਰਹੀਆਂ ਸਨ | ਇੰਨ੍ਹਾ ਵਾਰਦਾਤਾਂ ਵਿੱਚ ਸਾਮਲ ਵਿਅਕਤੀਆਂ ਨੂੰ ਟਰੇਸ ਕਰਨ ਲਈ ਮੁਹੰਮਦ ਸਰਫਰਾਜ ਆਲਮ IPS, ਐੱਸ ਪੀ ਸਿਟੀ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸਮੇਤ ਸੀ.ਆਈ.ਏ.ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਤਹਿਤ ਹੀ ਸੀ.ਆਈ.ਏ. ਪਟਿਆਲਾ ਵੱਲੋਂ ਮੋਬਾਇਲ ਟਾਵਰਾਂ ਦੇ ਉਪਕਰਨਾਂ (RRU/ BTS) ਚੋਰੀ ਦੀਆਂ 60 ਦੇ ਵਾਰਦਾਤਾਂ ਆਦਿ ਵਿਖੇ ਟਰੇਸ ਕੀਤਾ। ਹੋਏ ਨਿਮਨਲਿਖਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਸੁਭਾਸ ਕੁਮਾਰ, ਜਤਿੰਦਰ ਕੁਮਾਰ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਨਨਫਰ ਤਹਿ ਅਤੇ ਜਿਲ੍ਹਾ ਸਾਰਨ (ਬਿਹਾਰ) ਹਾਲ ਅਬਾਦ ਦਾਦਾ ਚੋਹਾਨ ਕਲੋਨੀ ਸਾਮਦੁ ਕੈਪ ਰਾਜਪੁਰਾ, ਜ਼ਿਲ੍ਹਾ ਪਟਿਆਲਾ।, ਨਵਾਜਿਸ ਖਾਨ ਪੁੱਤਰ ਹਾਮਿਦ ਖਾਨ ਵਾਸੀ ਲਸਕਰ ਗਵਾਲੀਅਰ (ਐਮ.ਪੀ) ਹਾਲ ਅਬਾਦ ਬਾਬਾ ਦੀਪ ਸਿੰਘ ਗੁਰੂਦੁਆਰਾ ਨੇਡੇ ਡੰਗਰ ਮੰਡੀ ਬੈਕ ਸਾਇਡ ਰਾਜਪੁਰਾ, ਜ਼ਿਲ੍ਹਾ ਪਟਿਆਲਾ, ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਭਜਨ ਸਿੰਘ ਵਾਸੀ ਢਕਾਨਸੁ ਕਲੋਨੀ ਰਾਜਪੁਰਾ,ਜ਼ਿਲ੍ਹਾ ਪਟਿਆਲਾ, ਹਰਬੰਸ ਸਿੰਘ ਉਰਫ ਹੈਪੀ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਮਹਿਤਾ ਥਾਣਾ ਸੰਗਤ ਮੰਡੀ ਜ਼ਿਲ੍ਹਾ ਬਠਿੰਡਾ, ਭਿੰਦਾ ਸਿੰਘ ਪੁੱਤਰ ਬਲਕੌਰ ਸਿੰਘ ਵਾਸੀ ਪਿੰਡ ਪੰਨੀਵਾਲਾ ਰੁਲਦੂ ਥਾਣਾ ਡੱਬਵਾਲੀ ਜ਼ਿਲ੍ਹਾ ਸਿਰਸਾ(ਹਰਿਆਣਾ), ਮੋਹਿਤ ਕੁਮਾਰ ਉਰਫ ਮੋਨੂੰ ਪੁੱਤਰ ਓੁਮਵੀਰ ਸਿੰਘ ਵਾਸੀ ਬਾਜੀਦਪੁਰ ਤਹਿ: ਹਲਦੋਰ ਜਿਲ੍ਹਾ ਬਿਜਨੌਰ (ਯੂ.ਪੀ) ਹਾਲ ਅਬਾਦ ਨਲਾਸ ਰੋਡ ਰਾਜਪੁਰਾ, ਜ਼ਿਲ੍ਹਾ ਪਟਿਆਲਾ, ਗੋਰਵ ਸੂਦ ਉਰਫ ਦੀਪੂ ਪੁੱਤਰ ਲਕਸਮੀ ਚੰਦ ਸੂਦ ਵਾਸੀ ਵਾਰਡ ਨੰਬਰ 01 ਗੁਰੂ ਤੇਗਬਹਾਦਰ ਕਲੋਨੀ ਢਕਾਨਸੂ ਰੋਡ ਰਾਜਪੁਰਾ , ਜ਼ਿਲ੍ਹਾ ਪਟਿਆਲਾ ਨੂੰ ਮਿਤੀ 09.06.2024 ਨੂੰ ਨਾਕਾਬੰਦੀ ਦੋਰਾਨ ਗੁਪਤ ਸੂਚਨਾ ਦੇ ਅਧਾਰ ‘ਤੇ ਪਿੰਡ ਕੌਲੀ ਤੋ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਤਫਤੀਸ ਦੌਰਾਨ ਇੰਨ੍ਹਾ ਪਾਸੋਂ 56 RRU, 2 BTS, 51 BTS Card ਅਤੇ 2 ਗੱਡੀਆਂ ਜਿੰਨ੍ਹਾ ਵਿੱਚ ਇਕ ਮਰੂਤੀ ਸਜੂਕੀ ਪਿਕਅੱਪ ਅਤੇ ਇਕ ਸਵੀਫਟ ਕਾਰ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ। ਜਿੰਨ੍ਹਾ ਨੇ ਅੱਗੇ ਦੱਸਿਆ ਕਿ ਸੀ.ਆਈ.ਏ ਪਟਿਆਲਾ (Patiala police) ਵੱਲੋਂ ਮੋਬਾਇਲ ਟਾਵਰਾਂ ਦੇ ਉਪਕਰਨਾਂ (ਇਲੈਕਟਰੋਨਿਕ ਡਿਵਾਇਸ) ਅਤੇ ਹੋਰ ਸਮਾਨ ਦੀ ਚੋਰੀ ਕਰਨ ਦੀ ਹੋਰ ਰਹੀ ਘਟਨਾਵਾਂ ਸਬੰਧੀ ਟਰੇਸ ਕਰਨ ਲਈ ਕਾਫ਼ੀ ਦੇਰ ਤੋਂ ਵੱਖ ਵੱਖ ਟੀਮਾਂ ਕੰਮ ਕਰ ਰਹੀਆਂ ਸਨ | ਜਿਸ ਪਰ ਗੁਪਤ ਸੂਚਨਾ ਦੇ ਅਧਾਰ ਪਰ ਮੁਕੱਦਮਾ ਨੰਬਰ 64 ਮਿਤੀ 07.06.2024 ਅ/ਧ 379,411,473 ਹਿੰ:ਦਿੰ: 25 ਟੈਲੀਗ੍ਰਾਫ ਐਕਟ 1885 ਥਾਣਾ ਸਦਰ ਪਟਿਆਲਾ ਬਰ ਖ਼ਿਲਾਫ਼ ਸੁਭਾਸ ਕੁਮਾਰ, ਜਤਿੰਦਰ ਕੁਮਾਰ, ਨਵਾਜਿਸ ਖਾਨ ਉਕਤਾਨ ਵਗੈਰਾ ਦੇ ਖ਼ਿਲਾਫ਼ ਦਰਜ ਕਰਕੇ ਤਫਤੀਸ ਸ਼ੁਰੂ ਕੀਤੀ ਗਈ, ਇਸੇ ਤਹਿਤ ਮਿਤੀ 09.06.2024 ਨੂੰ ਸੀ.ਆਈ.ਏ.ਪਟਿਆਲਾ ਦੀ ਟੀਮਾਂ ਨੇ ਮੋਬਾਇਲ ਟਾਵਰਾਂ ਤੋਂ ਚੋਰੀ ਕਰਨ ਵਾਲੇ ਗੈਗ ਦੇ ਉਕਤ 8 ਮੈਬਰਾਂ ਨੂੰ ਨੇੜੇ ਅੰਡਰ ਬ੍ਰਿਜ ਪਿੰਡ ਕੌਲੀ ਤੋ ਗਿਫਤਾਰ ਕਰਕੇ ਇੰਨ੍ਹਾ ਪਾਸੋਂ ਕਰੀਬ ਡੇਢ ਕਰੋੜ ਦੀ ਕੀਮਤ ਦੇ ਮੋਬਾਇਲ ਟਾਵਰਾਂ ਦੇ ਉਪਕਰਨ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ | ਜਿੰਨ੍ਹਾ ਵਿੱਚ ਕਿ 56 RRU (Remote Radio Unit), 2 BTS (Base Transceiver Station), 51 BTS Card ਆਦਿ ਟਾਵਰਾ ਤੋ ਚੋਰੀ ਕਰਨ ਵਾਲਾ ਸਮਾਨ ਵਾਲੀਆਂ ਟੂਲ ਕਿੱਟਾਂ, ਚਾਬੀਆਂ, ਪਾਨੇ, ਹੈਲਮੈਟ, ਰੱਸੇ ਤੇ ਰੱਸੀਆਂ, ਕੱਟਰ, ਸੈਫਟੀ ਜੈਕਟਾਂ, ਰਿਫਲੈਸਨ ਜੈਕਟਾਂ ਆਦਿ ਬਰਾਮਦ ਕੀਤੇ ਗਏ ਹਨ। ਗਿਰੋਹ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਇਹ ਗਿਰੋਹ ਮੁੱਖ ਤੌਰ ‘ਤੇ ਮੋਬਾਇਲ ਟਾਵਰਾਂ ਤੋਂ RRU ਅਤੇ BTS ਉਪਕਰਨਾਂ ਦੀ ਚੋਰੀ ਕਰਦਾ ਹੈ। ਗ੍ਰਿਫਤਾਰ ਕੀਤੇ ਗੈਗ ਦੇ ਜ਼ਿਆਦਾ ਮੈਂਬਰ ਪਹਿਲਾਂ ਮੋਬਾਇਲ ਟਾਵਰਾਂ ਨੂੰ ਮੇਨਟੇਨ ਕਰਨ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਦੇ ਰਹੇ ਹਨ ਜਿਸ ਕਰਕੇ ਹੀ ਇਹ ਮੋਬਾਇਲ ਟਾਵਰਾਂ ਤੋਂ ਕਰੀਬ 100 ਮੀਟਰ ਦੀ ਉਚਾਈ ‘ਤੇ ਲੱਗੇ ਇੰਨ੍ਹਾ ਸੈਸਟਿਵ ਉਪਕਰਨਾਂ ਨੂੰ ਉਤਾਰ ਲੈਂਦੇ ਹਨ ਅਤੇ ਇਹਨਾਂ ਕੋਲ ਸੇਫਟੀ ਕਿੱਟਾਂ ਅਤੇ ਚੋਰੀ ਕਰਨ ਵਾਲੇ ਔਜ਼ਾਰ ਵੀ ਮੌਜੂਦ ਹਨ। ਪੁਲਿਸ ਮੁਤਾਬਕ ਇਸ ਗੈਂਗ ਦਾ ਮਾਸਟਰਮਾਈਂਡ ਸੁਭਾਸ ਕੁਮਾਰ ਹੈ ਜੋ ਕਿ ਪਹਿਲਾਂ ਮੋਬਾਇਲ ਟਾਵਰਾਂ ਦੀਆਂ ਮੇਨਟੈਨਸ ਕਰਨ ਵਾਲੀਆਂ ਕੰਪਨੀਆਂ ਵਿੱਚ ਸਾਲ 2004 ਤੋਂ 2020 ਤੱਕ ਕੰਮ ਕਰਦਾ ਰਿਹਾ ਹੈ। ਇਸ ਤਰਾਂ ਦੇ ਕਈ ਗਿਰੋਹ ਦਿੱਲੀ ਅਤੇ ਯੂ.ਪੀ. ਵਿੱਚ ਵੀ ਫੜੇ ਜਾ ਚੁੱਕੇ ਹਨ | ਜਿਸ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਗੈਂਗ ਮੋਬਾਇਲ ਉਪਕਰਨਾਂ ਨੂੰ ਚੋਰੀ ਕਰਕੇ ਦਿੱਲੀ ਜਾਂ ਹੋਰ ਸ਼ਹਿਰਾਂ ਵਿੱਚ ਵੇਚਦੇ ਹਨ ਜੋ ਗ੍ਰਿਫਤਾਰ ਵਿੱਚ ਕਈਆਂ ਪਰ ਪਹਿਲਾ ਵੀ ਮੋਬਾਇਲ ਉਪਕਰਨ ਚੋਰੀ ਕਰਨ ਆਦਿ ਮੁਕੱਦਮੇ ਦਿੱਲੀ ਅਤੇ ਹੋਰ ਸਟੇਟਾਂ ਵਿੱਚ ਦਰਜ ਹਨ। ਮੁਲਜ਼ਮ ਨਾਵਾਜਿਸ ਖਾਨ ਜੋ ਕਿ ਕਬਾੜ ਦਾ ਕੰਮ ਕਰਦਾ ਹੈ ਜੋ ਆਪਣੇ ਸਾਥੀਆਂ ਤੋਂ ਚੋਰੀ ਦਾ ਸਮਾਨ ਖਰੀਦ ਕੇ ਅੱਗੇ ਚੋਰੀ ਕੀਤੇ ਸਮਾਨ ਨੂੰ ਦਿੱਲੀ ਵਿਖੇ ਵੱਖ-ਵੱਖ ਥਾਵਾਂ ਪਰ ਵੇਚਦਾ ਹੈ। ਜਸਵਿੰਦਰ ਸਿੰਘ ਜੱਸੀ, ਭਿੰਦਾ ਸਿੰਘ, ਹਰਬੰਸ ਸਿੰਘ ਹੈਪੀ, ਮੋਹਿਤ ਕੁਮਾਰ ਵਗੈਰਾ ਟਾਵਰਾਂ ਦੇ ਉਪਰ ਚੜਕੇ ਇਹਨਾਂ ਉਪਕਰਨਾਂ ਨੂੰ ਉਤਾਰ ਲੈਦੇ ਹਨ। ਇਸ ਗੈਗ ਵੱਲੋਂ ਪੰਜਾਬ ਦੇ ਵੱਖ ਵੱਖ ਥਾਵਾਂ ਪਟਿਆਲਾ, ਰਾਜਪੁਰਾ, ਫਰੀਦਕੋਟ,ਅਬੋਹਰ, ਫਾਜ਼ਿਲਕਾ, ਬਠਿੰਡਾ ਤੋ ਕਰੀਬ 60 ਤੋ ਵੀ ਜਿਆਦਾ ਮੋਬਾਇਲ ਟਾਵਰਾਂ ਤੋ ਉਪਕਰਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਉਪਕਰਨਾਂ ਬਾਰੇ ਜਾਣਕਾਰੀ :- RRU (Remote Radio Unit) ਇਹ ਮੋਬਾਇਲ ਟਾਵਰ ਵਿੱਚ ਮੁੱਖ ਉਪਕਰਨ ਵਜੋਂ ਕੰਮ ਕਰਦਾ ਹੈ | ਇਹ ਟਰਾਸੀਵਰ ਅਤੇ ਟਰਾਂਸਮੀਟਰ ਦੇ ਨੈਟਵਰਕ ਨੂੰ ਆਪਸ ਵਿੱਚ ਜੋੜਦਾ ਹੈ, BTS (Base Transceiver Station) ਕਿਸੇ ਵੀ ਮੋਬਾਇਲ ਨੈਟਵਰਕ ਵਿੱਚ ਇਕ ਸਥਿਰ ਰੇਡੀਓ ਟ੍ਰਾਂਸੀਵਰ ਹੁੰਦਾ ਹੈ | BTS ਮੋਬਾਇਲ ਡਿਵਾਇਸਾਂ ਨੂੰ ਨੈਟਵਰਕ ਨਾਲ ਜੋੜਦਾ ਹੈ ਅਤੇ ਮੋਬਾਇਲ ਡਿਵਾਇਸਾਂ ਨੂੰ ਰੇਡੀਓ ਸਿਗਨਲ ਭੇਜਦਾ ਹੈ। ਮੁੱਖ ਤੌਰ ਦੋਵੇਂ ਉਪਕਰਨਾਂ ਮੋਬਾਇਲ ਟਾਵਰ ਤੋ ਮੋਬਾਇਲ ਡਿਵਾਇਸ (ਫੋਨ) ਤੱਕ ਨੈਟਵਰਕ ਅਤੇ ਇੰਟਰਨੈਟ ਜੋੜਣ ਦਾ ਕੰਮ ਕਰਦੇ ਹਨ। ਇੰਨ੍ਹਾ ਦੇ ਚੋਰੀ ਹੋਣ ਨਾਲ ਮੋਬਾਇਲ ਟਾਵਰ ਕੰਮ ਕਰਨ ਬੰਦ ਕਰ ਦਿੰਦਾ ਹੈ। ਇਹ ਦੋਵੇ ਕਾਫੀ ਕੀਮਤੀ ਹੁੰਦੇ ਹਨ। RRU ਦੀ ਕੀਮਤ ਸਵਾ ਲੱਖ ਰੁਪਏ ਦੇ ਕਰੀਬ ਹੁੰਦੀ ਹੈ ਅਤੇ BTS ਪਲੇਟ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਹੁੰਦੀ ਹੈ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੂਰੇ ਭਾਰਤ ਵਿੱਚ ਮੋਬਾਇਲ ਟਾਵਰਾਂ ਤੋ ਉਪਰਕਨ ਕਾਫ਼ੀ ਵੱਡੀ ਮਾਤਰਾ ਵਿੱਚ ਚੋਰੀ ਹੋ ਰਹੇ ਹਨ। ਇਹਨਾਂ ਉਪਰਕਨਾਂ ਦੀ e-commerce ਵੈੱਬਸਾਈਟ ਰਾਹੀ ਵਿਦੇਸ਼ਾਂ ਵਿੱਚ ਖਰੀਦ ਵੀ ਹੋ ਰਹੀ ਹੈ ਅਤੇ ਇਹਨਾਂ ਉਪਕਰਨਾਂ ਨੂੰ Refurbish ਕਰਕੇ ਦੋਬਾਰਾ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਵੱਖ ਵੱਖ ਟੈਲੀਕਾਮ ਕੰਪਨੀਆਂ ਅਤੇ ਅਥਾਰਟੀਆਂ ਨਾਲ ਵੀ ਤਫਤੀਸ਼ ਦੌਰਾਨ ਰਾਬਤਾ ਕੀਤਾ ਗਿਆ ਹੈ। ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਉਕਤ ਮੁਲਜਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਮਿਤੀ 13.06.2024 ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਜਿੰਨ੍ਹਾ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।