ਫਰੀਦਕੋਟ 17 ਅਕਤੂਬਰ : ਪੰਜਾਬ ਸਰਕਾਰ ਦੇ ਉਪਰਾਲੇ ਅਤੇ ਡਿਪਟੀ ਕਮਿਸ਼ਨਰ ਕਮ-ਚੇਅਰਮੈਂਨ (ਡੀ.ਬੀ.ਈ.ਈ, ਫਰੀਦਕੋਟ) ਸ੍ਰੀ ਵਿਨੀਤ ਕੁਮਾਰ ਅਤੇ ਵਧੀਕ ਡਿਪਟੀ ਕਮਿਸ਼ਨਰ ਕਮ-ਸੀ.ਈ.ਓ (ਡੀ.ਬੀ.ਈ.ਈ, ਫਰੀਦਕੋਟ) ਡਾ. ਨਿਰਮਲ ਓਸੇਪਚਨ ਦੇ ਨਿਰਦੇਸ਼ਾਂ ਅਨੁਸਾਰ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਦੇਣ ਦੇ ਮਕਸਦ ਨਾਲ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਫਰੀਦਕੋਟ ਵੱਲੋ 19 ਅਕਤੂਬਰ ,2023 ਨੂੰ ਪਿੰਡ ਅਰਾਈਆਂ ਵਾਲਾ ਕਲਾਂ,ਪੰਚਾਇਤ ਘਰ ਵਿਖੇ ਸਵੈ-ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਅਫਸਰ ਸ੍ਰੀ ਹਰਮੇਸ਼ ਕੁਮਾਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਵੈ-ਰੋਜ਼ਗਾਰ ਕੈਂਪ ਦਾ ਮੁੱਖ ਮਕਸਦ ਜਿਲ੍ਹੇ ਦੇ ਬੇਰੋਜ਼ਗਾਰ ਨੌਜ਼ਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ ਅਤੇ ਸਵੈ-ਰੋਜ਼ਗਾਰ ਲਈ ਪੰਜਾਬ ਦੇ ਵਿਭਾਗਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਦਾ ਲਾਭ ਦੇਣਾ ਹੈ। ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜ਼ਵਾਨ ਇਸ ਅਵਸਰ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਦੇ ਬੇਰੁਜ਼ਗਾਰ ਪ੍ਰਾਰਥੀ ਪੰਜਾਬ ਸਰਕਾਰ ਦੇ ਪੋਰਟਲ www.pgrkam.com ਤੇ ਆਪਣੇ ਆਪ ਨੂੰ ਰਜਿਸਟਰ ਕਰਨ ਤਾਂ ਜ਼ੋ ਉਨ੍ਹਾਂ ਨੂੰ ਰੋਜਗਾਰ ਕੈਂਪਾਂ/ਸਵੈ-ਰੋਜ਼ਗਾਰ ਅਤੇ ਸਕਿੱਲ ਕੋਰਸਾਂ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ। ਸਵੈ-ਰੋਜਗਾਰ ਕਰਨ ਲਈ ਲੋਨ ਲੈਣ ਦੇ ਚਾਹਵਾਨ ਪ੍ਰਾਰਥੀ ਇਸ ਲਿੰਕ ਤੇ https://tinyurl.com/selfemploym ਮਿਤੀ 19-10-2023 ਤੋਂ ਪਹਿਲਾਂ ਰਜਿਸਟ੍ਹੇਸ਼ਨ ਕਰਨ। ਉਨ੍ਹਾਂ ਕਿਹਾ ਕਿ ਪ੍ਰਾਰਥੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੈੱਡ ਕਰਾਸ ਭਵਨ, ਨੇੜੇ ਢੀਂਗਰਾ ਪੈਲੇਸ, ਫਰੀਦਕੋਟ ਵਿਖੇ ਆਪਣੇ ਅਸਲ ਦਸਤਾਵੇਜ਼ ਅਤੇ ਫੋਟ ਕਾਪੀਆਂ, ਆਧਾਰ ਕਾਰਡ, ਜਾਤੀ ਸਰਟੀਫਿਕੇਟ,4 ਪਾਸਪੋਰਟ ਸਾਈਜ਼ ਫੋਟੋ ਅਤੇ ਰੀਜਿਊਮ ਲੈ ਕੇ ਕਿਸੇ ਵੀ ਦਫਤਰੀ ਕੰਮ ਵਾਲੇ ਦਿਨ, ਦਫਤਰੀ ਸਮੇਂ ਤੇ ਪਹੁੰਚਣ ਸਕਦੇ ਹਨ।