- ਅਰਜੁਨਾ ਐਵਾਰਡ, ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ, ਦਰੋਣਾਚਾਰੀਆਂ ਐਵਾਰਡ ਅਤੇ ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ ਲਈ ਅਰਜੀਆਂ ਦੀ ਮੰਗ
ਫਰੀਦਕੋਟ 12 ਨਵੰਬਰ 2024 : ਭਾਰਤ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਯੋਗ ਖਿਡਾਰੀਆਂ ਅਤੇ ਕੋਚਿਜ਼ ਨੂੰ ਸਾਲ 2024 ਲਈ ਅਰਜੁਨਾ ਐਵਾਰਡ, ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ, ਦਰੋਣਾਚਾਰੀਆਂ ਐਵਾਰਡ ਅਤੇ ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ ਦੇਣ ਲਈ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਯੋਗ ਖਿਡਾਰੀ ਅਤੇ ਕੋਚਿਜ਼ ਜੋ ਇਨ੍ਹਾਂ ਐਵਾਰਡਾਂ ਲਈ ਨਿਯਮ ਅਤੇ ਸ਼ਰਤਾਂ ਪੂਰੀਆਂ ਕਰਦੇ ਹਨ, ਉਹ dbytas-sports.gov.in ਤੇ ਮਿਤੀ 14 ਨਵੰਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਆਨਲਾਈਨ ਐਪਲੀਕੇਸ਼ਨ ਫਾਰਮ ਭਰਨ ਸਮੇਂ ਕਿਸੇ ਪ੍ਰਕਾਰ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਖੇਡ ਵਿਭਾਗ ਨਾਲ sportsawards-moyas@gov.in ਤੇ ਅਤੇ ਟੈਲੀਫੋਨ ਨੰਬਰ 011-233-87432 ਤੇ ਕੰਮ ਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5.30 ਤੱਕ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਟੋਲ ਟ੍ਰੀ ਨੰਬਰ 1800-202-5155 ਅਤੇ 1800-258-5155 ਤੇ ਕੰਮ ਕਾਜ ਵਾਲੇ ਦਿਨ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਜਿਲ੍ਹੇ ਦੇ ਸਮੂਹ ਖਿਡਾਰੀਆਂ ਅਤੇ ਕੋਚਿਜ਼ ਜੋ ਇਨ੍ਹਾਂ ਐਵਾਰਡਾਂ ਲਈ ਸ਼ਰਤਾਂ ਪੂਰੀਆਂ ਕਰਦੇ ਹਨ, ਨੂੰ ਵੱਧ ਵੱਧ ਅਪਲਾਈ ਕਰਨ ਦੀ ਅਪੀਲ ਕੀਤੀ।