- ਸਕੀਮ ਅਧੀਨ ਦਿਵਿਆਂਗਜਨਾਂ ਨੂੰ ਇੱਕ ਲੱਖ ਰੁਪਏ ਦੇ ਸਿਹਤ ਬੀਮਾ ਦਾ ਦਿੱਤਾ ਜਾਂਦੈ ਲਾਭ
ਫ਼ਤਹਿਗੜ੍ਹ ਸਾਹਿਬ, 10 ਅਗਸਤ: ਭਾਰਤ ਸਰਕਾਰ ਵੱਲੋਂ ਨੈਸ਼ਨਲ ਐਕਟ-1999 ਅਧੀਨ ਦਿਵਿਆਂਗਜ਼ਨਾਂ ਲਈ ਨਿਰਮਾਇਆ ਸਿਹਤ ਬੀਮਾ ਸਕੀਮ ਚਲਾਈ ਜਾ ਰਹੀ ਹੈ ਇਸ ਸਕੀਮ ਅਧੀਨ ਔਟਿਜ਼ਮ, ਸੈਰੀਬਰਲ ਪਾਲਿਸੀ, ਮੈਂਟਰ ਰਿਟਾਰਡੇਸ਼ਨ ਅਤੇ ਮਲਟੀਪਰ ਡਿਸਬਿਲਟੀਸ ਦਿਵਿਆਂਗਤਾ ਦੀਆਂ ਚਾਰ ਸ਼੍ਰੇਣੀਆਂ ਨੂੰ ਕਵਰ ਕੀਤਾ ਜਾਂਦਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਸ ਸਕੀਮ ਤਹਿਤ ਦਿਵਿਆਂਗਤਾ ਦੀਆਂ ਇਨ੍ਹਾਂ ਚਾਰ ਸ਼੍ਰੇਣੀਆਂ ਨਾਲ ਸਬੰਧਤ ਰੱਖਣ ਵਾਲੇ ਦਿਵਿਆਂਗਜ਼ਨਾਂ ਲਈ ਵੱਖ-ਵੱਖ ਕੈਟਾਗਿਰੀਆਂ ਤਹਿਤ ਇੱਕ ਲੱਖ ਰੁਪਏ ਤੱਕ ਦੀ ਸਿਹਤ ਬੀਮਾ ਦਾ ਲਾਭ ਦਿੱਤਾ ਜਾਂਦਾ ਹੈ। ਉਨ੍ਹਾਂ ਇਨ੍ਹਾਂ ਚਾਰ ਸ਼੍ਰੇਣੀਆਂ ਨਾਲ ਸਬੰਧ ਰੱਖਣ ਵਾਲੇ ਜ਼ਿਲ੍ਹੇ ਦੇ ਦਿਵਿਆਂਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਕੰਨਫੈਡਰੇਸ਼ਨ ਫਾਰ ਚੈਲੰਜਡ ਸੰਸਥਾ, (ਰਜਿ:) ਸ਼ਰਾਫਾ ਬਜ਼ਾਰ, ਬਸੀ ਪਠਾਣਾਂ, ਫਤਹਿਗੜ੍ਹ ਸਾਹਿਬ ਦੇ ਪ੍ਰਧਾਨ, ਸ਼੍ਰੀ ਮਨਮੋਹਨ ਜਰਗਰ ਨਾਲ ਨੰਬਰ 98761-20864 ਉੱਤੇ ਜਾਂ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਫਤਹਿਗੜ੍ਹ ਸਾਹਿਬ ਦੇ ਕਮਰਾ ਨੰਬਰ 217, ਪਹਿਲੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਤਹਿਗੜ੍ਹ ਸਾਹਿਬ ਵਿਖੇ ਸਪੰਰਕ ਕਰ ਸਕਦੇ ਹਨ। ਪਰਨੀਤ ਸ਼ੇਰਗਿੱਲ ਨੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਦਿਵਿਆਂਗਜਨਾਂ ਲਈ ਬਣਨ ਵਾਲੇ ਯੂ.ਡੀ.ਆਈ.ਡੀ ਕਾਰਡ ਦੀ ਰਫਤਾਰ ਵਿੱਚ ਵਾਧਾ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਅਤੇ ਜਿੱਥੇ ਜ਼ਰੂਰਤ ਹੋਵੇ ਤਾਂ ਇਸ ਸਬੰਧੀ ਸਪੈਸ਼ਲ ਕੈਂਪ ਵੀ ਆਯੋਜਿਤ ਕੀਤੇ ਜਾਣ ਅਤੇ ਅਤੇ ਯੂ.ਡੀ.ਆਈ.ਡੀ ਕਾਰਡ ਨਾਲ ਸਬੰਧਿਤ ਪਈਆਂ ਪੈਡਿੰਗ ਐਪਲੀਕੇਸ਼ਨਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਜਿਲ੍ਹੇ ਦੇ ਉਹਨਾਂ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਜਿਹਨਾਂ ਨੇ ਅਜੇ ਤੱਕ ਯੂ.ਡੀ.ਆਈ.ਡੀ ਕਾਰਡ ਅਜੇ ਤੱਕ ਨਹੀਂ ਬਣਾਇਆ ਜਾਂ ਪੁਰਾਣੇ ਮੈਨੂਅੱਲ ਕਾਗਜ ਵਾਲੇ ਕਾਰਡ ਬਣੇ ਹੋਏ ਹਨ ਤਾਂ ਉਹਨਾਂ ਨੂੰ ਡਿਜੀਟਾਈਜ਼ਡ ਕਰਵਾਉਣ ਲਈ ਬਿਨੈਕਾਰ ਆਪਣੇ ਨਾਲ ਅਧਾਰ ਕਾਰਡ, ਪਾਸਪੋਰਟ ਸਾਈਜ਼ ਤਾਜ਼ਾ ਫੋਟੋ ਆਦਿ ਦਸਤਾਵੇਜ਼ ਸੇਵਾ ਕੇਂਦਰ ਵਿੱਚ ਆਨਲਾਈਨ ਅਪਲਾਈ ਕਰਨ ਉਪਰੰਤ ਸਿਵਲ ਹਸਪਤਾਲ, ਫਤਹਿਗੜ੍ਹ ਸਾਹਿਬ ਦੀ ਨਵੀਂ ਇਮਾਰਤ ਦੇ ਕਮਰਾ ਨੰ. 8 ਵਿਖੇ ਜਾ ਕੇ ਬਣਵਾਉਣ ਤਾਂ ਜੋ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਨੂੰ ਮਿਲਣ ਵਾਲੀਆਂ ਸਕੀਮਾਂ ਦਾ ਸਮੇਂ ਸਿਰ ਲਾਭ ਲਿਆ ਜਾ ਸਕੇ।