ਅਬੋਹਰ, 1 ਸਤੰਬਰ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੇਰਾ ਬਿੱਲ ਐਪ ਨੂੰ ਅੱਜ ਅਬੋਹਰ ਵਿਖੇ ਵੀ ਲਾਂਚ ਕੀਤਾ ਗਿਆ। ਇਸ ਮੌਕੇ ਈਟੀਓ ਮਨੀਸ਼ ਕੁਮਾਰ, ਇੰਸਪੈਕਟਰ ਮਹਿੰਦਰ ਸਿੰਘ ਗਿੱਲ, ਰਾਮ ਕਿਸ੍ਰ਼ਨ ਅਤੇ ਵਿਵੇਕ ਸ਼ਰਮਾ ਈਸੀਆਈ ਵੀ ਹਾਜਰ ਸਨ। ਇਸ ਮੌਕੇ ਇੰਨ੍ਹਾਂ ਨੇ ਦੱਸਿਆ ਕਿ ਇਸ ਐਪ ਤੇ ਜਦ ਕੋਈ ਵੀ ਨਾਗਰਿਕ ਆਪਣਾ ਬਿੱਲ ਅਪਲੋਡ ਕਰੇਗਾ ਤਾਂ ਪੰਜਾਬ ਸਰਕਾਰ ਵੱਲੋਂ ਲੱਕੀ ਡ੍ਰਾਅ ਰਾਹੀਂ ਹਰ ਮਹੀਨੇ ਇਨਾਮ ਦਿੱਤੇ ਜਾਇਆ ਕਰਣਗੇ। ਉਨ੍ਹਾਂ ਨੇ ਕਿਹਾ ਕਿ ਗ੍ਰਾਹਕ 200 ਤੋਂ ਵੱਧ ਰੁਪਏ ਦਾ ਬਿੱਲ ਅਪਲੋਡ ਕਰ ਸਕਦਾ ਹੈ। ਇਸ ਲਈ ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਲੋਕ ਆਪਣੇ ਮੋਬਾਇਲ ਤੇ ਇਹ ਐਪ ਡਾਊਨਲੋਡ ਕਰਨ ਅਤੇ ਹਰੇਕ ਖਰੀਦਦਾਰੀ ਤੇ ਪੱਕਾ ਬਿੱਲ ਲੈ ਕੇ ਇਸ ਐਪ ਤੇ ਪਾਉਣ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਕਰ ਚੋਰੀ ਰੁੱਕੇਗੀ ਅਤੇ ਜਿਆਦਾ ਕਰ ਆਉਣ ਨਾਲ ਸਰਕਾਰ ਲੋਕਾਂ ਲਈ ਹੋਰ ਸਹੁਲਤਾਂ ਦੇ ਸਕੇਗੀ। ਇਸ ਮੌਕੇ ਸ੍ਰੀ ਆਰਡੀ ਗਰਗ ਵੀ ਵਿਸੇਸ਼ ਤੋਰ ਤੇ ਹਾਜਰ ਸਨ।