ਪਾਇਲ, 07 ਸਤੰਬਰ : ਖੰਨਾ ‘ਚ ਇੱਕ ਔਰਤ ਦਾ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਹਿਚਾਣ ਰਣਜੀਤ ਕੌਰ (43) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦਾ ਪਤੀ ਇਟਲੀ, ਇੱਕ ਪੁੱਤਰ ਕੈਨੇਡਾ ਤੇ ਇੱਕ ਪੁਰਤਗਾਲ ਵਿੱਚ ਹੈ। ਮ੍ਰਿਤਕਾ ਰਣਜੀਤ ਕੌਰ ਘਰ ਵਿੱਚ ਇੱਕਲੀ ਰਹਿੰਦੀ ਸੀ, ਉਸਦੇ ਘਰ ਦੇ ਥੱਲੇ ਦੁਕਾਨਾਂ ਬਣੀਆਂ ਹੋਈਆਂ ਹਨ, ਜੋ ਕਿਰਾਏ ਤੇ ਦਿੱਤੀਆਂ ਹੋਈਆਂ ਹਨ। 04 ਸਤੰਬਰ ਦੀ ਸ਼ਾਮ ਨੂੰ ਨੇੜੇ ਦੇ ਲੋਕਾਂ ਨੇ ਉਸਨੂੰ ਠੀਕਠਾਕ ਦੇਖਿਆ ਸੀ, ਜਿਸ ਤੋਂ ਬਾਅਦ ਰਣਜੀਤ ਕੌਰ ਦਿਖਾਈ ਨਹੀਂ ਦਿੱਤੀ ਅਤੇ 5 ਸਤੰਬਰ ਨੂੰ ਉਸਦਾ ਮੋਬਾਇਲ ਵੀ ਬੰਦ ਆ ਰਿਹਾ ਸੀ, ਜਦੋਂ ਕੈਨੇਡਾ ਰਹਿੰਦੇ ਪੁੱਤ ਨੇ ਆਪਣੇ ਪਾਇਲ ਰਹਿੰਦੇ ਦੋਸਤ ਨੂੰ ਫੋਨ ਕੀਤਾ ਅਤੇ ਘਰ ਭੇਜਿਆ ਤਾਂ ਘਰ ਦੀ ਬੇਸਮੈਂਟ ਵਿੱਚ ਨੌਜਵਾਨ ਨੇ ਖੁਨ ਨਾਲ ਲੱਥਪੱਥ ਰਣਜੀਤ ਕੌਰ ਦੀ ਲਾਸ਼ ਦੇਖੀ, ਜਿਸ ਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਪੁਲਿਸ ਨੂੰ ਕੀਤਾ ਗਿਆ। ਮ੍ਰਿਤਕ ਰਣਜੀਤ ਕੌਰ ਦਾ ਪਤੀ ਅਤੇ ਪੁੱਤ ਕੈਨੇਡਾ ਤੋਂ ਪੰਜਾਬ ਪਾਇਲ ਪੁੱਜੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ। ਕੰਧ ਤੇ ਮ੍ਰਿਤਕ ਰਣਜੀਤ ਕੌਰ ਦੇ ਜੇਠ ਦਾ ਨਾਮ ਲਿਖਿਆ ਗਿਆ ਸੀ, ਜੋ ਕਿ ਇਸ ਸਮੇਂ ਕਿਸੇ ਮੁਕੱਦਮੇ ‘ਚ ਲੁਧਿਆਣਾ ਦੀ ਜੇਲ੍ਹ ਵਿੱਚ ਬੰਦ ਹੈ। ਇਸ ਸਬੰਧੀ ਥਾਣਾ ਪਾਇਲ ਦੇ ਐਸਐਚਓ ਦਵਿੰਦਰਪਾਲ ਸਿੰਘ ਨੇਦ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਕੇਸ ਦਰਜ ਕਰਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਲੁੱਟ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਕਰਨ ਉਪਰੰਤ ਵਾਰਸ਼ਾਂ ਨੂੰ ਸੌਂਪੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਲਦੀ ਹੀ ਦੋਸ਼ੀਆਂ ਨੁੰ ਕਾਬੂ ਕਰਲਿਆ ਜਾਵੇਗਾ।