ਨਗਰ ਕੌਂਸਲ ਮਾਲੇਰਕੋਟਲਾ ਦੀ ਉਪ-ਚੋਣ ਵਾਲੇ ਦਿਨ 21 ਦਸੰਬਰ ਨੂੰ ਡਰਾਈ-ਡੇ ਘੋਸ਼ਿਤ - ਜ਼ਿਲ੍ਹਾ ਮੈਜਿਸਟਰੇਟ

  • ਸ਼ਰਾਬ ਜਾਂ ਨਸ਼ਾ ਪ੍ਰਕਿਰਤੀ ਵਾਲੀ ਵਸਤੂ ਦੀ ਵਿੱਕਰੀ ਤੇ ਰਹੇਗੀ ਪਾਬੰਦੀ

ਮਾਲੇਰਕੋਟਲਾ 20 ਦਸੰਬਰ 2024 : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ. ਪੱਲਵੀ ਨੇ ਨਗਰ ਕੌਂਸਲ ਮਾਲੇਰਕੋਟਲਾ ਦੀ ਉਪ ਚੋਣ ਦੇ ਮੱਦੇਨਜ਼ਰ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54  ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਚੋਣਾਂ ਵਾਲੇ ਦਿਨ 21 ਦਸੰਬਰ ਨੂੰ ਸਬ ਡਵੀਜਨ ਮਾਲੇਰਕੋਟਲਾ ਦੇ ਸ਼ਹਿਰੀ ਖੇਤਰ ਦੀ ਹਦੂਦ ਅੰਦਰ ਸ਼ਰਾਬ ਦੀ ਵਿੱਕਰੀ ਉੱਪਰ ਰੋਕ ਲਗਾਈ ਹੈ। ਇਨ੍ਹਾਂ ਹੁਕਮਾਂ ਤਹਿਤ ਡਰਾਈ ਡੇਅ ਵਾਲੇ ਦਿਨ ਜ਼ਿਲਾ ਮਾਲੇਰਕੋਟਲਾ ਦੀ ਸਬ ਡਵੀਜਨ, ਮਾਲੇਰਕੋਟਲਾ ਦੇ ਸ਼ਹਿਰੀ ਖੇਤਰ ਅੰਦਰ ਕਿਸੇ ਹੋਟਲ, ਅਹਾਤੇ, ਦੁਕਾਨ, ਠੇਕਿਆਂ ਜਾਂ ਕਿਸੇ ਹੋਰ ਜਗ੍ਹਾ ਸ਼ਰਾਬ ਜਾਂ ਨਸ਼ਾ ਕਰਨ ਵਾਲੀ ਸਮਾਨ ਪ੍ਰਕਿਰਤੀ ਦਾ ਕੋਈ ਹੋਰ ਪਦਾਰਥ ਵੇਚਿਆ, ਦਿੱਤਾ ਜਾਂ ਵੰਡਿਆ ਨਹੀਂ ਜਾਵੇਗਾ। ਇਨ੍ਹਾਂ ਹੁਕਮਾਂ ਤਹਿਤ ਕਲੱਬਾਂ, ਸਟਾਰ ਹੋਟਲਾਂ, ਰੈਸਟੋਰੈਂਟਾਂ ਆਦਿ ਅਤੇ ਕਿਸੇ ਵੀ ਵਿਅਕਤੀ ਦੁਆਰਾ ਚਲਾਏ ਜਾਂਦੇ ਹੋਟਲ ਭਾਵੇਂ ਉਨ੍ਹਾਂ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਦੇ ਲਾਇਸੈਂਸ ਜਾਰੀ ਕੀਤੇ ਗਏ ਹੋਣ, ਨੂੰ ਵੀ ਇਸ ਦਿਨ ਸ਼ਰਾਬ ਵੇਚਣ ਦੀ ਆਗਿਆ ਨਹੀਂ ਹੋਵੇਗੀ। ਆਬਕਾਰੀ ਕਾਨੂੰਨ ਤਹਿਤ ਬਿਨਾਂ ਲਾਇਸੈਂਸ ਦੇ ਪਰਮਿਟਾਂ ਤੇ ਸ਼ਰਾਬ ਦੇ ਭੰਡਾਰਨ ਤੇ ਪਾਬੰਦੀਆਂ ਸਖ਼ਤੀ ਹੋਵੇਗੀ।