ਰਾਏਕੋਟ, 07 ਫਰਵਰੀ (ਚਮਕੌਰ ਸਿੰਘ ਦਿਓਲ) : ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵਲੋ ਰਾਏਕੋਟ ਵਿਖੇ ਧਰਨਾ ਵਿੱਚ ਵੱਡੇ ਪੱਧਰ ਤੇ ਔਰਤਾਂ ਵਲੋਂ ਸਮੂਲੀਅਤ ਕੀਤੀ ਗਏੀ। ਜਿਸ ਵਿਚ ਨੱਥੋਵਾਲ ਦੀ ਮੇਟ ਪ੍ਮਜੀਤ ਕੌਰ ਨੂੰ ਬਹਾਲ ਕਰ ਦਿੱਤਾ।ਤੇ ਹਰਪ੍ਰੀਤ ਕੌਰ ਬੋਪਾਰਾਏ ਖੁਰਦ ਮੇਟ ਨੂੰ ਵੀ ਬਹਾਲ ਕਰ ਦਿੱਤਾ ਹੈ।ਰੁਕੀਆਂ ਹੋਈਆਂ ਮਨਰੇਗਾ ਦੇ ਕੀਤੇ ਕੰਮ ਦੀ ਪੇਮੰਟ ਇੱਕ ਹਫਤੇ ਵਿੱਚ ਕਰਨ ਦਾ ਭਰੋਸਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਏਿਕ ਕਾਮਰੇਡ ਤਰਸੇਮ ਜੋਧਾ , ਮਨਰੇਗਾ ਅਧਿਕਾਰ ਅੰਦੋਲਨ ਚਰਨਜੀਤ ਸਿੰਘ ਹਿਮਾਯੂਪੁਰਾ,ਅਮਰਜੀਤ ਸਿੰਘ ਹਿਮਾਯੂਪੁਰਾ ,ਪ੍ਰਕਾਸ ਸਿੰਘ ਹਿਸੋਵਾਲ, ਖੇਤੀਵਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਆਗੂ ਸ਼ਮਿੰਦਰ ਸਿੰਘ ਲਗੋਵਾਲ,ਤੇ ਨਿਰਮਾਣ ਮਜਦੁਰ ਯੁਨੀਅਨ ਦੇ ਆਗੂ ਹਰਦੇਵ ਸਿੰਘ ਸਨੇਤ ਸੰਬੋਧਨ ਕਰਦਿਆਂ ਕਿਹਾ ਕਿ ਮਨਰੇਗਾ ਕਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਨਹੀ ਕੀਤਾ ਜਾ ਰਿਹਾ । ਮਨਰੇਗਾ ਕਾਮੇ ਨੂੰ ਪੰਜਾਬ ਅੰਦਰ ਅੌਸਤ 11ਦਿਨ ਵੀ ਕੰਮ ਨਹੀ ਦਿੱਤਾ ਜਾ ਰਿਹਾ। ਪੰਜਾਬ ਦੇ ਪਿੰਡ ਵਿਚ ਮਨਰੇਗਾ ਅਧੀਨ ਕੀਤੇ ਜਾ ਰਹੇ ਕੰਮ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਘਪਲੇਬਾਜੀ ਹੋ ਰਹੀ ਹੈ । ਲੋੜ੍ਬੰਦ ਨੂੰ ਕੰਮ ਨਹੀ ਦਿੱਤਾ ਜਾ ਰਿਹਾ । ਕੰਮ ਦੀ ਪੰਮਾਏਿਸ਼ ਦੀ ਆੜ੍ ਵਿੱਚ ਦਿਹਾੜ੍ੀ ਅੱਧੀ ਰਹਿ ਜਾਦੀ ਹੈ। ਕੰਮ ਦੀ ਪੰਮਾਏਿਸ਼ ਬੰਦ ਕੀਤੀ ਜਾਵੇ। 100 ਦਿਨ ਕੰਮ ਦੀ ਗਰੰਟੀ ਲਾਗੂ ਕੀਤੀ ਜਾਵੇ । ਸਰਕਾਰ ਵਲੋਂ ਘੱਟੋ ਘੱਟ ਓੁਜਰਤਾ ਲਾਗੂ ਕੀਤੀਆਂ ਜਾਣ । ਦਿਹਾੜੀ 700 ਰੁਪਏ ਲਾਗੂ ਕੀਤੀ ਜਾਵੇ। ਆਗੂਆਂ ਨੇ ਬੋਲਦਿਅਾ ਕਿਹਾ,ਖੇਤੀਬਾੜੀ ਵਿਚ ਮਨੁੱਖੀ ਮਿਹਨਤ ਸ਼ਕਤੀ ਦੀ ਜਗ੍ਹਾ ਮਸ਼ੀਨਰੀ ਨੇ ਲੈ ਲਏੀ ਹੈ ।ਆਰਥਿਕ ਮੰਦੀ ਕਰਕੇ ਸ਼ਹਿਰਾ ਵਿੱਚ ਵੱਡੇ ਪੱਧਰ ਤੇ ਛੋਟੇ ਤੇ ਦਰਮਿਆਨੇ ਕਾਰਖਾਨੇ ਬੰਦ ਹੋਣ ਨਾਲ ਬੇਰੁਜ਼ਗਾਰੀ ਵਿਚ ਭਾਰੀ ਵਾਧਾ ਹੋਇਆ ਹੈ । ਹੁਣ ਦੀਆ ਵਰਤਮਾਨ ਹਾਲਤਾਂ ਵਿਚ ਰੋਜਗਾਰ ਸਿਰਫ ਮਨਰੇਗਾ ਰਾਹੀਂ ਹੀ ਦਿੱਤਾ ਜਾ ਸਕਦਾ ਹੈ,ਏਸ ਕਰਕੇ ਮਨਰੇਗਾ ਨੂੰ ਪੰਜ ਏਕੜ੍ ਤੱਕ ਖੇਤੀ ਵਿੱਚ ਲਾਗੂ ਕੀਤਾ ਜਾਵੇ। ਜਿਸ ਨਾਲ ਖੇਤੀ ਵਿੱਚ ਕੀਟਨਾਸ਼ਕਾ ਦੀ ਵਰਤੋਂ ਘੱਟ ਹੋਵੇਗੀ । ਪੰਜਾਬ ਅੰਦਰ ਜੰਗਲਾਤ ਹੇਠਲੇ ਰਕਬਾ ਵਿੱਚ ਵਾਧਾ ਹੋਵੇਗਾ । ਵਾਤਾਵਰਣ ਤੇ ਮਨੁੱਖੀ ਸਿਹਤ ਨਾਲ ਹੋ ਰਿਹਾ ਖਲਵਾੜ੍ ਰੁਕੇਗਾ। ਪਰਾਲੀ ਦੀ ਸਮੱਸਿਆ ਦਾ ਠੀਕ ਹੱਲ ਹੋ ਜਾਵੇਗਾ । ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਦਾ ਬਜਟ ਵਧਾ ਕੇ ਦਸ ਗੁਣਾਂ ਕੀਤਾ ਜਾਵੇ । ਮਨਰੇਗਾ ਦਾ ਵੱਖਰਾ ਡਾਰਏਿਕਟੋਰੇਟ ਬਣਾਇਆ ਜਾਵੇ। ਸਾਰੇ ਮਲਾਜਮ ਤੇ ਮੇਟਾ ਨੂੰ15000 ਮਹੀਨਾ ਦਿੱਤਾ ਕੀਤੇ ਜਾਣ।ਏਨਾ ਨੂੰ ਘੱਟੋ ਘੱਟ ਓੁਜਰਤ( ਸਰਕਾਰ ਵੱਲੋ ਤਹਿ) ਦੇ ਹਿਸਾਬ ਨਾਲ ਵੇਜ ਦਿੱਤੀ ਜਾਵੇ। ਮਨਰੇਗਾ ਅਧਿਕਾਰ ਅੰਦੋਲਨ ਵਲੋ ਏਸ ਮਹਿੰਮ ਨੂੰ ਪੰਜਾਬ ਦੇ ਹਰੇਕ ਪਿੰਡ ਤੱਕ ਲੈ ਕੇ ਜਾਏਿਆ ਜਾਵੇਗਾ । ਮੌਜੂਦਾ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਮੇਟਾਂ ਦੀ ਛਾਂਟੀ ਕਰਕੇ ਆਪਣੇ ਹੱਥਠੋਕੇ ਬੰਦਿਆਂ ਨੂੰ ਲਗਾਇਆ ਜਾ ਰਿਹਾ ਹੈ। ਜਿਸ ਦਾ ਵਿਰੋਧ ਕੀਤਾ ਸੀ, ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਕੇਪਟਨ ਅਜੀਤ ਸਿੰਘ ਤੁਗੰਲ ਬੰਤ ਐਤੀਆਣਾ ,ਬਲਵੀਰ ਸਿੰਘ ਹੇਰਾ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਦੇ ਆਗੂ ਸੱਤਪਾਲ ਸਿੰਘ ਬਰਨਾਲਾ, ਸਾਥੀ ਅਮਰਜੀਤ ਸਿੰਘ ਹਿਮਾਯੂੰਪੁਰਾ, ਲਵਪ੍ਰੀਤ ਹਿੱਸੋਵਾਲ, ਨਿੱਰਮਲ ਸਿੱਘ,ਰਮਨਦੀਪ ਕੌਰ, ਪ੍ਰਿਅੰਕਾ ਨੱਥੌਵਾਲ, ਮੁਖਤਿਆਰ ਸਿੱਘ, ਸਰਦਾਰ ਖਾਨ ਨੇ ਸੰਬੋਧਨ ਕੀਤਾ।