- ਗਾਲਿਬ ਰੋਡ ਅਤੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਿਰਮਾਣ ਵੀ ਟੈਂਡਰ ਮੁੰਕਮਲ ਹੋਣ ਤੇ ਜ਼ਲਦੀ ਹੋਵੇਗਾ ਸ਼ੁਰੂ-ਬੀਬੀ ਮਾਣੂੰਕੇ
ਜਗਰਾਉਂ, 14 ਅਗਸਤ : ਜਗਰਾਉਂ ਤੋਂ ਰਾਏਕੋਟ ਰੋਡ 'ਤੇ ਅਖਾੜਾ ਨਹਿਰ ਉਪਰ ਨਵਾਂ ਪੁਲ ਬਣਨ ਨਾਲ ਹਲਕੇ ਦੇ ਲੋਕਾਂ ਦੀ ਵੱਡੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਲੋਕਾਂ ਨੂੰ ਹੁਣ ਪੁਰਾਣੇ ਤੰਗ ਪੁਲ ਉਪਰ ਲੱਗਦੇ ਲੰਮੇ ਜ਼ਾਮ ਵਿੱਚ ਨਹੀਂ ਫਸਣਾ ਪਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਅਖਾੜਾ ਨਹਿਰ ਉਪਰ ਬਣਨ ਵਾਲੇ ਨਵੇਂ ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਐਸ.ਡੀ.ਐਮ.ਜਗਰਾਉਂ ਮਨਜੀਤ ਕੌਰ, ਐਕਸੀਅਨ ਬਿਜਲੀ ਵਿਭਾਗ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ, ਐਕਸੀਅਨ ਪੀ.ਡਬਲਿਯੂ.ਡੀ.ਇੰਜ:ਪ੍ਰਦੀਪ ਕੁਮਾਰ, ਜਨਰਲ ਮੈਨੇਜਰ ਰੋਡਵੇਜ਼ ਸੁਖਜੀਤ ਿਸੰਘ ਗਰੇਵਾਲ ਵੀ ਮੌਜ਼ੂਦ ਸਨ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਮਾਣੂੰਕੇ ਨੇ ਆਖਿਆ ਕਿ ਪੁਰਾਣਾ ਪੁਲ ਕੇਵਲ 15 ਕੁ ਫੁੱਟ ਹੀ ਚੌੜਾ ਹੋਣ ਕਾਰਨ ਵੱਡੇ ਜ਼ਾਮ ਲੱਗ ਜਾਂਦੇ ਸਨ, ਪਰੰਤੂ ਹੁਣ ਨਵਾਂ ਬਣਨ ਵਾਲਾ ਪੁਲ ਲਗਭਗ 60 ਮੀਟਰ ਲੰਮਾਂ ਅਤੇ 40 ਫੁੱਟ ਚੌੜਾ ਬਣੇਗਾ, ਜਿਸ ਉਪਰ 7 ਕਰੋੜ 80 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਇੱਕ ਸਾਲ ਦੇ ਅੰਦਰ ਅੰਦਰ ਪੁਲ ਬਣਾਕੇ ਲੋਕਾਂ ਲਈ ਚਾਲੂ ਕਰ ਦਿੱਤਾ ਜਾਵੇਗਾ। ਬੀਬੀ ਮਾਣੂੰਕੇ ਨੇ ਆਖਿਆ ਕਿ ਇਸ ਪੁੱਲ ਤੋਂ ਪਹਿਲਾਂ ਪਿੰਡ ਮਲਕ ਤੋਂ ਬੋਦਲਵਾਲਾ ਰਸਤੇ ਉਪਰ ਪੈਂਦੀ ਡਰੇਨ ਦੇ ਪੁਲ ਦਾ ਨਿਰਮਾਣ ਵੀ ਸ਼ੁਰੂ ਕਰਵਾਇਆ ਗਿਆ ਹੈ ਅਤੇ ਹਲਕੇ ਦੇ ਬਾਕੀ ਰਹਿੰਦੇ ਪੁਲ ਵੀ ਜ਼ਲਦੀ ਬਣਾਏ ਜਾਣਗੇ। ਵਿਧਾਇਕਾ ਨੇ ਕਿਹਾ ਕਿ ਹਲਕੇ ਅੰਦਰ ਬਹੁਤ ਸਾਰੀਆਂ ਸੜਕਾਂ ਟੁੱਟ ਚੁੱਕੀਆਂ ਹਨ, ਜਿੰਨਾਂ ਦੇ ਨਿਰਮਾਣ ਲਈ ਉਹਨਾਂ ਵੱਲੋਂ ਹਲਕੇ ਦੀਆਂ ਰਿਪੇਅਰ ਕਰਨ ਵਾਲੀਆਂ ਅਤੇ 10 ਫੁੱਟ ਤੋਂ 18 ਫੁੱਟ ਤੱਕ ਚੌੜੀਆਂ ਕੀਤੀਆਂ ਜਾਣ ਵਾਲੀਆਂ ਸੜਕਾਂ ਸਬੰਧੀ ਪ੍ਰਪੋਜ਼ਲ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ, ਜਿਨ੍ਹਾਂ ਦੀ ਲਗਭਗ ਪ੍ਰਵਾਨਗੀ ਵੀ ਹੋ ਚੁੱਕੀ ਹੈ ਅਤੇ ਫੰਡ ਜਾਰੀ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਅਤੇ ਲੁਧਿਆਣਾ-ਫਿਰੋਜ਼ਪੁਰ ਰੋਡ ਤੋਂ ਗਾਲਿਬ-ਕੋਕਰੀ ਰੋਡ ਲੁਧਿਆਣਾ ਜ਼ਿਲ੍ਹੇ ਦੀ ਹੱਦ ਤੱਕ ਦੀ ਪ੍ਰਸ਼ਾਸ਼ਕੀ ਪ੍ਰਵਾਨਗੀ ਹੋ ਚੁੱਕੀ ਹੈ ਅਤੇ ਟੈਂਡਰਾਂ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਟੈਂਡਰਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਜ਼ਲਦੀ ਹੀ ਇਹਨਾਂ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਜਗਰਾਉਂ ਸ਼ਹਿਰ ਦੇ ਕਮਲ ਚੌਂਕ ਅਤੇ ਪੁਰਾਣੀ ਦਾਣਾ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਵੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਪੂਰੇ ਇਲਾਕੇ ਅੰਦਰ ਘੱਟ ਵੋਲਟੇਜ਼ ਦੀ ਸਮੱਸਿਆ ਹੱਲ ਕਰਨ ਲਈ ਗਿੱਦੜਵਿੰਡੀ ਤੋਂ ਇਲਾਵਾ ਪਿੰਡ ਕਾਉਂਕੇ ਕਲਾਂ ਅਤੇ ਭੰਮੀਪੁਰਾ ਵਿਖੇ ਵੀ ਨਵੇਂ 66 ਕੇਵੀ ਗਰਿੱਡ ਬਣਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਓ.ਪੀ.ਡਬਲਿਯੂ.ਡੀ. ਇੰਜ:ਸਹਿਜਪ੍ਰੀਤ ਸਿੰਘ ਮਾਂਗਟ, ਇੰਜ:ਕਰਮਜੀਤ ਸਿੰਘ ਕਮਾਲਪੁਰਾ ਜੇਈ, ਇੰਜ:ਜਸਕਿਰਨ ਕੌਰ ਪੰਨੂ ਜੇਈ, ਇੰਜ:ਵੀਰਪਾਲ ਕੌਰ ਜੇਈ, ਸਾਬਕਾ ਕੌਸਲਰ ਕੁਲਵਿੰਦਰ ਸਿੰਘ ਕਾਲਾ, ਟਰੱਕ ਯੂਨੀਅਨ ਜਗਰਾਉਂ ਦੇ ਪ੍ਰਧਾਨ ਦਵਿੰਦਰ ਸਿੰਘ ਰਾਜਨ ਗਿੱਲ, ਕਮਲਜੀਤ ਸਿੰਘ ਕਮਾਲਪੁਰਾ, ਗੋਪੀ ਸ਼ਰਮਾਂ, ਕਰਮਜੀਤ ਸਿੰਘ ਡੱਲਾ, ਸੁਰਿੰਦਰ ਸਿੰਘ ਅਖਾੜਾ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਨੰਬਰਦਾਰ ਹਰਦੀਪ ਸਿੰਘ ਚੀਮਾਂ, ਜਗਰੂਪ ਸਿੰਘ ਧਾਲੀਵਾਲ, ਅਮਰਦੀਪ ਸਿੰਘ ਟੂਰੇ, ਨਿਰਭੈ ਸਿੰਘ ਕਮਾਲਪੁਰਾ, ਛਿੰਦਰਪਾਲ ਸਿੰਘ ਮੀਨੀਆਂ, ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਲਖਵੀਰ ਸਿੰਘ ਲੱਖਾ, ਗੋਪਾਲ ਸਿੰਘ ਕਮਾਲਪੁਰਾ, ਡਾ.ਮਨਦੀਪ ਸਿੰਘ ਸਰਾਂ, ਕਰਤਾਰ ਸਿੰਘ ਸਵੱਦੀ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਜੀਵਨ ਸਿੰਘ ਦੇਹੜਕਾ, ਮਿੰਟੂ ਮਾਣੂੰਕੇ, ਹਰਪ੍ਰੀਤ ਸਿੰਘ ਮਾਣੂੰਕੇ, ਪਰਮਿੰਦਰ ਸਿੰਘ ਹਠੂਰ, ਗੁਰਪ੍ਰੀਤ ਸਿੰਘ ਡਾਂਗੀਆਂ, ਸੁਖਦੇਵ ਸਿੰਘ ਕਾਉਂਕੇ, ਤਰਸੇਮ ਸਿੰਘ ਹਠੂਰ, ਕਾਕਾ ਬੱਸੂਵਾਲ, ਗੁਰਦੇਵ ਸਿੰਘ ਚਕਰ, ਜਗਦੇਵ ਸਿੰਘ ਅਖਾੜਾ, ਸੋਨੀ ਕਾਉਂਕੇ, ਡਾ.ਜਸਵਿੰਦਰ ਸਿੰਘ ਲੋਪੋ, ਡਾ.ਦਰਸ਼ਨ ਸਿੰਘ ਮਧੇਪੁਰ, ਸਰਪੰਚ ਗੁਰਬਚਨ ਸਿੰਘ ਮਲਸ਼ੀਹਾਂ, ਡਾ.ਜਗਦੇਵ ਸਿੰਘ ਗਿੱਦੜਵਿੰਡੀ, ਦੇਸਾ ਬਾਘੀਆਂ, ਮਨਦੀਪ ਸਿੰਘ ਮੀਰਪੁਰ ਹਾਂਸ, ਡਾ.ਹਰਪ੍ਰੀਤ ਸਿੰਘ ਭੰਮੀਪੁਰਾ, ਮਨਜੀਤ ਸਿੰਘ ਦਿਉਲ, ਰਣਜੀਤ ਸਿੰਘ ਚੀਮਨਾਂ, ਗੁਰਦੀਪ ਸਿੰਘ ਕਮਾਲਪੁਰਾ, ਜਗਦੀਪ ਸਿੰਘ ਸ਼ੇਰੇਵਾਲ, ਇੰਦਰਜੀਤ ਸਿੰਘ ਲੰਮੇ, ਕਾਕਾ ਕੋਠੇ ਅੱਠ ਚੱਕ, ਹਰਜਿੰਦਰ ਸਿੰਘ ਢਿੱਲੋਂ, ਮਨਦੀਪ ਸਿੰਘ ਬਾਸੀ, ਸ਼ਮਸ਼ੇਰ ਸਿੰਘ ਹੰਸਰਾ, ਪਾਲੀ ਡੱਲਾ, ਜਗਤਾਰ ਸਿੰਘ ਫੌਜੀ ਰਾਮਗੜ੍ਹ, ਲੱਖੀ ਮਾਣੂੰਕੇ, ਜੁਗਰਾਜ ਸਿੰਘ ਲਾਡੀ, ਰਣਜੀਤ ਕੌਰ ਲੱਖਾ, ਹਰਜਿੰਦਰ ਕੌਰ ਲੱਖਾ, ਸਰੋਜ ਮਧੇਪੁਰ, ਸੁੱਖਾ ਬਾਠ ਚਕਰ, ਰਾਜਾ ਚਕਰ, ਹਰਦੀਪ ਸਿੰਘ ਚਕਰ, ਸਨੀ ਬੱਤਰਾ, ਸੁਭਾਸ਼ ਕੁਮਾਰ ਆਦਿ ਵੀ ਹਾਜ਼ਰ ਸਨ।