- 20 ਸਾਲ ਦੇ ਇੰਤਜਾਰ ਦੇ ਬਾਅਦ 94 ਲੱਖ ਦੀ ਲਾਗਤ ਨਾਲ ਵਾਰਡ-94 ਵਿੱਚ ਬਣਨਗੀਆਂ ਸੜਕਾਂ
ਲੁਧਿਆਣਾ, 16 ਅਕਤੂਬਰ : ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਵਿਧਾਨਸਭਾ ਉੱਤਰੀ ਸਥਿਤ ਵਾਰਡ-94 (ਪੁਰਾਣਾ ਵਾਰਡ-89) ਦੇ ਮੁੱਹਲਾ ਲਕਸ਼ਮੀ ਪੁਰੀ, ਮਾਡਲ ਕਾਲੋਨੀ ਅੱਤੇ ਸ਼ਾਮ ਕਾਲੋਨੀ ਵਿਖੇ ਸੜਕਾਂ ਦੇ ਨਵ-ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਕਰੀਬ 15-20 ਸਾਲ ਬਾਅਦ ਇਸ ਹਲਕੇ ਦੀਆਂ ਬਨਣ ਵਾਲੀਆਂ ਸੜਕਾ ਦੇ ਨਿਰਮਾਣ ਤੇ 94 ਲੱਖ ਰੁਪਏ ਦੀ ਲਾਗਤ ਆਵੇਗੀ। ਅਪਣੇ ਵਿਧਾਇਕ ਕਾਰਜਕਾਲ ਵਿੱਚ ਵਿਧਾਨਸਭਾ ਉੱਤਰੀ ਦੇ ਹਰ ਗਲੀ-ਮੁੱਹਲੇ ਤੇ ਵਾਰਡ’ਚ ਚੱਲ ਰਹੇ ਵਿਕਾਸ ਕਾਰਜਾ ਦੀ ਜਾਣਕਾਰੀ ਦਿੰਦੇ ਹੋਏ ਬੱਗਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਡੇਢ ਸਾਲ ਦੇ ਕਾਰਜਕਾਲ ਵਿੱਚ ਇੱਸ ਹਲਕੇ ਵਿੱਚ ਜਿਨ੍ਹਾਂ ਵਿਕਾਸ ਹੋਇਆ ਹੈ। ਉੁਨ੍ਹਾਂ ਵਿਕਾਸ ਤਾਂ 30 ਸਾਲ ਵਿਧਾਇਕ ਰਹੇ ਸ਼ਖਸ ਦੇ ਕਾਰਜਕਾਲ ਵਿੱਚ ਨਹੀਂ ਹੋਇਆ। ਲਕਸ਼ਮੀ ਪੁਰੀ, ਮਾਡਲ ਕਾਲੋਨੀ ਅੱਤੇ ਸ਼ਾਮ ਕਾਲੋਨੀ ਵਿਖੇ ਸੜਕਾਂ ਦੇ ਨਵ-ਨਿਰਮਾਣ ਕਾਰਜ ਦੀ ਜਾਣਕਾਰੀ ਦਿੱਦੇ ਹੋਏ ਉਨ੍ਹਾਂ ਕਿਹਾ ਕਿ 20 ਸਾਲ ਦੇ ਇੰਤਜਾਰ ਦੇ ਬਾਅਦ ਇਨ੍ਹਾਂ ਮੁਹਲਿਆਂ ਦੇ ਵਸਨੀਕਾਂ ਨੂੰ ਨਵੀਆਂ ਸੜਕਾਂ ਦੇ ਚਲਣ ਦਾ ਮੋਕਾ ਮਿਲੇਗਾ। ਵਿਕਾਸ ਦੀਆਂ ਉਲੀਰਕੀਆਂ ਭਵਿੱਖ ਦੀਆਂ ਯੋਜਨਾਵਾਂ ਜਾ ਜਿਕਰ ਕਰਦੇ ਹੋਏ ਕਿਹਾ ਕਿ ਹੁਣ ਪਹਿਲਾਂ ਵਾਂਗ ਸਤਾ ਸੁੱਖ ਹਾਸਲ ਕਰਨ ਵਾਲੇ ਲੋਕਾਂ ਵਾਂਗ ਵਿਕਾਸ ਦੀਆਂ ਦੀਆਂ ਯੋਜਨਾਵਾਂ ਦੇ ਐਲਾਨ ਨਹੀਂ ਹੁੱਦੇ ਸਿਧੇ ਤੋਰ ਤੇ ਵਿਕਾਸ ਦੇ ਉਦਘਾਟਨ ਹੀ ਹੁੰਦੇ ਹਨ। ਜਿਸਦੇ ਚਲਦੇ ਆਮ ਜਨਤਾ ਨੂੰ ਜਮੀਨੀ ਪੱਧਰ ਤੇ ਵਿਕਾਸ ਦੇਖਣ ਨੂੰ ਮਿਲਦਾ ਹੈ। ਇਸ ਮੋਕੇ ਆਮ ਆਦਮੀ ਪਾਰਟੀ ਦੇ ਸਥਾਨਕ ਵਾਲੰਟਿਅਰ ਅੱਤ ਸਥਾਨਕ ਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ।