- ਪਿੰਡ ਵਾਸੀਆਂ ਨੇ ਕੀਤਾ ਸਨਮਾਨ
ਮੁੱਲਾਂਪੁਰ ਦਾਖਾ 10 ਜੂਨ (ਸਤਵਿੰਦਰ ਸਿੰਘ ਗਿੱਲ) : ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਅੱਜ ਜ਼ਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦਾਖਾ ਨਾਲ ਸਬੰਧਤ ਪਿੰਡਾਂ ਅੰਦਰ ਵੱਖ - ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਪਹੁੰਚੇ । ਉਪਰੰਤ ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਵਿਰਕ ਚ ਪੱਤਰਕਾਰ ਨਸੀਬ ਸਿੰਘ ਵਿਰਕ ਦੇ ਨਿਵਾਸ ਸਥਾਨ ਤੇ ਪੁੱਜੇ ਜਿੱਥੇ ਪੱਤਰਕਾਰ ਨਸੀਬ ਸਿੰਘ ਵਿਰਕ ਨੇ ਉਹਨਾਂ ਦਾ ਸਨਮਾਨ ਕੀਤਾ। ਇਸ ਮੌਕੇ ਮੈਡਮ ਪੂਨਮ ਕਾਂਗੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸ ਸੀ ਵਰਗ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦ੍ਰਿੜ੍ਹਤਾ ਨਾਲ ਕੰਮ ਕਰ ਰਿਹਾ ਹੈ ਅੱਜ ਦੇ ਦੌਰੇ ਸਬੰਧੀ ਉਨ੍ਹਾਂ ਕਿਹਾ ਕਿ ਉਹ ਅੱਜ ਨਿੱਜੀ ਤੌਰ ਤੇ ਵੱਖ ਵੱਖ ਜਗ੍ਹਾ ਤੇ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਆਏ ਸਨ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਕਿਸੇ ਵਿਸ਼ੇਸ਼ ਵਰਗ ਤੇ ਅੱਤਿਆਚਾਰਾਂ ਨੂੰ ਰੋਕਣ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਅਨੇਕਾਂ ਕਾਨੂੰਨ ਬਣਾਏ ਗਏ ਹਨ ਪਰੰਤੂ ਇਸ ਦੇ ਬਾਵਜੂਦ ਵੀ ਕੁੱਝ ਲੋਕ ਐਸ ਸੀ ਵਰਗ ਦੇ ਮਾਸੂਮ ਲੋਕਾਂ ਉਪਰ ਜੁਲਮ ਕਰ ਰਹੇ ਹਨ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਪਹੁੰਚਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਦੇ ਮਨਾਂ ਅੰਦਰ ਅੱਜ ਵੀ ਜਾਤੀਵਾਦ ਦਾ ਜਨੂਨ ਹੈ ਜ਼ੋ ਮਾਸੂਮ ਅਤੇ ਨਿਰਦੋਸ਼ ਐਸ ਸੀ ਵਰਗ ਨਾਲ ਸਬੰਧਤ ਵਿਅਕਤੀਆਂ ਤੇ ਤਸ਼ੱਦਦ ਅਤੇ ਵਧੀਕੀਆਂ ਕਰਦੇ ਹਨ ਜਿਨ੍ਹਾਂ ਨੂੰ ਨੱਥ ਪਾਉਣ ਲਈ ਕਾਨੂੰਨ ਅਨੁਸਾਰ ਉਨ੍ਹਾਂ ਤੇ ਕਾਰਵਾਈ ਕਰਵਾਉਣ ਲਈ ਐਸ ਸੀ ਕਮਿਸ਼ਨ ਬਿਨਾਂ ਕਿਸੇ ਦੇਰੀ ਤੋਂ ਆਪਣੀ ਜ਼ਿਮੇਵਾਰੀ ਨਿਭਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਵੱਲੋਂ ਮੈਡਮ ਪੂਨਮ ਕਾਂਗੜਾ ਦੇ ਧਿਆਨ ਵਿੱਚ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਤ ਦਲਿਤਾਂ ਨਾਲ ਹੋਈਆਂ ਘਟਨਾਵਾਂ ਵੀ ਧਿਆਨ ਵਿੱਚ ਲਿਆਂਦੀਆਂ ਗਈਆਂ ਜਿਸ ਸਬੰਧੀ ਉਨ੍ਹਾਂ ਕਿਹਾ ਕਿ ਐਸ ਸੀ ਵਰਗ ਨੂੰ ਇਨਸਾਫ਼ ਦਿਵਾਉਣ ਅਤੇ ਉਨ੍ਹਾਂ ਤੇ ਜ਼ੁਲਮ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਐਸ ਸੀ ਵਰਗ ਨਾਲ ਹੋਈਆਂ ਵਧੀਕੀਆਂ ਨਾਲ਼ ਸਬੰਧਤ ਅਨੇਕਾਂ ਅਜਿਹੇ ਮਾਮਲੇ ਹਨ ਜ਼ੋ ਮੀਡੀਆ ਵੱਲੋਂ ਚੁੱਕਣ ਤੋਂ ਬਾਅਦ ਹੀ ਹੱਲ ਕਰਵਾਏ ਗਏ ਹਨ ਉਨ੍ਹਾਂ ਐਸ ਸੀ ਵਰਗ ਤੇ ਤਸ਼ੱਦਦ ਕਰਨ ਵਾਲਿਆਂ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਉਹਨਾਂ ਕਿਹਾ ਕਿ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਉਸ ਉਪਰ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ।ਇਸ ਮੌਕੇ ਥਾਣਾ ਸਿੱਧਵਾ ਬੇਟ ਦੇ ਇੰਚਾਰਜ ਕਰਮਜੀਤ ਸਿੰਘ ,ਚੌਕੀ ਭੂੰਦੜੀ ਦੇ ਇੰਚਾਰਜ ਏ ਐਸ ਆਈ ਦਲਜੀਤ ਸਿੰਘ , ਰਾਮ ਸਿੰਘ ਸੰਗਤਪੁਰਾ, ਪੱਤਰਕਾਰ ਰਣਜੀਤ ਸਿੰਘ ਰਾਣਾ ਪ੍ਰਧਾਨ ਪ੍ਰੈਸ਼ ਕਲੱਬ ਪੰਜਾਬ, ਬਲਜਿੰਦਰ ਸਿੰਘ ਤੋਤਾ,ਕੁਲਵਿੰਦਰ ਸਿੰਘ ਸਨੀ,ਪੇਂਟਰ ਕੁਲਦੀਪ ਸਿੰਘ ਵਿਰਕ, ਪੱਤਰਕਾਰ ਬਲਜਿੰਦਰ ਸਿੰਘ ਵਿਰਕ, ਪੱਤਰਕਾਰ ਰਾਜ ਗਾਲਿਬ, ਮਾਤਾ ਜਸਵੰਤ ਕੌਰ, ਆਂਗਣਵਾੜੀ ਵਰਕਰ ਸਰਬਜੀਤ ਕੌਰ ਵਿਰਕ ਅਤੇ ਪਰਮਜੀਤ ਕੌਰ ਵਿਰਕ ਸਮੇਤ ਹੋਰ ਪਿੰਡ ਵਾਸੀ ਆਦਿ ਹਾਜ਼ਰ ਸਨ।