ਫਾਜ਼ਿਲਕਾ 13 ਅਕਤੂਬਰ : ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾਕਟਰ ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਅਤੇ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋ ਫਾਜ਼ਿਲਕਾ ਜ਼ਿਲ੍ਹੇ ਦੇ ਅਲਗ ਅਲਗ ਸ੍ਲਮ ਬਸਤੀਆਂ ਵਿੱਚ ਲੋਕਾਂ ਦੀ ਮੈਡੀਕਲ ਜਾਂਚ ਲਈ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾਣਗੇ। ਜਿਸ ਵਿਚ ਟੈਸਟ ਅਤੇ ਦਵਾਇਆ ਵੀ ਮੁਫ਼ਤ ਦਿੱਤੇ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਅਤੇ ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਕਵਿਤਾ ਸਿੰਘ ਨੇ ਦਸਿਆ ਕਿ ਫਾਜ਼ਿਲਕਾ, ਅਬੋਹਰ ਅਤੇ ਅਰਨੀਵਾਲਾ ਵਿਖੇ ਸਿਹਤ ਵਿਭਾਗ ਦੀ ਟੀਮ ਵਲੋ ਅਗਲੇ 2 ਮਹੀਨੇ ਲਗਾਤਾਰ ਕੈਂਪ ਲਗਾਏ ਜਾਣਗੇ ਜਿਸ ਵਿਚ ਫਾਜ਼ਿਲਕਾ ਵਿਖੇ 18 ਅਕਤੂਬਰ ਨੂੰ ਡੇਰਾ ਸੱਚਾ ਸੌਦਾ ਕਾਲੋਨੀ, 25 ਅਕਤੂਬਰ ਨੂੰ ਅਨੰਦਪੁਰ ਮੋਹਲਾ, 1 ਨਵੰਬਰ ਨੂੰ ਮਲੋਟ ਰੋਡ ਗੁਰਦੁਆਰਾ ਅਤੇ 20 ਨਵੰਬਰ ਨੂੰ ਅਨਾਜ ਮੰਡੀ ਵਿਖੇ ਕੈਂਪ ਹੋਵੇਗਾ ਜਿਸ ਵਿਚ ਡਾਕਟਰ ਯੁਨਿਕ ਗੁਪਤਾ ਅਤੇ ਡਾਕਟਰ ਸ਼ਾਲਿਨੀ ਠਾਕੁਰ ਵਲੋ ਲੋਕਾਂ ਦਾ ਮੈਡੀਕਲ ਜਾਂਚ ਕੀਤੀ ਜਾਵੇਗੀ । ਇਸ ਦੇ ਨਾਲ ਅਬੋਹਰ ਵਿਖੇ 18 ਅਕਤੂਬਰ ਨੂੰ ਪੰਜ ਪੀਰ ਟਿੱਬਾ, 25 ਅਕਤੂਬਰ ਨੂੰ ਰਾਮ ਨਗਰ, 15 ਨਵੰਬਰ ਨੂੰ ਠਾਕਰ ਆਬਾਦੀ ਅਤੇ 18 ਨਵੰਬਰ ਨੂੰ ਅਰਿਆ ਨਗਰ ਵਿਖੇ ਮੈਡੀਕਲ ਕੈਂਪ ਲਗੇਗਾ ਜਿਸ ਵਿਚ ਡਾਕਟਰ ਦਿਕਸ਼ੀ, ਡਾਕਟਰ ਕਵਿਤਾ, ਡਾਕਟਰ ਸੰਦੀਪ ਅਤੇ ਡਾਕਟਰ ਧਰਮਵੀਰ ਲੋਕਾਂ ਦੀ ਜਾਂਚ ਕਰਨਗੇ। ਅਰਨੀਵਾਲਾ ਵਿਖੇ 21 ਅਕਤੂਬਰ ਅਤੇ 11 ਨਵੰਬਰ ਨੂੰ ਆਂਗਣਵਾੜੀ ਸੈਂਟਰ ਵਿਖੇ ਮੈਡੀਕਲ ਕੈਂਪ ਹੋਵੇਗਾ ਜਿਸ ਵਿਚ ਡਾਕਟਰ ਦੁਸ਼ਯੰਤ ਯਾਦਵ ਆਪਣੀ ਸੇਵਾਵਾਂ ਦੇਣਗੇ। ਡਾਕਟਰ ਬਬੀਤਾ ਨੇ ਦਸਿਆ ਕਿ ਸਿਹਤ ਵਿਭਾਗ ਵਲੋ ਸਲਮ ਬਸਤੀ ਵਿਖੇ ਮੁਫ਼ਤ ਟੀਕਾਕਰਨ ਕੈਂਪ ਵੀ ਲਗਾਇਆ ਜਾਂਦਾ ਹੈ ਜਿਸ ਵਿਚ ਗਰਭਵਤੀ ਔਰਤਾਂ ਦੀ ਜਾਂਚ ਅਤੇ ਸ਼ਿਸ਼ੂ ਨੂੰ ਮੁਫ਼ਤ ਟੀਕਾ ਵੀ ਲੱਗਿਆ ਜਾਂਦਾ ਹੈ। ਉਹਨਾਂ ਕਿਹਾ ਕਿ ਕੈਂਪ ਵਿਚ ਚੈਕ ਅੱਪ ਦੇ ਨਾਲ ਖ਼ੂਨ ਦੀ ਜਾਂਚ ਅਤੇ ਦਵਾਇਆ ਮੁਫ਼ਤ ਦਿੱਤੀ ਜਾਵੇਗੀ ।