
ਸ੍ਰੀ ਫ਼ਤਹਿਗੜ੍ਹ ਸਾਹਿਬ, 21 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਗੁਜਰੀ ਕਾਲਜ ਐਕਸ ਸਟੂਡੈਂਟ ਸੇਵਕ ਜਥੇ ਵਲੋਂ ਲਗਾਇਆ ਕੈਂਸਰ, ਹੱਡੀਆਂ ਤੇ ਅੱਖਾਂ ਦਾ ਫਰੀ ਚੈਕ ਕੈਪ ਦਸਨਾਮੀ ਅਖਾੜਾ ਸਰਹਿੰਦ ਸ਼ਹਿਰ ਵਿਖ਼ੇ ਲਗਾਇਆ ਗਿਆ ਜਿਸ ਦਾ ਉਦਘਾਟਨ ਵਿਧਾਇਕ ਲਖਵੀਰ ਸਿੰਘ ਰਾਏ, ਸੇਵਕ ਜਥੇ ਦੇ ਵਰਲਡ ਵਾਈਡ ਪ੍ਰਧਾਨ ਅਮਰ ਸਿੰਘ ਕਨੇਡਾ, ਸਰਪ੍ਰਤ ਹਰਪਾਲ ਸਿੰਘ ਚੀਮਾ, ਅਮਰਜੀਤ ਸਿੰਘ ਬੰਟੀ ਯੂ ਕੇ ਨੇ ਸਾਂਝੇ ਤੌਰ ਤੇ ਕੀਤਾ| ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਮਾਤਾ ਗੁਜਰੀ ਕਾਲਜ ਐਕਸ ਸਟੂਡੈਂਟਸ ਸੇਵਕ ਜਥੇ ਦੇ ਇਸ ਮਹਾਨ ਕਾਰਜ ਦੀ ਸਲਾਘਾ ਕੀਤੀ ਉਥੇ ਆਰ ਐਨ ਆਈਜ ਵਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਵੀਂ ਕੀਤਾ| ਅੱਜ ਦੇ ਕੈਂਪ ਵਿੱਚ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਕੈਂਪ ਵਿੱਚ 560 ਦੇ ਕਰੀਬ ਮਰੀਜਾਂ ਦਾ ਚੈਕ ਅਪ ਕੀਤਾ ਗਿਆ ਜਿਨ੍ਹਾਂ ਵਿੱਚ ਕੈਂਸਰ ਦੇ 130, ਹੱਡੀਆਂ ਦੇ 120,ਅੱਖਾਂ ਦੇ 310.ਮਰੀਜਾਂ ਸ਼ਾਮਿਲ ਹਨ ਦੇ ਲਛਣਾ ਦੇ ਅਧਾਰ ਮਰੀਜਾ ਦੇ ਫ੍ਰੀ ਟੈਸਟ ਵੀ ਕੀਤੇ ਗਏ। ਇੰਨ੍ਹਾਂ ਕੈਂਪਾਂ ਦੌਰਾਨ ਔਰਤਾਂ ਅਤੇ ਮਰਦਾਂ ਵਿਚ ਕੈਂਸਰ ਨੂੰ ਪਹਿਲੀ ਸਟੇਜ ਤੋਂ ਫੜਣ ਲਈ ਸਰੀਰਕ ਜਾਂਚ ਤੋਂ ਬਾਅਦ ਲਛਣਾ ਦੇ ਅਦਾਰ ਤੇ ਮੈਮੋਗ੍ਰਾਫੀ ਟੈਸਟ (ਛਾਤੀ ਦੇ ਕੈਂਸਰ ਲਈ), ਪੇਪ ਸਮੀਅਰ ਟੈਸਟ (ਬੱਚੇਦਾਨੀ ਦੇ ਕੈਂਸਰ ਲਈ), ਪੀ.ਐਸ.ਏ. ਟੈਸਟ ( ਗਦੂਦਾਂ ਦੇ ਕੈਂਸਰ ਲਈ), ਟੈਸਟ (ਹੱਡੀਆ ਦੇ ਲਈ) ਮੂੰਹ ਅਤੇ ਗਲੇ ਦੀ ਜਾਂਚ ਆਦ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਸਾਰੇ ਮਰੀਜ਼ਾਂ ਦਾ ਬਲੈਡ ਪ੍ਰੈਸਰ, ਬਲੈਡ ਸ਼ੁਗਰ ਚੈੱਕ ਕੀਤਾ ਗਿਆ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ । ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਵੀਡੀਉ ਦਿਖਾਈ ਗਈ ਤੇ ਕੈਂਸਰ ਦੇ ਲੱਛਣਾਂ ਤੋਂ ਜਾਣੂ ਕਰਾਉਣ ਲਈ ਇਸਤਿਹਾਰ ਵੰਡੇ ਜਾਂਦੇ ਹਨ। ਵਰਲਡ ਕੈਂਸਰ ਕੇਅਰ ਜੋ ਕਿ ਅੰਤਰ-ਰਾਸ਼ਟਰੀ ਸੰਸਥਾਂ ਹੈ ਅਤੇ ਇੰਗਲੈਂਡ ਤੋਂ ਸ੍ਰ: ਕੁਲਵੰਤ ਸਿੰਘ ਧਾਲੀਵਾਲ ਗਲੋਬਲ ਅੰਬੈਸਡਰ ਵੱਲੋਂ ਚਲਾਈ ਜਾ ਰਹੀ ਹੈ| ਇਸ ਮੌਕੇ ਮਾਤਾ ਗੁਜਰੀ ਕਾਲਜ ਸੇਵਕ ਜਥੇ ਦੇ ਵਰਲਡ ਵਾਈਡ ਪ੍ਰਧਾਨ ਅਮਰ ਸਿੰਘ ਨੇ ਕਿਹਾ ਕਿ ਇੱਕ ਅਨੁਮਾਨ ਅਨੁਸਾਰ ਸਰਕਾਰੀ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਹਰ ਸਾਲ 12 ਲੱਖ ਲੋਕਾਂ ਨੂੰ ਕੈਂਸਰ ਹੁੰਦਾ ਹੈ ਅਤੇ ਜਿੰਨ੍ਹਾਂ ਵਿੱਚੋਂ 7.5 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਸ ਲਈ ਸਾਨੂੰ ਕੈਂਸਰ ਪ੍ਰਤੀ ਜਾਗਰੂਕ ਹੋਣਾ ਦੇ ਚੈਕ ਅਪ ਜਰੂਰ ਕਰਾਉਣਾ ਚਾਹੀਦਾ ਹੈ | ਇਸ ਕੈਂਪ ਵਿੱਚ ਅਮਰਜੀਤ ਸਿੰਘ ਬੰਟੀ ਯੂ ਕੇ, ਪਿਰਤਪਾਲ ਸਿੰਘ ਬਾਲੂ ਅਮਰੀਕਾ, ਅਮਰਜੀਤ ਸਿੰਘ ਚੀਮਾ ਪ੍ਰਧਾਨ ਇੰਡੀਆ, ਮਨਦੀਪ ਕੌਰ ਕਨੇਡਾ, ਗੁਰਜੀਤ ਸਿੰਘ ਬਾਠ, ਇਕਬਾਲ ਸਿੰਘ ਕੰਗ, ਰਣਦੀਪ ਸਿੰਘ ਲਾਡੀ, ਬਲਜਿੰਦਰ ਸਿੰਘ ਥਾਣੇਦਾਰ, ਪ੍ਰੇਮ ਸਿੰਘ ਇਟਲੀ, ਸੁਰਜੀਤ ਸਿੰਘ ਚੰਡੀਗੜ੍ਹ, ਜਸਵੰਤ ਸਿੰਘ ਰੈਲੀ, ਪਰਮਜੀਤ ਸਿੰਘ ਚਨਾਲਾਓ, ਸਰਬਜੀਤ ਸਿੰਘ ਸੁਹਾਗਹੇੜੀ, ਸੁਖਦੇਵ ਸਿੰਘ ਢੀਂਡਸਾ, ਹਰਭਜਨ ਸਿੰਘ ਬਜਵਾੜਾ ਅਮਰੀਕਾ, ਕਨਿੰਦਰ ਕੌਰ ਯੂ ਕੇ, ਜਸਵਿੰਦਰ ਸਿੰਘ ਠੇਕੇਦਾਰ, ਜੈ ਸਿੰਘ ਬਾੜਾ, ਸੁਖਵਿੰਦਰ ਸਿੰਘ ਕਾਨੂੰਗੋ,ਨਿਰਮਲ ਸਿੰਘ ਮੋਹਾਲੀ,ਪਰਮਿੰਦਰ ਸਿੰਘ ਕਾਨੂੰਗੋ, ਡਾ ਦਿਨੇਸ਼ ਉਬਰਾਏ, ਮੋਹਨ ਸਿੰਘ ਸਰਹਿੰਦ, ਦੇਵਿੰਦਰ ਸਿੰਘ ਚੀਮਾ, ਸੁਰਮੁਖ ਸਿੰਘ ਸੰਧੂ,ਗੁਰਵੰਤ ਸਿੰਘ ਰੈਲੀ,ਯਾਦਵਿੰਦਰ ਸਿੰਘ ਤਲਾਣੀਆਂ, ਭੁਪਿੰਦਰ ਸਿੰਘ ਮਾਨੂੰਪੁਰ, ਗੁਰਵਿੰਦਰ ਸਿੰਘ ਵਿਰਕ, ਗੁਰਮੀਤ ਸਿੰਘ ਖਰੜ੍ਹ, ਜਸਪਾਲ ਸਿੰਘ ਮਾਵੀ, ਗੁਰਮੁਖ ਸਿੰਘ ਗਿੱਲ, ਭੁਪਿੰਦਰ ਸਿੰਘ ਬਰਾਸ, ਜਸਵੰਤ ਸਿੰਘ ਸਰਹਿੰਦ, ਭਿੰਦਰ ਸਿੰਘ ਕਲੋੜ,ਆਦਿ ਹਾਜਰ ਸਨ |
ਫੋਟੋ : ਕੈਂਸਰ ਕੈਂਪ ਦੌਰਾਨ ਮਾਤਾ ਗੁਜਰੀ ਕਾਲਜ ਐਕਸ ਸਟੂਡੈਂਟ ਸੇਵਕ ਜਥੇ ਦੇ ਪ੍ਰਧਾਨ ਅਮਰ ਸਿੰਘ ਕਨੇਡਾ ਤੇ ਸਾਥੀ ਵਰਲਡ ਕੈਂਸਰ ਕੇਅਰ ਦੀ ਟੀਮ ਨਾਲ |