ਲੁਧਿਆਣਾ, 14 ਜਨਵਰੀ : ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਦੀ ਅਗਵਾਈ ਵਿੱਚ ਸਥਾਨਕ ਸਿਵਲ ਸਰਜਨ ਦਫਤਰ ਵਿਖੇ ਪੰਜਾਬ ਦਾ ਪ੍ਰਸਿੱਧ ਸਭਿਆਚਾਰਕ ਤਿਉਹਾਰ 'ਲੋਹੜੀ' ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਦਫਤਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਹਿਤਿੰਦਰ ਕੌਰ ਨੇ ਸਮੂਹ ਸਟਾਫ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਇਹ ਤਿੳਹਾਰ ਮਨਾਉਣ ਦਾ ਮਤਲਬ ਆਪਣੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ। ਉਨਾਂ ਸਮੂਹ ਸਟਾਫ ਨੂੰ ਕਿਹਾ ਕਿ ਜਿਵੇ ਅੱਜ ਸਾਰਾ ਸਟਾਫ ਲੋਹੜੀ ਦਾ ਤਿਉਹਾਰ ਇੱਕਠੇ ਮਿਲ ਬੈਠ ਕੇ ਮਨਾ ਰਿਹਾ ਹੈ ਇਸੇ ਤਰ੍ਹਾਂ ਸਾਰੇ ਰਲ ਮਿਲ ਕਿ ਰਹਿਣ ਅਤੇ ਦਫਤਰ ਵਿਚ ਵੀ ਇਸੇ ਤਰ੍ਹਾ ਭਾਈਚਾਰਕ ਸਾਂਝ ਬਣਾ ਕੇ ਰੱਖਣ। ਉਨਾਂ ਕਿਹਾ ਕਿ ਅੱਜ ਪੱਛਮੀ ਸਭਿਆਚਾਰ ਵਿੱਚ ਅਲੋਪ ਹੋ ਰਹੇ ਅਜਿਹੇ ਪੁਰਾਣੇ ਤਿਉਂਹਾਰ ਨੂੰ ਰੀਤੀ ਰਿਵਾਜ਼ ਅਨੁਸਾਰ ਜਿਓਂਦਾ ਰੱਖਣਾ ਜਰੂਰੀ ਹੈ। ਲੋਹੜੀ ਵੀ ਇਕ ਰਿਵਾਇਤੀ ਤਿਉਹਾਰ ਹੈ ਜੋ ਕਿ ਸਮੂਹਿਕ ਤੌਰ 'ਤੇ ਮਨਾਇਆ ਜਾਂਦਾ ਹੈ। ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਜਿਵੇ ਅਸੀ ਆਪਣੇ ਘਰਾਂ ਵਿਚ ਇਕੱਠੇ ਹੋ ਕਿ ਰਿਸ਼ਤੇਦਾਰਾਂ ਅਤੇ ਆਂਢ ਗੁਆਂਢ ਨਾਲ ਮਿਲ ਬੈਠ ਕੇ ਲੋਹੜੀ ਦਾ ਤਿਉਹਾਰ ਮਨਾਉਦੇ ਹਾਂ ਉਸੇ ਤਰ੍ਹਾਂ ਹੀ ਅੱਜ ਸਿਹਤ ਵਿਭਾਗ ਨੇ ਇਕੱਠੇ ਬੈਠ ਕਿ ਲੋਹੜੀ ਦਾ ਤਿਉਹਾਰ ਮਨਾਇਆ।