ਲੁਧਿਆਣਾ, 14 ਜਨਵਰੀ : ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਨਿਫਟ), ਲੁਧਿਆਣਾ ਸੈਂਟਰ ਵਿਖੇ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਡਾ. ਪੂਨਮ ਅਗਰਵਾਲ ਠਾਕੁਰ, ਪ੍ਰਿੰਸੀਪਲ, ਨਿਫਟ ਲੁਧਿਆਣਾ ਦੁਆਰਾ ਲੋਹੜੀ ਬਾਲੀ ਗਈ ਅਤੇ ਵਿਦਿਆਰਥੀਆਂ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਆਪਣੀ ਇੱਕ ਮਾੜੀ ਆਦਤਾਂ ਨੂੰ ਛੱਡਣ ਅਤੇ ਆਪਣੀ ਪਸੰਦ ਦੀ ਕੋਈ ਇੱਕ ਚੰਗੀ ਆਦਤ ਅਪਣਾਉਣ ਲਈ ਪ੍ਰੇਰਿਤ ਕੀਤਾ। ਸ੍ਰੀ ਰਾਕੇਸ਼ ਕੁਮਾਰ ਕਾਂਸਲ, ਰਜਿਸਟਰਾਰ, ਨਿਫਟ, ਲੁਧਿਆਣਾ ਨੇ ਵੀ ਡਿਜ਼ਾਈਨਰ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ। ਰਾਜਵਿੰਦਰ ਕੌਰ, ਕੋਰਸ ਕੋਆਰਡੀਨੇਟਰ ਨੇ ਤਿਉਹਾਰ ਦੀ ਮਹੱਤਤਾ 'ਤੇ ਚਾਨਣਾ ਪਾਇਆ। ਇਸ ਮੌਕੇ ਵਿਦਿਆਰਥੀਆਂ ਰਿਵਾਇਤੀ ਪੁਸ਼ਾਕਾਂ ਵਿੱਚ ਸਜੇ ਹੋਏ ਸਨ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਰਮਨਪ੍ਰੀਤ ਕੌਰ, ਨਵਨੀਤ, ਸੁਮਨ, ਹਨੀ ਸ਼ਰਮਾ, ਅਮਰਜੀਤ ਕੌਰ, ਹਰਸ਼ ਸ਼ਰਮਾ, ਰਾਜੇਸ਼ ਕੁਮਾਰ ਅਤੇ ਦਵਿੰਦਰ ਸਿੰਘ ਹਾਜ਼ਰ ਸਨ। ਫੈਕਲਟੀ ਅਤੇ ਸਟਾਫ਼ ਮੈਂਬਰਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਗਿੱਧਾ ਭੰਗੜਾ ਪਾ ਕੇ ਲੋਹੜੀ ਮਨਾਈ ਗਈ।